Delhi Assembly Elections 2025 ਤੋਂ ਪਹਿਲਾਂ ਮੁੜ ਮਿਹਰਬਾਨ ਹੋਈ ਹਰਿਆਣਾ ਸਰਕਾਰ; ਦਿੱਤੀ ਗਈ 30 ਦਿਨਾਂ ਦੀ ਪੈਰੋਲ

ਮੰਗਲਵਾਰ ਨੂੰ ਗੁਰਮੀਤ ਰਾਮ ਰਹੀਮ ਸਖ਼ਤ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਹਾਲਾਂਕਿ, ਇਸ ਵਾਰ ਰਾਮ ਰਹੀਮ ਬਾਗਪਤ ਦੇ ਬਰਨਾਲਾ ਨਹੀਂ, ਸਗੋਂ ਸਿਰਸਾ ਡੇਰੇ ਜਾ ਰਿਹਾ ਹੈ।

By  Aarti January 28th 2025 08:54 AM -- Updated: January 28th 2025 11:44 AM
Delhi Assembly Elections 2025 ਤੋਂ ਪਹਿਲਾਂ ਮੁੜ ਮਿਹਰਬਾਨ ਹੋਈ ਹਰਿਆਣਾ ਸਰਕਾਰ; ਦਿੱਤੀ ਗਈ 30 ਦਿਨਾਂ ਦੀ ਪੈਰੋਲ

Parole To Ram Rahim News : ਹਰਿਆਣਾ ਸਰਕਾਰ ਰਾਮ ਰਹੀਮ ਪ੍ਰਤੀ ਲਗਾਤਾਰ ਨਰਮੀ ਦਿਖਾ ਰਹੀ ਹੈ ਜੋ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਅਤੇ ਜਿਨਸੀ ਸ਼ੋਸ਼ਣ ਅਤੇ ਕਤਲ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ। ਜੀ ਹਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਤੋਂ ਪੈਰੋਲ ਮਿਲ ਗਈ ਹੈ।

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਇੱਕ ਵਾਰ ਫਿਰ ਭਾਜਪਾ ਸਰਕਾਰ ਨੇ ਪੈਰੋਲ ਦੇ ਦਿੱਤੀ ਹੈ। ਮੰਗਲਵਾਰ ਨੂੰ ਗੁਰਮੀਤ ਰਾਮ ਰਹੀਮ ਸਖ਼ਤ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਹਾਲਾਂਕਿ, ਇਸ ਵਾਰ ਰਾਮ ਰਹੀਮ ਬਾਗਪਤ ਦੇ ਬਰਨਾਲਾ ਨਹੀਂ, ਸਗੋਂ ਸਿਰਸਾ ਡੇਰੇ ਜਾ ਰਿਹਾ ਹੈ। 

ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਰਾਮ ਰਹੀਮ ਬਾਗਪਤ ਦੇ ਬਰਨਾਵਾ ਵਿੱਚ ਨਹੀਂ ਸਗੋਂ ਸਿਰਸਾ ਸਥਿਤ ਡੇਰੇ ਵਿੱਚ ਰਹੇਗਾ ਉਹ ਲਗਭਗ 8 ਸਾਲਾਂ ਬਾਅਦ ਸਿਰਸਾ ਪਹੁੰਚਿਆ ਹੈ। ਸਾਲ 2017 ਤੋਂ ਬਾਅਦ, ਗੁਰਮੀਤ ਰਾਮ ਰਹੀਮ 12ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ।

ਉਸਨੂੰ ਸਖ਼ਤ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਕੱਢਿਆ ਗਿਆ। ਜਾਣਕਾਰੀ ਅਨੁਸਾਰ ਹਨੀਪ੍ਰੀਤ ਖੁਦ ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਲੈਣ ਲਈ ਡੇਰੇ ਦੀਆਂ ਦੋ ਗੱਡੀਆਂ ਸਮੇਤ ਜੇਲ੍ਹ ਪਹੁੰਚੀ ਸੀ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਰਾਮ ਰਹੀਮ ਪਿਛਲੇ 8 ਸਾਲਾਂ ਵਿੱਚ ਪਹਿਲੀ ਵਾਰ ਸਿਰਸਾ ਸਥਿਤ ਡੇਰਾ ਹੈੱਡਕੁਆਰਟਰ ਪਹੁੰਚਿਆ ਹੈ।

ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਨੇ ਡੇਰਾ ਮੁਖੀ ਨੂੰ ਇਸ ਵਾਰ 30 ਦਿਨਾਂ ਦੀ ਪੈਰੋਲ ਦਿੱਤੀ ਹੈ, ਜਿਸ ਵਿੱਚ ਪਹਿਲੇ 10 ਦਿਨ ਉਹ ਹਰਿਆਣਾ ਦੇ ਸਿਰਸਾ ਵਿੱਚ ਰਹੇਗਾ, ਜਦਕਿ ਬਾਕੀ 20 ਦਿਨ ਬਰਨਾਵਾ ਦੇ ਬਾਗਪਤ ਵਿੱਚ ਗੁਜਾਰੇਗਾ।

ਕਾਬਿਲੇਗੌਰ ਹੈ ਕਿ 2017 ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ, ਰਾਮ ਰਹੀਮ ਸਿਰਸਾ ਡੇਰੇ ਨਹੀਂ ਜਾ ਸਕਿਆ ਹੈ। ਸੂਤਰਾਂ ਅਨੁਸਾਰ ਹੁਣ ਉਹ ਸਿਰਸਾ ਸਥਿਤ ਡੇਰਾ ਹੈੱਡਕੁਆਰਟਰ ਪਹੁੰਚ ਗਿਆ ਹੈ। ਰਾਮ ਰਹੀਮ ਨੂੰ 2017 ਤੋਂ ਲੈ ਕੇ ਹੁਣ ਤੱਕ 12 ਵਾਰ ਪੈਰੋਲ ਅਤੇ ਫਰਲੋ ਦਿੱਤਾ ਜਾ ਚੁੱਕਾ ਹੈ। ਇਸ ਬਾਰੇ ਰਾਜ ਸਰਕਾਰਾਂ 'ਤੇ ਕਈ ਵਾਰ ਸਵਾਲ ਉਠਾਏ ਗਏ ਹਨ। ਹੁਣ ਇੱਕ ਵਾਰ ਫਿਰ ਉਹ ਜੇਲ੍ਹ ਤੋਂ ਬਾਹਰ ਆ ਗਿਆ ਹੈ।

ਇਹ ਵੀ ਪੜ੍ਹੋ : Dr Bhim Rao Ambedkar ਦੇ ਬੁੱਤ ਦੀ ਬੇਅਦਬੀ ਦਾ ਭਖਿਆ ਮਾਮਲਾ; ਅੱਜ ਪੰਜਾਬ ਦੇ ਇਹ ਜ਼ਿਲ੍ਹੇ ਰਹਿਣਗੇ ਬੰਦ, ਜਾਰੀ ਰਹਿਣਗੀਆਂ ਇਹ ਸੇਵਾਵਾਂ

Related Post