Delhi Coaching Centre Flooded : 10 ਮਿੰਟਾਂ 'ਚ ਪਾਣੀ ਨਾਲ ਭਰਿਆ ਬੇਸਮੈਂਟ, 3 ਵਿਦਿਆਰਥੀਆਂ ਦੀ ਲਈ ਜਾਨ, ਵੇਖੋ ਖ਼ੌਫਨਾਰ ਮੰਜ਼ਰ ਦੀ ਵੀਡੀਓ

ਚਸ਼ਮਦੀਦਾਂ ਨੇ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਹਨ ਕਿ ਕਿਸ ਤਰ੍ਹਾਂ ਕੋਚਿੰਗ ਸੈਂਟਰ ਇੰਨਾ ਪਾਣੀ ਨਾਲ ਭਰ ਗਿਆ ਕਿ ਵਿਦਿਆਰਥੀ ਡੁੱਬ ਗਏ। ਚਸ਼ਮਦੀਦ ਵਿਦਿਆਰਥੀ ਅਨੁਸਾਰ ਬੇਸਮੈਂਟ ਵਿੱਚ ਬਣੀ ਲਾਇਬ੍ਰੇਰੀ ਵਿੱਚ ਕਰੀਬ 30-35 ਵਿਦਿਆਰਥੀ ਮੌਜੂਦ ਸਨ। ਪੜ੍ਹੋ ਪੂਰੀ ਖ਼ਬਰ...

By  Dhalwinder Sandhu July 28th 2024 01:20 PM -- Updated: July 28th 2024 03:29 PM

Delhi Coaching Centre Flooded : UPSC ਦੇ ਵਿਦਿਆਰਥੀ ਨੇ ਦਿੱਲੀ ਕੋਚਿੰਗ ਹਾਦਸੇ ਦੀ ਪੂਰੀ ਕਹਾਣੀ ਦੱਸੀ ਹੈ। ਸੁਨਹਿਰੇ ਭਵਿੱਖ ਦਾ ਸੁਪਨਾ ਦੇਖਣ ਵਾਲੇ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਅੰਤ ਹੋ ਗਿਆ। ਤਿੰਨਾਂ ਦੀ ਮੌਤ ਲਈ ਜੇਕਰ ਕੋਈ ਜ਼ਿੰਮੇਵਾਰ ਹੈ ਤਾਂ ਇਹ ਲਾਪਰਵਾਹੀ ਹੈ। ਇਸ ਲਾਪਰਵਾਹੀ ਨੇ ਬੇਸਮੈਂਟ ਵਿੱਚ ਤਿੰਨੋਂ ਬੱਚਿਆਂ ਦੀ ਜਾਨ ਲੈ ਲਈ। ਚਸ਼ਮਦੀਦ ਵਿਦਿਆਰਥੀ ਵੱਲੋਂ ਦੱਸੀ ਗਈ ਸੱਚਾਈ ਕਾਫੀ ਹੈਰਾਨੀਜਨਕ ਹੈ।


ਚਸ਼ਮਦੀਦ ਵਿਦਿਆਰਥੀ ਨੇ ਦੱਸਿਆ ਕਿ ਮੈਂ ਇਸ ਭਿਆਨਕ ਘਟਨਾ 'ਚ ਬਚੇ ਲੋਕਾਂ 'ਚੋਂ ਇੱਕ ਹਾਂ। 10 ਮਿੰਟਾਂ ਵਿੱਚ ਹੀ ਬੇਸਮੈਂਟ ਭਰ ਗਈ। ਸ਼ਾਮ ਦੇ 6.40 ਵੱਜ ਚੁੱਕੇ ਸਨ, ਅਸੀਂ ਪੁਲਿਸ ਅਤੇ NDMA ਨੂੰ ਬੁਲਾਇਆ, ਪਰ ਉਹ ਰਾਤ 9 ਵਜੇ ਤੋਂ ਬਾਅਦ ਪਹੁੰਚੇ, ਉਦੋਂ ਤੱਕ ਮੇਰੇ ਤਿੰਨ ਸਾਥੀਆਂ ਦੀ ਮੌਤ ਹੋ ਚੁੱਕੀ ਸੀ, ਤਿੰਨ ਹਸਪਤਾਲ ਵਿੱਚ ਦਾਖਲ ਹਨ।


