DGCA ਨੇ ਏਅਰ ਏਸ਼ੀਆ 'ਤੇ ਲਗਾਇਆ 20 ਲੱਖ ਰੁਪਏ ਜੁਰਮਾਨਾ, ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਗਾਏ

By  Ravinder Singh February 11th 2023 03:39 PM

ਨਵੀਂ ਦਿੱਲੀ : DGCA ਨੇ AirAsia 'ਤੇ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਏਅਰ ਏਸ਼ੀਆ 'ਤੇ ਡੀਜੀਸੀਏ ਨਿਯਮਾਂ ਦੀ ਉਲੰਘਣਾ ਕਰਨ ਲਈ ਲਗਾਇਆ ਗਿਆ ਹੈ। ਦਰਅਸਲ ਜਾਂਚ ਦੌਰਾਨ ਏਅਰ ਏਸ਼ੀਆ ਦੇ ਪਾਇਲਟ ਦੀ ਨਿਪੁੰਨਤਾ ਦੀ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਗਏ ਸਨ। ਡੀਜੀਸੀਏ ਨੇ ਡਿਊਟੀ 'ਚ ਅਣਗਹਿਲੀ ਲਈ ਏਅਰ ਏਸ਼ੀਆ ਦੇ ਅੱਠ ਜਾਂਚਕਰਤਾਵਾਂ 'ਤੇ 3-3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਕਾਬਿਲੇਗੌਰ ਹੈ ਕਿ ਇਹ ਜਾਂਚਕਰਤਾ ਡੀਜੀਸੀਏ ਦੇ ਸਿਵਲ ਏਵੀਏਸ਼ਨ ਭਰਤੀ ਨਿਯਮਾਂ ਦੀ ਪਾਲਣਾ ਕਰਨ 'ਚ ਅਸਫਲ ਰਹੇ।



ਦਰਅਸਲ ਜਾਂਚ ਦੌਰਾਨ ਡੀਜੀਸੀਏ ਨੇ ਪਾਇਆ ਕਿ ਏਅਰਏਸ਼ੀਆ ਦੇ ਪਾਇਲਟ ਕੁਝ ਜ਼ਰੂਰੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਪਾਇਲਟ ਨਿਪੁੰਨਤਾ ਟੈਸਟ ਦੌਰਾਨ ਇਨ੍ਹਾਂ ਨਿਯਮਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਸ ਤੋਂ ਬਾਅਦ ਏਅਰਲਾਈਨ ਦੇ ਟ੍ਰੇਨਿੰਗ ਹੈੱਡ ਨੂੰ ਵੀ ਤਿੰਨ ਮਹੀਨਿਆਂ ਲਈ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੌਮੀ ਇਨਸਾਫ਼ ਮੋਰਚੇ ਦੇ ਸੰਘਰਸ਼ ਸਦਕਾ ਅੰਮ੍ਰਿਤਸਰ ਜੇਲ੍ਹ 'ਚ ਬੰਦ ਸਿੱਖ ਨੂੰ ਮਿਲੀ ਪੈਰੋਲ

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਏਅਰ ਏਸ਼ੀਆ ਦੇ ਮੈਨੇਜਰ, ਟ੍ਰੇਨਿੰਗ ਹੈੱਡ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਡੀਜੀਸੀਏ ਨਿਯਮਾਂ ਨੂੰ ਲਾਗੂ ਨਾ ਕਰਨ ਦੇ ਕਾਰਨ ਦੱਸਣ ਲਈ ਕਿਹਾ ਹੈ। ਸਬੰਧਤ ਅਧਿਕਾਰੀਆਂ ਦੇ ਜਵਾਬ ਤੋਂ ਬਾਅਦ ਹੀ ਡੀਜੀਸੀਏ ਕਾਰਵਾਈ ਦਾ ਫੈਸਲਾ ਕਰੇਗਾ।

Related Post