Delhi MCD Elections Highlights: ਸ਼ਾਮ ਸਾਢੇ 5 ਵਜੇ ਤੱਕ 50% ਵੋਟਿੰਗ

By  Jasmeet Singh December 4th 2022 08:46 AM -- Updated: December 4th 2022 07:45 PM

Dec 4, 2022 07:45 PM

ਸ਼ਾਮ 5:30 ਵਜੇ ਤੱਕ ਸਿਰਫ 50 ਫੀਸਦੀ ਵੋਟਿੰਗ

 ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ ਸਾਰੇ 250 ਵਾਰਡਾਂ ਵਿੱਚ ਸ਼ਾਮ 5:30 ਵਜੇ ਤੱਕ ਕਰੀਬ 50 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

Dec 4, 2022 05:45 PM

ਕਾਂਗਰਸੀ ਆਗੂ ਰਾਧਿਕਾ ਖੇੜਾ ਦਾ ਨਾਂ ਵੋਟਰ ਸੂਚੀ ਵਿੱਚ ਨਾ ਹੋਣ ਕਾਰਨ ਵਿਵਾਦ

ਦਿੱਲੀ ਲੋਕ ਸਭਾ ਚੋਣਾਂ ਵਿੱਚ ਵੋਟਰ ਸੂਚੀ ਵਿੱਚੋਂ ਨਾਮ ਗਾਇਬ ਹੋਣ ਕਾਰਨ ਸਿਆਸਤ ਗਰਮਾ ਗਈ ਹੈ। ਕਾਂਗਰਸ ਦੀ ਰਾਸ਼ਟਰੀ ਮੀਡੀਆ ਕੋਆਰਡੀਨੇਟਰ ਰਾਧਿਕਾ ਖੇੜਾ ਨੇ ਟਵੀਟ ਕਰਕੇ ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਦੇ ਗਾਇਬ ਹੋਣ ਦੇ ਨਾਲ-ਨਾਲ ਉਨ੍ਹਾਂ ਦਾ ਆਪਣਾ ਨਾਂ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਹੈ ਕਿ ਮੇਰੇ ਤੋਂ ਮੇਰਾ ਹੱਕ ਵੀ ਖੋਹ ਲਿਆ ਗਿਆ ਹੈ। 21 ਸਾਲਾਂ ਬਾਅਦ ਮੇਰੇ ਤੋਂ ਵੋਟ ਦਾ ਅਧਿਕਾਰ ਵੀ ਖੋਹ ਲਿਆ ਗਿਆ। ਵੋਟਰ ਸੂਚੀ ਵਿੱਚੋਂ ਮੇਰਾ ਨਾਮ ਵੀ ਮਿਟਾਇਆ ਗਿਆ ਹੈ! ਦੇਸ਼ ਦੇ ਲੋਕਤੰਤਰ ਦੇ ਇਤਿਹਾਸ ਵਿੱਚ ‘ਕਾਲਾ ਦਿਨ’।

Dec 4, 2022 05:21 PM

ਨਗਰ ਨਿਗਮ ਚੋਣਾਂ 'ਚ ਵੋਟਰਾਂ ਨੇ ਇਨ੍ਹਾਂ ਮੁੱਦਿਆਂ ’ਤੇ ਪਾਈ ਵੋਟ

ਦਿੱਲੀ ਵਿੱਚ ਐਮਸੀਡੀ ਚੋਣਾਂ ਲਈ ਚੱਲ ਰਹੀ ਵੋਟਿੰਗ ਪ੍ਰਕਿਰਿਆ ਦੌਰਾਨ ਵੋਟਰਾਂ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਸਥਾਨਕ ਮੁੱਦਿਆਂ ’ਤੇ ਵੋਟ ਪਾਈ ਹੈ। ਦੂਜੇ ਪਾਸੇ ਬਜ਼ੁਰਗ ਵੋਟਰਾਂ ਨੇ ਕਿਹਾ ਕਿ ਪੈਨਸ਼ਨ ਦੀ ਸਮੱਸਿਆ ਆਈ ਹੈ, ਬਿਜਲੀ ਦੇ ਬਿੱਲ ਦੀ ਸਮੱਸਿਆ ਆਈ ਹੈ ਅਤੇ ਗੰਦਗੀ ਕਾਰਨ ਵੀ ਅਸੀਂ ਪ੍ਰੇਸ਼ਾਨ ਹੋਏ ਪਏ ਹਾਂ। ਇਸ ਦਾ ਮੁੱਖ ਕਾਰਨ ਪਿਛਲੇ ਦਿਨੀਂ ਦਿੱਲੀ 'ਚ ਕੀਤੀ ਗਈ ਮੁਫ਼ਤ ਸ਼ਰਾਬ ਦੇ ਮੁੱਦੇ 'ਤੇ ਵੋਟ ਪਾਉਣ ਵਾਲੀਆਂ ਮਹਿਲਾ ਵੋਟਰਾਂ ਦਾ ਗੁੱਸਾ ਫੁੱਟ ਰਿਹਾ ਸੀ।