'12 ਫੁੱਟ ਉੱਚੀ ਦੀਵਾਰ 'ਤੇ ਕੋਈ ਨਿਕਾਸ ਗੇਟ ਨਹੀਂ'

ਇਸ ਦੇ ਨਾਲ ਹੀ ਇੱਕ ਹੋਰ ਚਸ਼ਮਦੀਦ ਵਿਦਿਆਰਥੀ ਨੇ ਕਿਹਾ ਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਜ਼ੋਰਦਾਰ ਚੀਕਾਂ ਸੁਣਾਈ ਦਿੱਤੀਆਂ। ਬੱਚੇ ਰੌਲਾ ਪਾ ਰਹੇ ਸਨ ਅਤੇ ਵੱਡੀ ਭੀੜ ਇਕੱਠੀ ਹੋ ਗਈ ਸੀ। ਸੰਸਥਾ ਦੇ ਪਿਛਲੇ ਪਾਸੇ ਕਰੀਬ 12 ਫੁੱਟ ਉੱਚੀ ਦੀਵਾਰ ਹੈ ਪਰ ਕੋਈ ਐਗਜ਼ਿਟ ਗੇਟ ਨਹੀਂ ਹੈ, ਜਦੋਂਕਿ ਨੇੜੇ ਬਣੇ ਦੂਜੇ ਕੋਚਿੰਗ ਸੈਂਟਰ ਦੇ ਵੀ ਪਿਛਲੇ ਪਾਸੇ ਐਗਜ਼ਿਟ ਗੇਟ ਹੈ ਤਾਂ ਜੋ ਕਿਸੇ ਵੀ ਹਾਦਸੇ ਦੀ ਸੂਰਤ ਵਿਚ ਕਿਸੇ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ।


ਦਿੱਲੀ ਫਾਇਰ ਵਿਭਾਗ ਨੇ ਘਟਨਾ 'ਤੇ ਕੀ ਕਿਹਾ?

ਇਸ ਘਟਨਾ ਬਾਰੇ ਦਿੱਲੀ ਫਾਇਰ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ 7:10 ਵਜੇ ਸਾਨੂੰ ਫੋਨ ਆਇਆ ਕਿ ਕਰੋਲ ਬਾਗ ਇਲਾਕੇ ਵਿੱਚ ਇੱਕ ਬੇਸਮੈਂਟ ਵਿੱਚ ਕੁਝ ਬੱਚੇ ਫਸੇ ਹੋਏ ਹਨ। ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਬੇਸਮੈਂਟ ਪਾਣੀ ਨਾਲ ਭਰੀ ਹੋਈ ਸੀ। ਪਹਿਲਾਂ ਅਸੀਂ ਪਾਣੀ ਨੂੰ ਪੰਪ ਕਰਕੇ ਬਾਹਰ ਕੱਢਣਾ ਸੀ ਪਰ ਜਦੋਂ ਅਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗਲੀ ਦਾ ਪਾਣੀ ਵਾਪਸ ਬੇਸਮੈਂਟ ਵਿੱਚ ਵਹਿ ਗਿਆ। ਬੇਸਮੈਂਟ 12 ਫੁੱਟ ਦੀ ਸੀ ਅਤੇ ਇਸ ਲਈ ਪਾਣੀ ਕੱਢਣ ਲਈ ਕਾਫੀ ਸਮਾਂ ਲੱਗਾ। ਇਹ ਜਾਂਚ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ: Delhi ਦੇ ਕੋਚਿੰਗ ਸੈਂਟਰ ਦੀ ਬੇਸਮੈਂਟ ’ਚ ਭਰਿਆ ਪਾਣੀ; ਕਈ ਵਿਦਿਆਰਥੀ ਲਾਪਤਾ, 3 ਦੀਆਂ ਮਿਲੀਆਂ ਲਾਸ਼ਾਂ

Related Post