Diesel Parantha: ਸਿਹਤ ਵਿਭਾਗ ਨੇ ਨਿਚੋੜਿਆ 'ਡੀਜ਼ਲ ਪਰਾਂਠਾ', ਸਾਹਮਣੇ ਆਇਆ ਵਾਇਰਲ ਵੀਡੀਓ ਦਾ ਸੱਚ

Diesel Wala Parantha: ਵੈਸੇ ਤਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਇਹ ਪਰਾਠਾ ਡੀਜ਼ਲ 'ਚ ਤਲਿਆ ਗਿਆ ਹੈ। ਪਰ ਅਜਿਹਾ ਨਹੀਂ ਹੈ। ਇਸ ਮਾਮਲੇ 'ਚ ਢਾਬਾ ਮਾਲਕ ਨੇ ਮੁਆਫੀ ਵੀ ਮੰਗ ਲਈ ਹੈ ਅਤੇ ਪਰਾਂਠਾ ਬਣਾਉਣ ਦੀ ਸੱਚਾਈ ਵੀ ਦੱਸੀ ਹੈ।

By  KRISHAN KUMAR SHARMA May 15th 2024 04:46 PM -- Updated: May 16th 2024 11:45 AM

Diesel Wala Parantha: ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ 'ਡੀਜ਼ਲ ਵਾਲਾ ਪਰਾਂਠਾ' ਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪਰ ਹੁਣ ਇਸ ਮਾਮਲੇ ਦੀ ਸੱਚਾਈ ਸਾਹਮਣੇ ਆਈ ਹੈ ਕਿਉਂਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਢਾਬੇ 'ਤੇ ਛਾਪਾ ਮਾਰਿਆ। ਇਸ ਮਾਮਲੇ 'ਚ ਢਾਬਾ ਮਾਲਕ ਨੇ ਮੁਆਫੀ ਵੀ ਮੰਗ ਲਈ ਹੈ ਤੇ ਪਰਾਂਠਾ ਬਣਾਉਣ ਦੀ ਸੱਚਾਈ ਵੀ ਦੱਸੀ ਹੈ।


ਢਾਬਾ ਮਾਲਕ ਨੇ ਵੀਡੀਓ 'ਤੇ ਮੰਗੀ ਮੁਆਫ਼ੀ

ਵੈਸੇ ਤਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ (Diesel Parantha Viral Video) ਹੋਇਆ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਇਹ ਪਰਾਠਾ ਡੀਜ਼ਲ 'ਚ ਤਲਿਆ ਗਿਆ ਹੈ। ਪਰ ਅਜਿਹਾ ਨਹੀਂ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਹ ਵੀਡੀਓ ਚੰਡੀਗੜ੍ਹ ਦੇ ਸੈਕਟਰ 22 ਦੀ ਮਾਰਕੀਟ 'ਚ ਸਥਿਤ ਇਕ ਢਾਬੇ ਦੀ ਹੈ। ਕੁਝ ਦਿਨ ਪਹਿਲਾਂ ਇਕ ਫੂਡ ਬਲਾਗਰ ਨੇ ਇਸ ਨੂੰ ਸ਼ੂਟ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। ਫਿਰ ਵੀਡੀਓ ਦੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਵੀ ਅਲਰਟ ਮੋਡ 'ਤੇ ਆ ਗਿਆ ਹੈ, ਜਿਸ ਦੌਰਾਨ ਵਿਭਾਗ ਦੀ ਟੀਮ ਨੇ ਢਾਬੇ ਦਾ ਦੌਰਾ ਕਰਕੇ ਜਾਂਚ ਕੀਤੀ ਹੈ ਅਤੇ ਚਲਾਨ ਵੀ ਜਾਰੀ ਕਰ ਦਿੱਤਾ ਹੈ।

'ਡੀਜ਼ਲ ਪਰਾਂਠਾ' ਦਾ ਸੱਚ

ਢਾਬੇ 'ਤੇ ਕੰਮ ਕਰਨ ਵਾਲੇ ਬਬਲੂ ਅਤੇ ਉਸ ਦੇ ਮਾਲਕ ਚੰਨੀ ਸਿੰਘ ਨੇ ਦੱਸਿਆ ਹੈ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ। ਉਹ ਸਾਡੇ ਢਾਬੇ ਦੀ ਹੈ, ਪਰ ਅਸੀਂ ਕੋਈ ‘ਡੀਜ਼ਲ ਪਰਾਂਠਾ’ ਨਹੀਂ ਬਣਾਉਂਦੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਫੂਡ ਬਲਾਗਰ ਨੇ ਇਸ ਵੀਡੀਓ ਨੂੰ ‘ਡੀਜ਼ਲ ਪਰਾਂਠਾ’ ਟਾਈਟਲ ਦਿੱਤਾ ਸੀ, ਜਿਸ ਕਾਰਨ ਉਹ ਵੀਡੀਓ ਵਾਇਰਲ ਹੋ ਗਈ।

ਵੈਸੇ ਤਾਂ ਵੀਡੀਓ 'ਚ ਕੁਮੈਂਟਰੀ ਹੈ ਅਤੇ ਪਰਾਠੇ 'ਤੇ ਤੇਲ ਪਾਇਆ ਜਾ ਰਿਹਾ ਹੈ। ਉਸ 'ਚ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਇੱਕ ਵਾਰ ਡੀਜ਼ਲ ਪਰਾਠਾ ਖਾਓਗੇ, ਤਾਂ ਤੁਸੀਂ ਇੱਥੇ ਵਾਰ-ਵਾਰ ਆਓਗੇ। ਇਸ 'ਤੇ ਬਬਲੂ ਨੇ ਕਿਹਾ ਕਿ ਇਹ ਸਿਰਫ ਵੀਡੀਓ ਬਣਾਉਣ ਦਾ ਸਾਧਨ ਸੀ, ਪਰ ਮੈਂ ਲੋਕਾਂ ਤੋਂ ਮੁਆਫੀ ਮੰਗਦਾ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਵੀਡੀਓ ਮਨੋਰੰਜਨ ਲਈ ਬਣਾਈ ਗਈ ਹੈ। ਅਸੀਂ ਪਰਾਠੇ ਬਣਾਉਣ ਲਈ ਸਿਰਫ ਖਾਣ ਵਾਲੇ ਤੇਲ ਦੀ ਵਰਤੋਂ ਕਰਦੇ ਹਾਂ। ਅਸੀਂ ਲੋਕਾਂ ਦੀ ਸਿਹਤ ਨਾਲ ਨਹੀਂ ਖੇਡਦੇ। ਨਾਲ ਹੀ ਬਲਾਗਰ ਨੇ ਇਸ ਵੀਡੀਓ ਨੂੰ ਵੀ ਹੁਣ ਡਿਲੀਟ ਕਰ ਦਿੱਤਾ ਹੈ।

Related Post