Dec 4, 2022 05:18 PM

ਦਿੱਲੀ ਦੇ ਬਦਰਪੁਰ ਇਲਾਕੇ 'ਚ ਭਾਰੀ ਵੋਟਿੰਗ ਹੋ ਰਹੀ ਹੈ। ਵੋਟਰ ਪੋਲਿੰਗ ਸਟੇਸ਼ਨਾਂ 'ਤੇ ਕਤਾਰਾਂ 'ਚ ਖੜ੍ਹੇ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਬੂਥਾਂ 'ਤੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।

Dec 4, 2022 04:48 PM

ਰਾਜ ਚੋਣ ਕਮਿਸ਼ਨ ਦੇ ਅੰਕੜਿਆ ਮੁਤਾਬਿਕ 4 ਵਜੇ ਤੱਕ 45% ਵੋਟਿੰਗ ਹੋਈ ਹੈ।

Dec 4, 2022 03:03 PM

ਦੁਪਹਿਰ 2 ਵਜੇ ਤੱਕ ਲਗਭਗ 30% ਵੋਟਿੰਗ: ਰਾਜ ਚੋਣ ਕਮਿਸ਼ਨ

Dec 4, 2022 01:10 PM

ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਦਾ ਕਹਿਣਾ ਕਿ ਸਾਡੇ ਕੋਲ ਟੈਕਸ ਦਾਤਾਵਾਂ ਦੇ ਹਜ਼ਾਰਾਂ ਕਰੋੜ ਰੁਪਏ ਨਹੀਂ ਹਨ ਜੋ ਆਪਣੀ ਰਾਜਨੀਤੀ ਚਮਕਾਉਣ ਲਈ ਵਰਤੇ ਜਾ ਸਕਣ, ਸਾਡੇ ਕੋਲ ਸੱਚਾਈ ਹੈ। ਪ੍ਰਧਾਨ ਮੰਤਰੀ ਨੇ 3000 ਤੋਂ ਵੱਧ ਝੁੱਗੀਆਂ ਨੂੰ ਘਰ ਦਿੱਤੇ, ਜੇਕਰ ਦਿੱਲੀ ਸਰਕਾਰ ਅਜਿਹਾ ਕਰਦੀ ਤਾਂ 3 ਲੱਖ ਲਈ ਪ੍ਰਚਾਰ ਕਰਦੀ

Dec 4, 2022 01:09 PM

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਬਾਗ ਐਕਸਟੈਨਸ਼ਨ ਵਿੱਚ ਗੁਲਾਬੀ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਉਨ੍ਹਾਂ ਕਿਹਾ, "ਜਿਵੇਂ ਪੂਰਾ ਦੇਸ਼ ਤਰੱਕੀ ਕਰ ਰਿਹਾ ਹੈ, ਦਿੱਲੀ ਵੀ ਤਰੱਕੀ ਕਰੇ, ਇਸ ਲਈ ਲੋਕਾਂ ਨੂੰ ਵੋਟ ਦੀ ਲੋੜ ਹੈ। ਦਿੱਲੀ ਦੇ ਲੋਕ ਝੂਠ ਅਤੇ ਧੋਖੇ ਤੋਂ ਛੁਟਕਾਰਾ ਚਾਹੁੰਦੇ ਹਨ।"

