Delhi Records Hottest Day: ਦਿੱਲੀ 'ਚ 41.1 ਡਿਗਰੀ ਤੱਕ ਪਹੁੰਚਿਆ ਤਾਪਮਾਨ , ਸੀਜ਼ਨ ਦਾ ਸਭ ਤੋਂ ਗਰਮ ਦਿਨ ਕੀਤਾ ਗਿਆ ਦਰਜ

ਦਿੱਲੀ ’ਚ ਵੱਧ ਤੋਂ ਵੱਧ ਤਾਪਮਾਨ 41.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਦੋ ਡਿਗਰੀ ਅਤੇ ਪਿਛਲੇ ਦਿਨ ਨਾਲੋਂ ਇੱਕ ਡਿਗਰੀ ਵੱਧ ਸੀ।

By  Aarti May 6th 2024 08:25 AM -- Updated: May 6th 2024 08:32 AM

Delhi Records Hottest Day: ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ, ਦਿੱਲੀ ਵਿੱਚ ਐਤਵਾਰ ਨੂੰ ਸਾਲ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 41.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਦੋ ਡਿਗਰੀ ਅਤੇ ਪਿਛਲੇ ਦਿਨ ਨਾਲੋਂ ਇੱਕ ਡਿਗਰੀ ਵੱਧ ਸੀ। ਇਸ ਵਿਚ ਕਿਹਾ ਗਿਆ ਹੈ ਕਿ ਥੋੜ੍ਹੇ ਸਮੇਂ ਵਿਚ ਗਰਮ ਦਿਨਾਂ ਦੀ ਭਵਿੱਖਬਾਣੀ ਕੀਤੀ ਗਈ ਹੈ, ਮੰਗਲਵਾਰ ਤੱਕ ਤਾਪਮਾਨ 42 ਡਿਗਰੀ ਸੈਲਸੀਅਸ ਨੂੰ ਪਾਰ ਕਰਨ ਦੀ ਸੰਭਾਵਨਾ ਹੈ।

ਹਾਲਾਂਕਿ, ਇਹ ਮੰਨਿਆ ਜਾ ਰਿਹਾ ਸੀ ਕਿ ਪੱਛਮੀ ਗੜਬੜੀ ਸ਼ਨੀਵਾਰ ਨੂੰ ਸ਼ਹਿਰ ਵਿੱਚ ਤੇਜ਼ ਹਵਾਵਾਂ ਅਤੇ ਹਲਕੀ ਬਾਰਿਸ਼ ਲਿਆਵੇਗੀ। ਪਰ ਆਈਐਮਡੀ ਅਧਿਕਾਰੀਆਂ ਦੇ ਮੁਤਾਬਿਕ ਸਿਰਫ ਸਿਰਫ ਦੱਖਣ-ਪੱਛਮੀ ਦਿੱਲੀ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਹੀ ਬੱਦਲਵਾਈ ਹੋਈ।

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੁਣ ਮਈ ਦੀ ਗਰਮੀ ਸ਼ੁਰੂ ਹੋ ਗਈ ਹੈ ਅਤੇ ਫਿਲਹਾਲ ਇਸ ਮੌਸਮ ਵਿੱਚ ਕੋਈ ਰਾਹਤ ਮਿਲਣ ਦੇ ਕੋਈ ਸੰਕੇਤ ਨਹੀਂ ਹਨ। ਆਈਐਮਡੀ ਨੇ ਹਾਲੇ ਤੱਕ ਗਰਮੀ ਦੀ ਲਹਿਰ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਹੈ ਪਰ ਹੁਣ ਗਰਮ ਹਵਾਵਾਂ ਮਹਿਸੂਸ ਹੋ ਰਹੀਆਂ ਹਨ।

ਦਿੱਲੀ 'ਚ 8 ਮਈ ਤੱਕ ਆਸਮਾਨ ਸਾਫ ਰਹੇਗਾ, ਜਿਸ ਦਾ ਮਤਲਬ ਹੈ ਕਿ ਤੇਜ਼ ਧੁੱਪ ਤੁਹਾਨੂੰ ਪਰੇਸ਼ਾਨ ਕਰੇਗੀ ਅਤੇ ਪਾਰਾ 42 ਡਿਗਰੀ ਤੱਕ ਪਹੁੰਚ ਸਕਦਾ ਹੈ। ਰਾਜਧਾਨੀ ਵਿੱਚ 9 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਹ ਮਾਮੂਲੀ ਬਾਰਸ਼ ਹੋਵੇਗੀ। ਆਈਐਮਡੀ ਮੁਤਾਬਕ ਇਸ ਪੂਰੇ ਹਫ਼ਤੇ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 41 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਘੱਟੋ-ਘੱਟ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਅਨੰਤਨਾਗ 'ਚ ਗੁਰਦਾਸਪੁਰ ਦਾ ਜਵਾਨ ਸ਼ਹੀਦ; ਸਰਚ ਆਪਰੇਸ਼ਨ ਦੌਰਾਨ ਖਾਈ 'ਚ ਡਿੱਗ ਗਈ ਸੀ ਗੱਡੀ

Related Post