Digital Life Certificate : ਚਿਹਰੇ ਦੀ ਪ੍ਰਮਾਣਿਕਤਾ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦਾ ਆਸਾਨ ਤਰੀਕਾ, ਜਾਣੋ ਇੱਥੇ
ਹਰ ਸਾਲ ਪੈਨਸ਼ਨਰਾਂ ਨੂੰ ਨਵੰਬਰ ਤੱਕ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾਉਣਾ ਪੈਂਦਾ ਹੈ। ਹੁਣ ਘਰ ਬੈਠੇ ਵੀ ਚਿਹਰੇ ਦੀ ਪ੍ਰਮਾਣਿਕਤਾ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਪੜ੍ਹੋ ਪੂਰੀ ਖਬਰ...
Digital Life Certificate : ਜੇਕਰ ਤੁਹਾਨੂੰ ਵੀ ਪੈਨਸ਼ਨ ਦਾ ਫਾਇਦਾ ਮਿਲਦਾ ਹੈ ਤਾਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦਾ ਸਮਾਂ ਆ ਗਿਆ ਹੈ। ਹਰ ਸਾਲ ਪੈਨਸ਼ਨਰਾਂ ਨੂੰ ਨਵੰਬਰ ਤੱਕ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾਉਣਾ ਪੈਂਦਾ ਹੈ। ਸੁਪਰ ਸਿਟੀਜ਼ਨ ਜਾਂ ਉਹ ਸੀਨੀਅਰ ਸਿਟੀਜ਼ਨ ਜੋ ਬਿਮਾਰ ਹਨ ਅਤੇ ਬੈਂਕ ਜਾਂ ਪੈਨਸ਼ਨ ਦਫ਼ਤਰ 'ਚ ਆਉਣ ਤੋਂ ਅਸਮਰੱਥ ਹਨ, ਉਹ ਘਰ ਬੈਠੇ ਵੀ ਚਿਹਰੇ ਦੀ ਪ੍ਰਮਾਣਿਕਤਾ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਸਾਲ EPFO ਨੇ ਦੱਸਿਆ ਸੀ ਕਿ ਪੈਨਸ਼ਨਰ ਚਿਹਰੇ ਦੀ ਪ੍ਰਮਾਣਿਕਤਾ ਰਾਹੀਂ ਆਸਾਨੀ ਨਾਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਤਾਂ ਆਓ ਜਾਣਦੇ ਹਾਂ ਚਿਹਰੇ ਦੀ ਪ੍ਰਮਾਣਿਕਤਾ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦਾ ਆਸਾਨ ਤਰੀਕਾ।
ਚਿਹਰੇ ਦੀ ਪ੍ਰਮਾਣਿਕਤਾ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦਾ ਆਸਾਨ ਤਰੀਕਾ
- ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਆਪਣੇ ਸਮਾਰਟਫੋਨ 'ਚ AadharFaceRd ਜਾਂ ਜੀਵਨ ਪ੍ਰਮਾਨ ਫੇਸਐਪ ਇੰਸਟਾਲ ਕਰਨਾ ਹੋਵੇਗਾ।
- ਇਸ ਤੋਂ ਬਾਅਦ ਐਪਸ 'ਚ ਲੌਗਇਨ ਕਰਨ ਤੋਂ ਬਾਅਦ, ਪੈਨਸ਼ਨਰ ਨੂੰ ਆਪਣਾ ਚਿਹਰਾ ਸਕੈਨ ਕਰਨਾ ਪੈਂਦਾ ਹੈ।
- ਫਿਰ ਫੇਸ ਸਕੈਨ ਤੋਂ ਬਾਅਦ ਪੈਨਸ਼ਨਰ ਨੂੰ ਸਾਰੀ ਜਾਣਕਾਰੀ ਦੇਣੀ ਪਵੇਗੀ।
- ਸਾਰੀ ਜਾਣਕਾਰੀ ਦੇਣ ਤੋਂ ਬਾਅਦ ਪੈਨਸ਼ਨਰ ਨੂੰ ਦੁਬਾਰਾ ਫੋਨ ਦੇ ਫਰੰਟ ਕੈਮਰੇ ਤੋਂ ਫੋਟੋ ਕਲਿੱਕ ਕਰਨੀ ਪਵੇਗੀ।
- ਇੱਕ ਵਾਰ ਫੋਟੋ ਕਲਿੱਕ ਕਰਨ ਤੋਂ ਬਾਅਦ, ਫੋਟੋ ਜਮ੍ਹਾਂ ਕਰਾਉਣੀ ਹੋਵੇਗੀ।
- ਫੋਟੋ ਨੂੰ ਸਫਲਤਾਪੂਰਵਕ ਜਮ੍ਹਾ ਕਰਨ ਤੋਂ ਬਾਅਦ, ਜੀਵਨ ਪ੍ਰਮਾਣ ਪੱਤਰ ਜਮ੍ਹਾ ਕੀਤਾ ਜਾਵੇਗਾ।
- ਅੰਤ 'ਚ ਪੈਨਸ਼ਨਰਾਂ ਨੂੰ ਇਹ ਧਿਆਨ 'ਚ ਰੱਖਣਾ ਹੋਵੇਗਾ ਕਿ ਉਨ੍ਹਾਂ ਦਾ ਬੈਂਕ ਖਾਤਾ ਜਾਂ ਡਾਕਖਾਨਾ ਖਾਤਾ ਆਧਾਰ ਕਾਰਡ ਨਾਲ ਲਿੰਕ ਹੈ ਜਾ ਨਹੀਂ।
ਜੀਵਨ ਪ੍ਰਮਾਣ ਪੱਤਰ ਜ਼ਰੂਰੀ ਕਿਉਂ ਹੁੰਦਾ ਹੈ?
ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੇ ਜੀਵਨ ਪ੍ਰਮਾਣ ਪੱਤਰ ਲਾਜ਼ਮੀ ਕਰ ਦਿੱਤਾ ਹੈ। ਜੇਕਰ ਪੈਨਸ਼ਨਰ 30 ਨਵੰਬਰ ਤੱਕ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਦਸੰਬਰ ਮਹੀਨੇ ਤੋਂ ਪੈਨਸ਼ਨ ਦਾ ਫਾਇਦਾ ਨਹੀਂ ਮਿਲੇਗਾ। ਜੀਵਨ ਪ੍ਰਮਾਣ ਪੱਤਰ ਰਾਹੀਂ ਸਰਕਾਰ ਇਹ ਪੁਸ਼ਟੀ ਕਰਦੀ ਹੈ ਕਿ ਪੈਨਸ਼ਨਰ ਜ਼ਿੰਦਾ ਹੈ ਜਾਂ ਨਹੀਂ।