Dec 4, 2022 12:47 PM

ਦਿੱਲੀ ਨਗਰ ਨਿਗਮ ਚੋਣਾਂ 2022 'ਚ ਦੁਪਹਿਰ 12 ਵਜੇ ਤੱਕ 18% ਮਤਦਾਨ ਦਰਜ: ਰਾਜ ਚੋਣ ਕਮਿਸ਼ਨ

Dec 4, 2022 12:21 PM

ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਦਾ ਇਲਜ਼ਾਮ ਹੈ ਕਿ ਸੁਭਾਸ਼ ਮੁਹੱਲਾ ਵਾਰਡ ਵਿੱਚ 450 ਵੋਟਰਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ ਕਿਉਂਕਿ ਉਹ ਭਾਜਪਾ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਦਿੱਲੀ ਸਰਕਾਰ ਦੀ ਵੱਡੀ ਸਾਜ਼ਿਸ਼ ਹੈ, ਇਸ ਵਿਰੁੱਧ ਸ਼ਿਕਾਇਤ ਕਰਾਂਗੇ ਅਤੇ ਇਸ ਚੋਣ ਨੂੰ ਰੱਦ ਕਰਕੇ ਮੁੜ ਚੋਣਾਂ ਕਰਵਾਉਣ ਦੀ ਅਪੀਲ ਕਰਾਂਗੇ।


Dec 4, 2022 12:19 PM

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਬਾਗ ਐਕਸਟੈਨਸ਼ਨ ਵਿੱਚ ਗੁਲਾਬੀ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਉਨ੍ਹਾਂ ਕਿਹਾ, "ਜਿਵੇਂ ਪੂਰਾ ਦੇਸ਼ ਤਰੱਕੀ ਕਰ ਰਿਹਾ ਹੈ, ਦਿੱਲੀ ਵੀ ਤਰੱਕੀ ਕਰੇ, ਇਸ ਲਈ ਲੋਕਾਂ ਨੂੰ ਵੋਟ ਦੀ ਲੋੜ ਹੈ। ਦਿੱਲੀ ਦੇ ਲੋਕ ਝੂਠ ਅਤੇ ਧੋਖੇ ਤੋਂ ਛੁਟਕਾਰਾ ਚਾਹੁੰਦੇ ਹਨ।"

Dec 4, 2022 12:18 PM

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ, "ਸਾਨੂੰ ਜਨਤਾ 'ਤੇ ਪੂਰਾ ਭਰੋਸਾ ਹੈ, ਅਸੀਂ ਇਲਾਕੇ ਦੀ ਜਨਤਾ ਦੀ ਸੇਵਾ ਕੀਤੀ ਹੈ। ਹਰ ਮੁੱਦੇ 'ਤੇ ਕੰਮ ਕੀਤਾ। ਮੈਂ ਕੇਜਰੀਵਾਲ ਜੀ ਦੇ ਇਸ ਕਥਨ ਨਾਲ ਸਹਿਮਤ ਹਾਂ ਕਿ ਸਿਰਫ ਇਮਾਨਦਾਰ ਪਾਰਟੀ ਨੂੰ ਵੋਟ ਦਿੱਤੀ ਜਾਵੇ ਕਿਉਂਕਿ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦਾ ਰਿਕਾਰਡ ਜਨਤਾ ਦੇ ਸਾਹਮਣੇ ਹੈ।"

Dec 4, 2022 11:12 AM

ਦਿੱਲੀ ਪੁਲਿਸ ਨਿਗਰਾਨੀ ਲਈ ਡਰੋਨ ਦੀ ਵਰਤੋਂ ਕਰ ਰਹੀ ਹੈ। ਇਹ ਤਸਵੀਰਾਂ ਉੱਤਰੀ ਦਿੱਲੀ ਦੇ ਥਾਣਾ ਕੋਤਵਾਲੀ ਅਤੇ ਸਬਜ਼ੀ ਮੰਡੀ ਦੀਆਂ ਹਨ।


