Water Waste in Delhi: ਹੁਣ ਦਿੱਲੀ 'ਚ ਕਾਰ ਧੋਣਾ ਪਵੇਗਾ ਭਾਰੀ, ਪਾਣੀ ਦੀ ਬਰਬਾਦੀ 'ਤੇ ਲੱਗੇਗਾ ਜੁਰਮਾਨਾ

ਪਾਈਪਾਂ ਰਾਹੀਂ ਵਾਹਨਾਂ ਨੂੰ ਧੋਣਾ, ਪਾਣੀ ਦੀਆਂ ਟੈਂਕੀਆਂ ਨੂੰ ਓਵਰਫਲੋ ਕਰਨਾ ਅਤੇ ਘਰੇਲੂ ਪਾਣੀ ਦੇ ਕੁਨੈਕਸ਼ਨਾਂ ਰਾਹੀਂ ਵਪਾਰਕ ਤੌਰ 'ਤੇ ਵਰਤਣਾ ਜਾਂ ਉਸਾਰੀ ਵਾਲੀਆਂ ਥਾਵਾਂ 'ਤੇ ਵਰਤੋਂ ਕਰਨਾ ਪਾਣੀ ਦੀ ਬਰਬਾਦੀ ਮੰਨਿਆ ਜਾਵੇਗਾ।

By  Aarti May 29th 2024 04:13 PM -- Updated: May 29th 2024 04:37 PM

Water Waste in Delhi: ਦਿੱਲੀ ਸਰਕਾਰ ਦੇ ਜਲ ਮੰਤਰੀ ਆਤਿਸ਼ੀ ਨੇ ਜਲ ਬੋਰਡ ਦੇ ਸੀਈਓ ਨੂੰ ਪਾਣੀ ਦੀ ਬਰਬਾਦੀ ਰੋਕਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਹਦਾਇਤਾਂ ਵਿੱਚ ਮੰਤਰੀ ਆਤਿਸ਼ੀ ਨੇ 200 ਟੀਮਾਂ ਬਣਾਉਣ ਲਈ ਕਿਹਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਜਾਰੀ ਕੀਤੇ ਗਏ ਆਦੇਸ਼ਾਂ ’ਚ ਕਿਹਾ ਗਿਆ ਹੈ ਕਿ ਪਾਈਪਾਂ ਰਾਹੀਂ ਵਾਹਨਾਂ ਨੂੰ ਧੋਣਾ, ਪਾਣੀ ਦੀਆਂ ਟੈਂਕੀਆਂ ਨੂੰ ਓਵਰਫਲੋ ਕਰਨਾ ਅਤੇ ਘਰੇਲੂ ਪਾਣੀ ਦੇ ਕੁਨੈਕਸ਼ਨਾਂ ਰਾਹੀਂ ਵਪਾਰਕ ਤੌਰ 'ਤੇ ਵਰਤਣਾ ਜਾਂ ਉਸਾਰੀ ਵਾਲੀਆਂ ਥਾਵਾਂ 'ਤੇ ਵਰਤੋਂ ਕਰਨਾ ਪਾਣੀ ਦੀ ਬਰਬਾਦੀ ਮੰਨਿਆ ਜਾਵੇਗਾ। ਪਾਣੀ ਦੀ ਬਰਬਾਦੀ ਕਰਨ 'ਤੇ 2,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

ਵੀਰਵਾਰ ਤੋਂ ਦਿੱਲੀ ਜਲ ਬੋਰਡ ਦੀਆਂ 200 ਟੀਮਾਂ ਇਸ ਕੰਮ ਵਿੱਚ ਲੱਗ ਜਾਣਗੀਆਂ। ਦਿੱਲੀ 'ਚ ਪਾਣੀ ਦੀ ਭਾਰੀ ਕਮੀ ਹੈ ਜਿਸ ਕਾਰਨ ਲੋਕ ਭਿਆਨਕ ਗਰਮੀ ਨਾਲ ਜੂਝ ਰਹੇ ਹਨ। ਅਜਿਹੇ 'ਚ ਦਿੱਲੀ ਦੇ ਜਿਹੜੇ ਲੋਕ ਪਾਣੀ ਦੀ ਦੁਰਵਰਤੋਂ ਕਰਦੇ ਪਾਏ ਗਏ ਹਨ, ਉਨ੍ਹਾਂ 'ਤੇ 2,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ: Workers To Take Leave: ਦਿੱਲੀ 'ਚ ਕਾਮਿਆਂ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਮਿਲੇਗੀ ਛੁੱਟੀ, ਨਹੀਂ ਕੱਟੀ ਜਾਵੇਗੀ ਤਨਖਾਹ

Related Post