ਦਿੱਲੀ ਹਵਾਈ ਅੱਡੇ ਨੂੰ ਪਰਮਾਣੂ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Threat to IGI Airport blast: ਦਿੱਲੀ ਹਵਾਈ ਅੱਡੇ (delhi-airport) ਨੂੰ ਪ੍ਰਮਾਣੂ ਬੰਬ (nuclear-bomb) ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਹੈ। ਪੁਲਿਸ (delhi-police) ਨੇ ਇਸ ਸਬੰਧ 'ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਇਸ ਸਬੰਧੀ ਸੋਮਵਾਰ ਨੂੰ ਜਾਣਕਾਰੀ ਦਿੱਤੀ ਹੈ। ਪੁਲਿਸ ਅਨੁਸਰ 5 ਅਪ੍ਰੈਲ ਨੂੰ ਹਵਾਈ ਅੱਡੇ 'ਤੇ ਤਲਾਸ਼ੀ ਦੌਰਾਨ ਦੋ ਵਿਅਕਤੀਆਂ ਨੇ ਸਟਾਫ਼ ਨੂੰ ਹਵਾਈ ਅੱਡਾ ਉਡਾਉਣ ਦੀ ਧਮਕੀ ਦਿੱਤੀ ਸੀ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਪਰੰਤ ਹਵਾਈ ਅੱਡੇ 'ਤੇ ਹਾਹਾਕਾਰ ਮੱਚ ਗਈ ਸੀ।
ਪੁਲਿਸ ਨੇ ਕਿਹਾ ਕਿ ਯਾਤਰੀਆਂ, ਜਿਗਨੇਸ਼ ਮਲਾਨ ਅਤੇ ਕਸ਼ਯਪ ਕੁਮਾਰ ਲਾਲਾਨੀ ਨੇ ਸੁਰੱਖਿਆ ਜਾਂਚ ਦੀ ਜ਼ਰੂਰਤ 'ਤੇ ਸਵਾਲ ਉਠਾਏ ਅਤੇ ਕਿਹਾ ਕਿ 5 ਅਪ੍ਰੈਲ ਨੂੰ ਅਹਿਮਦਾਬਾਦ ਲਈ ਅਕਾਸਾ ਏਅਰ ਦੀ ਉਡਾਣ 'ਤੇ ਸਵਾਰ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਕੀਤੀ ਗਈ ਸੀ। ਸਟਾਫ ਵੱਲੋਂ ਸੁਰੱਖਿਆ ਪ੍ਰੋਟੋਕੋਲ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੋਵਾਂ ਵਿੱਚੋਂ ਇੱਕ ਨੇ ਕਥਿਤ ਤੌਰ 'ਤੇ ਕਿਹਾ ਕਿ ਉਹ ਪ੍ਰਮਾਣੂ ਬੰਬ ਲੈ ਕੇ ਜਾ ਰਹੇ ਸਨ।
ਇਸਤੋਂ ਬਾਅਦ ਯਾਤਰੀਆਂ ਅਤੇ ਜਹਾਜ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਾਤਰੀਆਂ ਨੂੰ ਜਹਾਜ਼ 'ਤੇ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸ਼ਿਕਾਇਤ ਅਤੇ ਬਾਅਦ ਦੀ ਜਾਂਚ ਦੇ ਆਧਾਰ 'ਤੇ 5 ਅਪ੍ਰੈਲ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 182 ਅਤੇ 505 (1) (ਬੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਿਸ ਅਨੁਸਾਰ ਜਾਂਚ ਤੋਂ ਪਤਾ ਲੱਗਿਆ ਹੈ ਕਿ ਯਾਤਰੀ ਰਾਜਕੋਟ ਵਿੱਚ ਉਸਾਰੀ ਉਦਯੋਗ ਵਿੱਚ ਠੇਕੇਦਾਰ ਹਨ। ਉਹ ਐਸਐਸ ਰੇਲਿੰਗ ਸਮੱਗਰੀ ਦੀ ਖਰੀਦ ਦੇ ਸਬੰਧ ਵਿੱਚ ਇੱਕ ਵਪਾਰਕ ਸਹਿਯੋਗੀ ਨੂੰ ਮਿਲਣ ਲਈ ਗੁਜਰਾਤ ਤੋਂ ਦਿੱਲੀ ਦੇ ਦਵਾਰਕਾ ਗਏ ਸਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਦੋਵਾਂ ਯਾਤਰੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।