Dec 4, 2022 10:59 AM

ਕੈਬਨਿਟ ਮੰਤਰੀ ਹਰਦੀਪ ਸਿੰਘ ਪੂਰੀ ਨੇ ਕਿਹਾ ਕਿ ਇਹ ਚੋਣਾਂ ਦਿੱਲੀ ਨੂੰ ਜਗਾਉਣ ਲਈ ਇੱਕ ਬੁਲਾਵੇ ਵਾਂਗ ਹੈ। ਅਸੀਂ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣਾ ਹੈ। ਹਾਲ ਹੀ ਵਿੱਚ ਇੱਕ ਰਿਪੋਰਟ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਅਸੀਂ ਅਗਲੇ 4-5 ਸਾਲਾਂ ਵਿੱਚ ਤੀਜੇ ਨੰਬਰ ਦੀ ਅਰਥਵਿਵਸਥਾ ਬਣ ਜਾਵਾਂਗੇ। ਇਸ ਲਈ ਲੋਕਾਂ ਨੂੰ ਚੁਣਨਾ ਹੋਵੇਗਾ ਕਿ ਉਹ ਰਾਜਨੀਤੀ ਦੇ ਕਿਹੜੇ ਬ੍ਰਾਂਡ ਦੀ ਪਾਲਣਾ ਕਰਨਾ ਚਾਹੁੰਦੇ ਹਨ

Dec 4, 2022 10:55 AM

ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਨੂੰ ਬਹੁਤ ਪਿਆਰ ਕਰਦੇ ਹਾਂ, ਦਿੱਲੀ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਹੈ। ਤੁਸੀਂ ਉਸ ਪਾਰਟੀ ਨੂੰ ਵੋਟ ਦਿਓ ਜੋ ਕੰਮ ਕਰਦੀ ਹੈ, ਇੱਕ ਇਮਾਨਦਾਰ ਪਾਰਟੀ ਨੂੰ ਵੋਟ ਦਿਓ, ਸ਼ਰੀਫ਼ ਨੂੰ ਵੋਟ ਦਿਓ, ਭ੍ਰਿਸ਼ਟ ਨੂੰ ਨਹੀਂ।

Dec 4, 2022 10:54 AM

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਵੋਟ ਪਾਈ।

Dec 4, 2022 10:54 AM

ਭਾਜਪਾ ਆਗੂ ਅਤੇ ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਪੱਛਮੀ ਪਟੇਲ ਨਗਰ ਵਿੱਚ ਵੋਟ ਪਾਈ।

Dec 4, 2022 10:54 AM

MCD ਚੋਣਾਂ ਵਿੱਚ ਵੋਟ ਪਾਉਣ ਤੋਂ ਬਾਅਦ ਭਾਜਪਾ ਉਮੀਦਵਾਰ ਰਾਜ ਰਾਣੀ ਨੇ ਕਿਹਾ ਕਿ MCD ਦੇ ਏਕੀਕਰਨ ਨਾਲ ਰੁਕੇ ਹੋਏ ਵਿਕਾਸ ਕਾਰਜਾਂ ਲਈ ਪੂਰਾ ਬਜਟ ਉਪਲਬਧ ਹੋਵੇਗਾ। 'ਆਪ' ਦੇ ਚੁਣੇ ਹੋਏ ਮੰਤਰੀ ਜੇਲ 'ਚ ਹਨ ਤਾਂ ਉਹ ਕੰਮ ਕਿਵੇਂ ਕਰ ਸਕਣਗੇ। ਉਸ ਦੀ ਪਹਿਲੀ ਲੀਡਰਸ਼ਿਪ ਵਜੋਂ, ਐਮਸੀਡੀ ਵਿੱਚ ਵੀ ਅਜਿਹਾ ਹੀ ਹੋਵੇਗਾ। ਮੈਨੂੰ ਯਕੀਨ ਹੈ ਕਿ ਮੈਨੂੰ ਇੱਥੋਂ 100% ਸਮਰਥਨ ਮਿਲੇਗਾ


