ਡੇਰਾਬੱਸੀ: ਮੀਟ ਪਲਾਂਟ 'ਚ ਜ਼ਹਿਰੀਲੀ ਗੈਸ ਲੀਕ ਕਾਰਨ ਚਾਰ ਦੀ ਮੌਤ

ਮੁਹਾਲੀ ਜ਼ਿਲੇ 'ਚ ਦੋ ਵੱਖ-ਵੱਖ ਥਾਵਾਂ 'ਤੇ ਸੀਵਰੇਜ ਦੀਆਂ ਟੈਂਕੀਆਂ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਲਾਈਨ ਨਾਲ 5 ਲੋਕਾਂ ਦੀ ਮੌਤ ਹੋ ਗਈ।

By  Jasmeet Singh April 21st 2023 08:14 PM

ਮੁਹਾਲੀ: ਮੁਹਾਲੀ ਜ਼ਿਲੇ 'ਚ ਸੀਵਰੇਜ ਦੀ ਟੈਂਕੀਆਂ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਲਾਈਨ ਨਾਲ 4 ਲੋਕਾਂ ਦੀ ਮੌਤ ਹੋ ਗਈ। ਡੇਰਾਬੱਸੀ ਸਥਿਤ ਫੈਡਰਲ ਮੀਟ ਪਲਾਂਟ ਵਿੱਚ ਮੀਟ ਸਟੋਰ ਕਰਨ ਲਈ ਬਣਾਏ ਗਏ ਸੀਵਰੇਜ ਟੈਂਕ ਦੀ ਸਫ਼ਾਈ ਕਰਨ ਗਏ ਚਾਰ ਵਿਅਕਤੀ ਜ਼ਹਿਰੀਲੀ ਗੈਸ ਵਿੱਚ ਸਾਹ ਲੈਣ ਕਾਰਨ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਫੈਡਰਲ ਮੀਟ ਪਲਾਂਟ ਵਿਖੇ ਦੁਪਹਿਰ ਵੇਲੇ ਇਹ ਮਜ਼ਦੂਰ ਟੈਂਕ ਦੀ ਸਫਾਈ ਕਰਨ ਉੱਤਰੇ ਸਨ। ਮ੍ਰਿਤਕਾਂ ਦੀ ਪਛਾਣ ਮਾਣਕ ਵਾਸੀ ਪਿੰਡ ਬੇਹੜਾ, ਸ੍ਰੀਧਰ ਪਾਂਡੇ ਵਾਸੀ ਨੇਪਾਲ, ਕੁਰਬਾਨ ਵਾਸੀ ਬਿਹਾਰ, ਜਨਕ ਵਾਸੀ ਨੇਪਾਲ ਦੇ ਤੌਰ ਤੇ ਹੋਈ ਹੈ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਲਾਲੜੂ ਦੇ ਇੱਕ ਘਰ ਵਿੱਚ ਵੀ ਮਜ਼ਦੂਰ ਦੀ ਮੌਤ 

ਲੰਘੇ ਸ਼ਨੀਵਾਰ ਲਾਲੜੂ ਦੇ ਇੱਕ ਘਰ ਵਿੱਚ ਸੀਵਰ ਟੈਂਕੀ ਦੀ ਸਫਾਈ ਕਰਦੇ ਸਮੇਂ ਇੱਕ ਵਿਅਕਤੀ ਟੈਂਕੀ ਵਿੱਚ ਚੜ੍ਹ ਗਿਆ। ਇਸ ਦੌਰਾਨ ਜ਼ਹਿਰੀਲੀ ਗੈਸ ਦੀ ਚਪੇਟ 'ਚ ਆਉਣ ਨਾਲ ਉਹ ਬੇਹੋਸ਼ ਹੋ ਗਿਆ। ਜਦੋਂ ਉਸ ਦਾ ਦੂਜਾ ਸਾਥੀ ਉਸ ਨੂੰ ਬਚਾਉਣ ਲਈ ਹੇਠਾਂ ਆਇਆ ਤਾਂ ਉਹ ਵੀ ਬੇਹੋਸ਼ ਹੋ ਗਿਆ। ਪਿੰਡ ਵਾਸੀਆਂ ਨੇ ਦੋਵਾਂ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਲਾਲੜੂ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਰਵੀ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਗੁਰਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ।

Related Post