Diljit Dosanjh : 'ਸੱਚ ਨੂੰ ਕੋਈ ਰੋਕ ਨਹੀਂ ਸਕਦਾ...' ਦਿਲਜੀਤ ਦੋਸਾਂਝ ਨੇ 'PANJAB95' ਦੀ ਰਿਲੀਜ਼ ਨੂੰ ਲੈ ਕੇ ਦੇਰੀ 'ਤੇ ਤੋੜੀ ਚੁੱਪੀ
Diljit Dosanjh on PANJAB 95 release : ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਝਾਤ ਪਾਉਂਦੀ ਦਿਲਜੀਤ ਦੋਸਾਂਝ ਦੀ ਫਿਲਮ ਪਹਿਲਾਂ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਇਹ ਫਿਲਮ ਨੂੰ ਕੁੱਝ ਦਿੱਕਤਾਂ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
Diljit Dosanjh on PANJAB 95 release : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ95' ਦੀ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਕਿ ਫਿਲਮ ਕਦੋਂ ਰਿਲੀਜ਼ ਹੋਵੇਗੀ। ਪਰੰਤੂ ਫਿਲਮ ਨੂੰ ਲੈ ਕੇ ਵਿਵਾਦਾਂ ਕਾਰਨ ਰਿਲੀਜ਼ ਨੂੰ ਲੈ ਕੇ ਅਜੇ ਤੱਕ ਕੁੱਝ ਵੀ ਸਾਫ ਨਹੀਂ ਹੋ ਸਕਿਆ ਹੈ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਝਾਤ ਪਾਉਂਦੀ ਦਿਲਜੀਤ ਦੋਸਾਂਝ ਦੀ ਫਿਲਮ ਪਹਿਲਾਂ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਇਹ ਫਿਲਮ ਨੂੰ ਕੁੱਝ ਦਿੱਕਤਾਂ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਪਹਿਲਾਂ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ ਫਿਲਮ
ਇਸ ਫਿਲਮ ਨੂੰ ਰਿਲੀਜ਼ ਹੋਣ ਲਈ ਲਗਭਗ 2 ਸਾਲ ਤੋਂ ਵੱਧ ਇੰਤਜ਼ਾਰ ਕਰਨ ਨੂੰ ਹੋ ਗਏ ਹਨ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBSE) ਨੇ ਇਸ ਤੋਂ ਪਹਿਲਾਂ ਫਿਲਮ ਵਿੱਚ 120 ਕੱਟਾਂ ਦੀ ਮੰਗ ਕੀਤੀ ਸੀ, ਜਿਸ ਨਾਲ ਵਿਵਾਦ ਛਿੜਿਆ ਹੋਇਆ ਹੈ। ਦਿਲਜੀਤ ਦੀ ਪੋਸਟ ਤੋਂ ਸਾਫ ਸੀ ਕਿ ਇਹ ਫਿਲਮ ਹੁਣ ਬਿਨਾਂ ਕੱਟਾਂ ਦੇ ਰਿਲੀਜ਼ ਹੋ ਰਹੀ ਹੈ, ਪਰ ਫਿਲਮ ਰਿਲੀਜ ਨਹੀਂ ਹੋ ਸਕੀ। ਇਸ ਪਿੱਛੇ ਅਦਾਕਾਰ ਨੇ ਆਪਣੀ ਪੋਸਟ 'ਚ ਲਿਖਿਆ ਸੀ, ''ਮੈਂ ਮੁਆਫ਼ੀ ਮੰਗਦਾ ਹਾਂ, ਸਾਨੂੰ ਇਹ ਕਹਿੰਦੇ ਬਹੁਤ ਦੁੱਖ ਹੋ ਰਿਹਾ ਹੈ ਕਿ ਫਿਲਮ ਪੰਜਾਬ 95 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ, ਕਿਉਂਕਿ ਫਿਲਹਾਲ ਸਥਿਤੀ ਸਾਡੇ ਹੱਥ 'ਚ ਨਹੀਂ।''
ਹਾਲਾਂਕਿ, ਇਸਤੋਂ ਦੋ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਫਿਲਮ 'ਪੰਜਾਬ-95' ਦੀ ਅਗਲੇ ਮਹੀਨੇ 7 ਫਰਵਰੀ ਨੂੰ ਰਿਲੀਜ਼ ਹੋਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿਲਜੀਤ ਨੇ ਲਿਖਿਆ ਸੀ ਕਿ ਪੂਰੀ ਫਿਲਮ, ਕੋਈ ਕੱਟ ਨਹੀਂ। ਨਾਲ ਹੀ ਫਿਲਮ ਦਾ ਟ੍ਰੇਲਰ ਵੀ ਰਿਲੀਜ ਕੀਤਾ ਗਿਆ ਸੀ।
ਫਿਲਮ ਦੀ ਦੇਰੀ ਨੂੰ ਲੈ ਕੇ ਇੰਸਟਾਗ੍ਰਾਮ 'ਤੇ ਪਾਈ ਪੋਸਟ
ਫਿਲਮ ਦੀ ਰਿਲੀਜ਼ 'ਚ ਲਗਾਤਾਰ ਹੋ ਰਹੀ ਦੇਰੀ 'ਤੇ ਹੁਣ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਹੌਸਲਾ ਦਿੱਤਾ ਹੈ। ਅਦਾਕਾਰ ਨੇ ਲਿਖਿਆ, ''ਅੱਜ ਨਹੀਂ ਤਾਂ ਕੱਲ ਸੱਚ ਸਾਹਮਣੇ ਆਊਗਾ, ਸੱਚ ਨੂੰ ਕੋਈ ਰੋਕ ਨੀ ਸਕਦਾ, ਬਾਬਾ ਕਰੂ ਕਿਰਪਾ।''
ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਉਹ ਸ਼ਖ਼ਸ ਸਨ, ਜੋ 1980-90 ਵਿਆਂ ਦੌਰਾਨ ਪੰਜਾਬ ਵਿੱਚ ਚੱਲੀ ਹਿੰਸਕ ਖਾੜਕੂ ਲਹਿਰ ਦੌਰਾਨ ਲਾਪਤਾ ਲੋਕਾਂ ਦੀ ਭਾਲ ਕਰਦਿਆਂ 6 ਸਤੰਬਰ 1995 ਦੇ ਦਿਨ ਖ਼ੁਦ ਹੀ ਲਾਪਤਾ ਹੋ ਗਏ ਸਨ।