Dec 4, 2022 09:57 AM

ਕਾਂਗਰਸ ਨੇਤਾ ਅਲਕਾ ਲਾਂਬਾ ਨੇ ਰਘੁਬੀਰ ਨਗਰ ਦੇ ਇੱਕ ਪੋਲਿੰਗ ਬੂਥ 'ਤੇ #DelhiMCDElection2022 ਲਈ ਆਪਣੀ ਵੋਟ ਪਾਈ। ਉਹ ਕਿਹਾ, "ਮੈਂ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਆਉਣ ਅਤੇ ਵੋਟ ਪਾਉਣ ਦੀ ਅਪੀਲ ਕਰਦੀ ਹਾਂ। ਲੋਕਾਂ ਨੂੰ ਬਦਲਾਅ ਲਈ ਵੋਟ ਦੇਣਾ ਚਾਹੀਦਾ ਹੈ।"

Dec 4, 2022 09:56 AM

'ਆਪ' ਗੋਆ, ਉੱਤਰਾਖੰਡ ਅਤੇ ਯੂਪੀ 'ਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਸੀ ਪਰ ਲੋਕ ਜਾਣਦੇ ਹਨ ਕਿ ਉਨ੍ਹਾਂ ਨੂੰ ਝੂਠ ਬੋਲਣ ਦੀ ਆਦਤ ਹੈ। ਕੋਵਿਡ ਦੌਰਾਨ 'ਆਪ' ਦਾ ਕੋਈ ਵੀ ਵਿਅਕਤੀ ਲੋਕਾਂ ਲਈ ਕੰਮ ਕਰਦਾ ਨਜ਼ਰ ਨਹੀਂ ਆਇਆ। ਸਿਰਫ਼ ਐਮਸੀਡੀ ਵਰਕਰ ਹੀ ਲੋਕਾਂ ਦੇ ਨਾਲ ਖੜ੍ਹੇ ਸਨ। MCD ਚੋਣਾਂ 'ਚ 250 'ਚੋਂ 210 ਸੀਟਾਂ ਮਿਲ ਰਹੀਆਂ ਹਨ: ਭਾਜਪਾ ਸੰਸਦ ਮੈਂਬਰ ਪਰਵੇਸ਼ ਵਰਮਾ

Dec 4, 2022 09:55 AM

ਵੋਟਰ ਸੂਚੀ ਵਿੱਚ ਮੇਰਾ ਨਾਮ ਨਹੀਂ ਹੈ, ਮੇਰੀ ਪਤਨੀ ਨੇ ਆਪਣੀ ਵੋਟ ਪਾਈ ਹੈ। ਅਜੇ ਤੱਕ ਨਾ ਤਾਂ ਮੈਨੂੰ ਸੂਚੀ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਮੇਰਾ ਨਾਮ ਦਿਖਾਈ ਦੇ ਰਿਹਾ ਹੈ, ਮੈਂ ਅਜੇ ਵੀ ਰਸਮੀ ਜਾਣਕਾਰੀ ਦੀ ਉਡੀਕ ਕਰ ਰਿਹਾ ਹਾਂ: ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਅਨਿਲ ਚੌਧਰੀ

Dec 4, 2022 09:55 AM

ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਡਾ: ਹਰਸ਼ਵਰਧਨ ਨੇ ਕ੍ਰਿਸ਼ਨਾ ਨਗਰ ਵਿੱਚ ਵੋਟ ਪਾਈ।

Dec 4, 2022 09:00 AM

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਈ ਵੋਟ ਪਾਉਣ ਦੀ ਕੀਤੀ ਅਪੀਲ


Dec 4, 2022 08:59 AM

ਪਹਿਲੀ ਵਾਰ ਵੋਟਰ ਬਣੀ ਸੋਨਮ ਦਾ ਕਹਿਣਾ ਕਿ, "ਮੈਂ ਅੱਜ ਪਹਿਲੀ ਵਾਰ ਵੋਟ ਪਾਉਣ ਲਈ ਉਤਸ਼ਾਹਿਤ ਹਾਂ। ਇਸ ਦੇਸ਼ ਵਿੱਚ ਰਹਿਣਾ ਜਿੰਨਾ ਜ਼ਰੂਰੀ ਹੈ, ਦੇਸ਼ ਦੀ ਬਿਹਤਰੀ ਲਈ ਵੋਟ ਪਾਉਣਾ ਵੀ ਓਨਾ ਹੀ ਜ਼ਰੂਰੀ ਹੈ। ਔਰਤਾਂ ਦੀ ਸੁਰੱਖਿਆ, ਸਫ਼ਾਈ, ਸੜਕਾਂ ਬਣਾਉਣਾ ਮੇਰੀਆਂ ਤਰਜੀਹਾਂ ਹਨ"


