Delhi Kooch : 6 ਦਸੰਬਰ ਨੂੰ ਪਹਿਲੇ ਜੱਥੇ 'ਚ ਜਾਣਗੀਆਂ 15-16 ਜਥੇਬੰਦੀਆਂ...ਪੜ੍ਹੋ ਕੀ ਹੈ ਕਿਸਾਨਾਂ ਦੀ ਪੂਰੀ ਰਣਨੀਤੀ
Farmers Delhi Chalo Andolan : ਸੰਯੁਕਤ ਕਿਸਾਨ ਮੋਰਚੇ (ਗ਼ੈਰ-ਸਿਆਸੀ) ਨੇ 6 ਦਸੰਬਰ ਨੂੰ ਦਿੱਲੀ ਕੂਚ ਦੀਆਂ ਤਿਆਰੀਆਂ ਨੂੰ ਲੈ ਕੇ ਪੂਰੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਦਿੱਲੀ ਚਲੋ ਦੀਆਂ ਤਿਆਰੀਆਂ ਤਹਿਤ ਕਿਸਾਨਾਂ ਦੇ ਪਹਿਲੇ ਜੱਥੇ ਵਿੱਚ 15-16 ਜਥੇਬੰਦੀਆਂ ਜਾਣਗੀਆਂ।
Delhi Chalo Andolan : ਸੰਯੁਕਤ ਕਿਸਾਨ ਮੋਰਚੇ (ਗ਼ੈਰ-ਸਿਆਸੀ) ਨੇ 6 ਦਸੰਬਰ ਨੂੰ ਦਿੱਲੀ ਕੂਚ ਦੀਆਂ ਤਿਆਰੀਆਂ ਨੂੰ ਲੈ ਕੇ ਪੂਰੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਦਿੱਲੀ ਚਲੋ ਦੀਆਂ ਤਿਆਰੀਆਂ ਤਹਿਤ ਕਿਸਾਨਾਂ ਦੇ ਪਹਿਲੇ ਜੱਥੇ ਵਿੱਚ 15-16 ਜਥੇਬੰਦੀਆਂ ਜਾਣਗੀਆਂ।
ਬੁੱਧਵਾਰ ਕਿਸਾਨਾਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਸਰਵਣ ਸਿੰਘ ਪੰਧੇਰ, ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਫੂਲ, ਜਗਤਾਰ ਸਿੰਘ ਲੌਂਗੋਵਾਲ, ਬਲਵੰਤ ਸਿੰਘ ਬਹਿਰਾਮਕੇ ਆਦਿ ਆਗੂ ਹਾਜ਼ਰ ਰਹੇ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲੇ ਜੱਥੇ ਵਿੱਚ 15 ਤੋਂ 16 ਜਥੇਬੰਦੀਆਂ ਸ਼ਾਮਿਲ ਹੋਣਗੀਆਂ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਨ, ਕਿ ਜੋ ਪਹਿਲਾਂ 9 ਮਹੀਨਿਆਂ ਤੋਂ ਬਿਆਨਬਾਜੀ ਕੀਤੀ ਹੈ ਅਤੇ ਜੋ ਅਦਾਲਤਾਂ ਵਿੱਚ ਸਰਕਾਰ ਨੇ ਦਿੱਲੀ ਵੱਲ ਜਾਣ ਦੇ ਸਬੰਧ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੇ ਪੱਖ ਰੱਖੇ ਸਨ ਅਤੇ ਕਿਹਾ ਸੀ ਕਿ ਕਿਸਾਨਾਂ ਦੇ ਟਰੈਕਟਰ ਮੋਡੀਫਾਈ ਹਨ ਅਤੇ ਇਨ੍ਹਾਂ ਵਿੱਚ ਤਿੱਖੇ ਹਥਿਆਰ ਹਨ। ਕੇਂਦਰੀ ਮੰਤਰੀ ਹੁਣ ਆਪਣੇ ਇਨ੍ਹਾਂ ਸਾਰੇ ਬਿਆਨਾਂ 'ਤੇ ਕਾਇਮ ਰਹਿਣ ਅਤੇ ਥੁੱਕ ਕੇ ਨਾ ਚੱਟਣ।
ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਐਸਪੀ ਅੰਬਾਲਾ ਨਾਲ ਗੱਲਬਾਤ ਹੋਈ ਸੀ ਅਤੇ ਉਨ੍ਹਾਂ ਨੂੰ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਅਸੀਂ ਸਿੱਧਾ ਦਿੱਲੀ ਕੂਚ ਕਰਨਾ ਹੈ ਅਤੇ ਸਾਡਾ ਮੁੱਖ ਕੰਮ ਦਿੱਲੀ ਕੂਚ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਕਿਵੇਂ ਕਿਵੇਂ ਕੀ-ਕੀ ਕਰਨਾ ਹੈ, ਇਹ ਅਸੀਂ ਸਭ ਕੁਝ ਪ੍ਰਸਾਸ਼ਨ ਸਾਹਮਣੇ ਰੱਖ ਦਿੱਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ, ਉਨ੍ਹਾਂ ਨਾਲ ਜੋ ਵਿਵਹਾਰ ਕਰ ਰਹੀ ਹੈ, ਉਹ ਤਾਂ ਕਿਸੇ ਦੁਸ਼ਮਣ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਰਾਨ ਦੇ ਡ੍ਰੋਨ ਨਾਲ ਉਨ੍ਹਾਂ 'ਤੇ ਅੱਥਰੂ ਬੰਬ ਸੁੱਟੇ ਗਏ, ਜੋ ਕਿ ਪਹਿਲਾਂ ਕਦੇ ਨਹੀਂ ਹੋਇਆ ਸੀ ਅਤੇ ਪਾਣੀ ਦੀਆਂ ਬੋਛਾਰਾਂ ਕੀਤੀਆਂ ਜਾਂਦੀਆਂ ਸਨ।
ਆਗੂਆਂ ਨੇ ਦਿੱਲੀ ਕੂਚ ਲਈ ਲਈ 5 ਤਰੀਕ ਨੂੰ ਸ਼ਾਮ ਤੱਕ ਸਾਰੇ ਦੋਹਾਂ ਕੇਡਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ।