Workers To Take Leave: ਦਿੱਲੀ 'ਚ ਕਾਮਿਆਂ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਮਿਲੇਗੀ ਛੁੱਟੀ, ਨਹੀਂ ਕੱਟੀ ਜਾਵੇਗੀ ਤਨਖਾਹ

ਮਿਲੀ ਜਾਣਕਾਰੀ ਮੁਤਾਬਿਕ ਲੈਫਟੀਨੈਂਟ ਗਵਰਨਰ ਨੇ ਨਿਰਮਾਣ ਸਥਾਨਾਂ 'ਤੇ ਮਜ਼ਦੂਰਾਂ ਨੂੰ ਪਾਣੀ ਅਤੇ ਨਾਰੀਅਲ ਪਾਣੀ ਦੀ ਲੋੜੀਂਦੀ ਮਾਤਰਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।

By  Aarti May 29th 2024 01:21 PM

Workers To Take Leave: ਅੱਤ ਦੀ ਗਰਮੀ ਦੇ ਮੱਦੇਨਜ਼ਰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਲੇਬਰ ਅਤੇ ਮਜ਼ਦੂਰਾਂ ਲਈ ਦੁਪਹਿਰ 12 ਤੋਂ 3 ਵਜੇ ਤੱਕ ਤਨਖਾਹ ਸਣੇ ਛੁੱਟੀ ਦਾ ਹੁਕਮ ਦਿੱਤਾ ਗਿਆ ਹੈ। ਐਲਜੀ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜਾਂ ਉਨ੍ਹਾਂ ਦੇ ਮੰਤਰੀਆਂ ਦੀ ਅਲੋਚਨਾ ਕੀਤੀ ਹੈ ਕਿ ਇੰਨੀ ਗਰਮੀ ਵਿੱਚ ਵੀ "ਸਮਰ ਹੀਟ ਐਕਸ਼ਨ ਪਲਾਨ" ਬਾਰੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

ਮਿਲੀ ਜਾਣਕਾਰੀ ਮੁਤਾਬਿਕ ਲੈਫਟੀਨੈਂਟ ਗਵਰਨਰ ਨੇ ਨਿਰਮਾਣ ਸਥਾਨਾਂ 'ਤੇ ਮਜ਼ਦੂਰਾਂ ਨੂੰ ਪਾਣੀ ਅਤੇ ਨਾਰੀਅਲ ਪਾਣੀ ਦੀ ਲੋੜੀਂਦੀ ਮਾਤਰਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੱਸ ਅੱਡਿਆਂ ’ਤੇ ਟੋਇਆਂ ਵਿੱਚ ਪਾਣੀ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਹਨ। 

ਦੱਸ ਦਈਏ ਕਿ ਡੀਡੀਏ 20 ਮਈ ਤੋਂ ਅਜਿਹਾ ਕਰ ਰਿਹਾ ਹੈ, ਪਰ ਦਿੱਲੀ ਸਰਕਾਰ ਦੇ ਅਧੀਨ ਦਿੱਲੀ ਜਲ ਬੋਰਡ, ਪੀਡਬਲਯੂਡੀ, ਐਮਸੀਡੀ ਹੁਣ ਤੱਕ ਅਜਿਹਾ ਨਹੀਂ ਕਰ ਰਿਹਾ ਸੀ। ਇਸ ਸਬੰਧੀ ਐਲਜੀ ਨੇ ਮੁੱਖ ਸਕੱਤਰ ਨੂੰ ਤੁਰੰਤ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕਾਬਿਲੇਗੌਰ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ 'ਚ ਅੱਜ ਤੇਜ਼ ਹਵਾਵਾਂ ਦੇ ਨਾਲ ਹੀਟ ਵੇਵ ਦੇ ਹਾਲਾਤ ਬਣੇ ਰਹਿਣਗੇ। ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 26.6 ਡਿਗਰੀ ਸੈਲਸੀਅਸ ਰਹੇਗਾ।

ਇਹ ਵੀ ਪੜ੍ਹੋ: BJP Candidate Convoy: ਗੋਂਡਾ 'ਚ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਦੇ ਕਾਫਲੇ ਨਾਲ ਵਾਪਰਿਆ ਵੱਡਾ ਹਾਦਸਾ, ਦੋ ਬੱਚਿਆਂ ਦੀ ਮੌਤ

Related Post