Dec 4, 2022 08:58 AM

1.5 ਕਰੋੜ ਲੋਕ ਨਿਗਮ ਲਈ ਆਪਣੀ ਸਰਕਾਰ ਚੁਣਨਗੇ। MCD ਦਾ ਕੰਮ ਹੈ ਦਿੱਲੀ ਦਾ ਕੂੜਾ ਸਾਫ ਕਰਨਾ, ਵਪਾਰੀਆਂ ਨੂੰ ਇਮਾਨਦਾਰੀ ਨਾਲ ਲਾਇਸੰਸ ਦੇਣਾ, ਗਲੀਆਂ, ਪਾਰਕਾਂ ਨੂੰ ਸਾਫ ਕਰਨਾ। ਆਪਣੀ ਵੋਟ ਇਹ ਸੋਚ ਕੇ ਪਾਓ ਕਿ ਤੁਸੀਂ ਦਿੱਲੀ ਨੂੰ ਸਾਫ ਰੱਖਣ ਲਈ ਵੋਟ ਦੇ ਰਹੇ ਹੋ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 


Dec 4, 2022 08:57 AM

ਐਮਸੀਡੀ ਚੋਣਾਂ, ਦਿੱਲੀ ਵਿੱਚ ਆਪਣੀ ਵੋਟ ਪਾਉਣ ਤੋਂ ਬਾਅਦ ਕਾਂਗਰਸ ਨੇਤਾ ਅਜੈ ਮਾਕਨ ਨੇ ਕਿਹਾ, "ਇਹ ਚੋਣ ਗਲੀਆਂ, ਕੂੜੇ, ਨਾਲੀਆਂ ਅਤੇ ਸਫਾਈ ਦੀ ਚੋਣ ਹੈ, ਮੇਰੇ ਖਿਆਲ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਭ ਤੋਂ ਵਧੀਆ ਹਨ। ਪਿਛਲੀ ਵਾਰ ਸਾਨੂੰ 24% ਵੋਟਾਂ ਮਿਲੀਆਂ ਸਨ ਅਤੇ 31 ਸੀਟਾਂ ਜਿੱਤੀਆਂ ਸਨ। 2019 ਵਿੱਚ ਵੀ ਸਾਨੂੰ 22-23% ਵੋਟਾਂ ਮਿਲੀਆਂ"


Dec 4, 2022 08:55 AM

ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਤਸਵੀਰਾਂ ਪਿੰਡ ਮਟਿਆਲਾ ਦੇ ਪੋਲਿੰਗ ਸਟੇਸ਼ਨ ਦੀਆਂ ਹਨ।


Dec 4, 2022 08:55 AM

ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ।

Delhi MCD Elections Highlights: ਦਿੱਲੀ ਨਗਰ ਨਿਗਮ (MCD) ਦੀਆਂ ਚੋਣਾਂ ਮੁਕੰਮਲ ਹੋ ਗਈਆਂ ਹਨ। MCD ਦੇ 250 ਵਾਰਡਾਂ 'ਚ 1349 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 1 ਕਰੋੜ 45 ਲੱਖ ਵੋਟਰ ਕਰਨਗੇ। ਅੱਜ ਸਵੇਰੇ 8 ਵਜੇ ਤੋਂ ਸ਼ਾਮ 5.30 ਵਜੇ ਤੱਕ ਵੋਟਿੰਗ ਹੋਈ। ਚੋਣਾਂ 'ਚ ਆਮ ਆਦਮੀ ਪਾਰਟੀ (ਆਪ), ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵਿਚਾਲੇ ਤਿਕੋਣਾ ਮੁਕਾਬਲਾ ਹੋ ਰਿਹਾ ਹੈ। ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ 40,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਵੋਟਰਾਂ ਨੇ ਆਪਣੇ ਅਧਿਕਾਰ ਦਾ ਪੂਰਾ ਇਸਤੇਮਾਲ ਕੀਤਾ।

Related Post