Dera Beas Chief Update : ਡੇਰਾ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਸਪੱਸ਼ਟੀਕਰਨ; ਲਗਾਤਾਰ ਵਧ ਰਿਹਾ ਇੱਕਠ, ਜਾਣੋ ਕਿਵੇਂ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਹਤ
ਦੂਜੇ ਪਾਸੇ ਡੇਰੇ ’ਚ ਸੰਗਤ ਦਾ ਰੁਝਾਣ ਵਧਦਾ ਜਾ ਰਿਹਾ ਹੈ। ਵੱਡੀ ਗਿਣਤੀ ’ਚ ਲੋਕ ਡੇਰੇ ’ਚ ਪਹੁੰਚਣ ਲੱਗੇ ਹਨ। ਜਿਸ ਦੇ ਚੱਲਦੇ ਡੇਰੇ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ।
Dera Beas Chief Update : ਡੇਰਾ ਬਿਆਸ ਵੱਲੋਂ ਸੰਗਤਾਂ ਨੂੰ ਅਪੀਲ ਦੇ ਬਾਵਜੂਦ ਸੰਗਤਾਂ ਦਾ ਬਿਆਸ ਵੱਲ ਲਗਾਤਾਰ ਰੁਝਾਣ ਵਧ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਡੇਰੇ ਨੇ ਸੰਗਤ ਨੂੰ ਗੱਦੀ ਪ੍ਰਤੀ ਪੈਦਾ ਹੋਈ ਸ਼ੰਕਾ ਨੂੰ ਵੀ ਦੂਰ ਕੀਤਾ ਹੈ। ਦੱਸ ਦਈਏ ਕਿ ਡੇਰੇ ਨੇ ਇਹ ਸਪਸ਼ੱਟ ਕੀਤਾ ਹੈ ਕਿ ਬਾਬਾ ਗੁਰਿੰਦਰ ਸਿੰਘ ਹੀ ਡੇਰੇ ਦੇ ਪ੍ਰਮੁੱਖ ਰਹਿਣਗੇ। ਜਦਕਿ ਜਸਦੀਪ ਸਿੰਘ ਗਿੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਕੰਮ ਕਰਨਗੇ।
ਦੂਜੇ ਪਾਸੇ ਡੇਰੇ ’ਚ ਸੰਗਤ ਦਾ ਰੁਝਾਣ ਵਧਦਾ ਜਾ ਰਿਹਾ ਹੈ। ਵੱਡੀ ਗਿਣਤੀ ’ਚ ਲੋਕ ਡੇਰੇ ’ਚ ਪਹੁੰਚਣ ਲੱਗੇ ਹਨ। ਜਿਸ ਦੇ ਚੱਲਦੇ ਡੇਰੇ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਗੱਦੀ ਸੌਂਪਣ ਦੇ ਲਈ ਕੋਈ ਸਮਾਗਮ ਨਹੀਂ ਹੋ ਰਿਹਾ ਹੈ। ਸੰਗਤ ਬਿਨਾਂ ਕਿਸੇ ਕਾਰਨ ਬਿਆਸ ’ਚ ਨਾ ਪਹੁੰਚੇ। ਹਾਲਾਂਕਿ ਡੇਰੇ ਦੀ ਅਪੀਲ ਦੇ ਬਾਵਜੂਦ ਵੀ ਸੰਗਤ ਦੀ ਆਮਦ ਘੱਟ ਨਹੀਂ ਰਹੀ ਹੈ।
ਉੱਥੇ ਹੀ ਸੰਗਤ ਨੂੰ ਨਵੇਂ ਡੇਰਾ ਮੁਖੀ ਦੀ ਨਿਯੁਰਤੀ ਸਬੰਧੀ ਜਾਰੀ ਕੀਤੇ ਗਏ ਸਪੱਸ਼ਟੀਕਰਨ ’ਚ ਕਿਹਾ ਗਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਬਿਆਸ ਦੇ ਮੁਖੀ ਰਹਿਣਗੇ। ਜਦਕਿ ਜਸਦੀਪ ਸਿੰਘ ਗਿੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਕੰਮ ਕਰਨਗੇ। ਇਸ ਤੋਂ ਇਲਾਵਾ ਡੇਰੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਹਤ ਸੰਬੰਧੀ ਵੀ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਬਾਬਾ ਜੀ ਦੀ ਸਿਹਤ ਬਿਲਕੁੱਲ ਠੀਕ ਹੈ।
ਡੇਰੇ ਨੇ ਇਹ ਵੀ ਕਿਹਾ ਕਿ ਬਾਬਾ ਜੀ ਤੇ ਗੱਦੀਨਸ਼ੀਂਨ ਮਹਾਰਾਜ ਜੀ ਸਾਰੇ ਸੈਂਟਰਾਂ ਦਾ ਇਕੱਠੇ ਦੌਰਾ ਕਰਨਗੇ। ਸਾਰੇ ਵਿਦੇਸ਼ੀ ਸਤਿਸੰਗ ਨਵੇਂ ਮਹਾਰਾਜ ਵੱਲੋਂ ਕੀਤੇ ਜਾਣਗੇ। ਨਾਮ ਦਾਨ ਦੇਣ ਦੀ ਸੇਵਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਕਰਨਗੇ।
ਇਹ ਵੀ ਪੜ੍ਹੋ : Heavy Rain : ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ 'ਚ ਕੁਦਰਤ ਦਾ ਕਹਿਰ, ਭਾਰੀ ਮੀਂਹ ਕਾਰਨ 35 ਲੋਕਾਂ ਦੀ ਮੌਤ, IMD ਨੇ ਜਾਰੀ ਕੀਤੀ ਚੇਤਾਵਨੀ