Dengue Prevention Tips: ਡੇਂਗੂ ਤੋਂ ਰੋਕਥਾਮ ਲਈ ਅਪਣਾਓ ਇਹ ਸੁਝਾਅ

ਡੇਂਗੂ ਇੱਕ ਗੰਭੀਰ ਬਿਮਾਰੀ ਹੈ, ਜੋ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਪਰ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਬੱਚੇ ਡੇਂਗੂ ਦੀ ਲਪੇਟ 'ਚ ਆ ਜਾਣਦੇ ਹਨ

By  Aarti May 16th 2024 05:24 PM

Dengue Prevention Tips: ਗਰਮੀਆਂ ਦੀ ਸ਼ੁਰੂਆਤ 'ਚ ਘਰ ਦੇ ਆਲੇ-ਦੁਆਲੇ ਮੱਛਰ ਜ਼ਿਆਦਾ ਨਜ਼ਰ ਆਉਂਦੇ ਹਨ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬੀਮਾਰੀਆਂ ਫੈਲ ਸਕਦੀਆਂ ਹਨ। ਬਰਸਾਤ ਦਾ ਮੌਸਮ ਆਉਂਦੇ ਹੀ ਡੇਂਗੂ ਦੇ ਮੱਛਰ ਪੈਦਾ ਹੋਣ ਲੱਗ ਜਾਣਦੇ ਹਨ, ਜਿਸ ਕਾਰਨ ਇਨ੍ਹਾਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਦਸ ਦਈਏ ਕਿ ਡੇਂਗੂ ਇੱਕ ਗੰਭੀਰ ਬਿਮਾਰੀ ਹੈ, ਜੋ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਪਰ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਬੱਚੇ ਡੇਂਗੂ ਦੀ ਲਪੇਟ 'ਚ ਆ ਜਾਣਦੇ ਹਨ ਅਤੇ ਇਸ ਦੇ ਲੱਛਣ ਕਾਫੀ ਆਮ ਹਨ। ਜਿਵੇਂ ਕਿ ਤੇਜ਼ ਸਿਰ ਦਰਦ, ਸਰੀਰ 'ਚ ਦਰਦ, ਤੇਜ਼ ਬੁਖਾਰ ਅਤੇ ਚਿੜਚਿੜਾਪਨ। 

ਡੇਂਗੂ ਕੀ ਹੈ?

ਡੇਂਗੂ ਵਾਇਰਸ ਦੀਆਂ ਕਿਸਮਾਂ DENV, 1-4 ਸੀਰੋਟਾਈਪ DEN-1, DEN-2, DEN-3 ਅਤੇ DEN-4 ਹਨ, ਦਸ ਦਈਏ ਕਿ ਇਹ ਵਾਇਰਸ ਡੇਂਗੂ ਦੀ ਲਾਗ ਦਾ ਕਾਰਨ ਬਣਦੇ ਹਨ। ਇਹ ਇੱਕ ਮਾਦਾ ਏਡੀਜ਼ ਇਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਡੇਂਗੂ ਵਾਇਰਸ ਦੀਆਂ ਚਾਰ ਕਿਸਮਾਂ 'ਚੋਂ ਇੱਕ ਨਾਲ ਸੰਕਰਮਿਤ ਹੁੰਦਾ ਹੈ। ਇਹ ਮੱਛਰ ਆਮ ਤੌਰ 'ਤੇ ਦਿਨ ਵੇਲੇ ਕੱਟਦਾ ਹੈ ਅਤੇ ਸੰਕਰਮਿਤ ਵਿਅਕਤੀ ਨੂੰ ਕੱਟਣ ਤੋਂ 3-14 ਦਿਨਾਂ ਬਾਅਦ ਲੱਛਣ ਪੈਦਾ ਹੁੰਦੇ ਹਨ।

ਡੇਂਗੂ ਤੋਂ ਬਚਣ ਦੇ ਤਰੀਕੇ 

  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਆਲੇ-ਦੁਆਲੇ ਮੱਛਰਾਂ ਨੂੰ ਪੈਦਾ ਨਹੀਂ ਹੋਣ ਦੇਣਾ ਚਾਹੀਦਾ।
  • ਨਾਲ ਹੀ ਤੁਹਾਨੂੰ ਆਪਣੇ ਘਰ ਦੇ ਆਲੇ-ਦੁਆਲੇ ਕਿਸੇ ਵੀ ਚੀਜ਼ 'ਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ।
  • ਇਸ ਤੋਂ ਇਲਾਵਾ ਤੁਹਾਨੂੰ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
  • ਜਦੋਂ ਵੀ ਘਰ ਤੋਂ ਬਾਹਰ ਜਾਣਦੇ ਹੋ ਤਾਂ ਤੁਹਾਨੂੰ ਮੱਛਰ ਭਜਾਉਣ ਵਾਲੀ ਕਰੀਮ ਜ਼ਰੂਰ ਲਗਾਉਣੀ ਚਾਹੀਦੀ ਹੈ।
  • ਆਪਣੇ ਘਰ ਦੇ ਹਰ ਕੋਨੇ 'ਤੇ ਕੀਟਨਾਸ਼ਕ ਦਾ ਛਿੜਕਾਅ ਕਰੋ।
  • ਪੂਰੀ ਤਰ੍ਹਾਂ ਕੱਪੜੇ ਪਾ ਕੇ ਰੱਖੋ।
  • ਸਾਰੀਆਂ ਖਿੜਕੀਆਂ ਅਤੇ ਦਰਵਾਜ਼ਿਆਂ 'ਚ ਜਾਲ ਲਗਾਓ।
  • ਮੱਛਰਦਾਨੀ ਦੀ ਵਰਤੋਂ ਕਰੋ।

ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Related Post