Bathinda Accident News : ਸੰਘਣੀ ਧੁੰਦ ਦਾ ਕਹਿਰ ; ਬਠਿੰਡਾ ’ਚ ਬੱਸ ਅਤੇ ਟਰੱਕ ਦੀ ਹੋਈ ਭਿਆਨਕ ਟੱਕਰ, ਹਾਦਸੇ ’ਚ 15 ਲੋਕ ਜ਼ਖਮੀ

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਡੱਬਵਾਲੀ ਰੋਡ ਤੇ ਪਿੰਡ ਜੋਧਪੁਰ ਰਮਾਣਾ ਨੇੜੇ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਸੀ। ਸ਼ੁਰੂਆਤੀ ਜਾਂਚ ’ਚ ਹਾਦਸਾ ਧੁੰਦ ਦੇ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ।

By  Aarti January 3rd 2025 09:54 AM -- Updated: January 3rd 2025 10:45 AM

Bathinda Accident News : ਪੰਜਾਬ ਭਰ ’ਚ ਸੰਘਣੀ ਧੁੰਦ ਛਾਈ  ਹੋਈ ਹੈ। ਹੁਣ ਸੰਘਣੀ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲਣ ਲੱਗਿਆ ਹੈ। ਦੱਸ ਦਈਏ ਕਿ ਬਠਿੰਡਾ ’ਚ ਸੰਘਣੀ ਧੁੰਦ ਦੇ ਚੱਲਦੇ ਭਿਆਨਕ ਹਾਦਸਾ ਵਾਪਰਿਆ। ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਇਸ ਹਾਦਸੇ ’ਚ 15 ਲੋਕ ਜ਼ਖਮੀ ਹੋ ਗਏ। 

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਡੱਬਵਾਲੀ ਰੋਡ ਤੇ ਪਿੰਡ ਜੋਧਪੁਰ ਰਮਾਣਾ ਨੇੜੇ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਸੀ। ਸ਼ੁਰੂਆਤੀ ਜਾਂਚ ’ਚ ਹਾਦਸਾ ਧੁੰਦ ਦੇ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ’ਚ 15 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ  ਸਹਾਰਾ ਜਨ ਸੇਵਾ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ : DSP Sacked Over Lawrence Bishnoi Interview : ਪੰਜਾਬ ਪੁਲਿਸ ਦਾ ਡੀਐਸਪੀ ਗੁਰਸ਼ੇਰ ਸਿੰਘ ਬਰਖਾਸਤ, ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜਿਆ ਹੋਇਆ ਹੈ ਮਾਮਲਾ

Related Post