Delhi News : ਖੁਦ ਨੂੰ ਅਮਰੀਕਨ ਮਾਡਲ ਦੱਸ ਕੇ ਕਰਦਾ ਸੀ ਕੁੜੀਆਂ ਨੂੰ ਬਲੈਕਮੇਲ,500 ਕੁੜੀਆਂ ਫਸਾਉਣ ਵਾਲਾ BBA ਪਾਸ ਮੁਲਜ਼ਮ ਆਇਆ ਪੁਲਿਸ ਅੜਿੱਕੇ
ਡੀਸੀਪੀ ਵੈਸਟ ਵਚਿਤਰ ਵੀਰ ਨੇ ਦੱਸਿਆ ਕਿ ਪਹਿਲਾਂ ਉਹ ਸ਼ੌਕੀਨ ਤੌਰ ’ਤੇ ਬਣ ਕੇ ਇਸ ਤਰ੍ਹਾਂ ਦੀਆਂ ਕੁੜੀਆਂ ਕੋਲ ਜਾ ਕੇ ਉਨ੍ਹਾਂ ਨਾਲ ਗੱਲਬਾਤ ਕਰਦਾ ਸੀ। ਪਰ ਬਾਅਦ ਵਿੱਚ ਉਸ ਨੂੰ ਖ਼ਿਆਲ ਆਇਆ ਕਿ ਉਹ ਉਨ੍ਹਾਂ ਨੂੰ ਬਲੈਕਮੇਲ ਕਰਕੇ ਵੀ ਪੈਸੇ ਕਮਾ ਸਕਦਾ ਹੈ। ਕਿਉਂਕਿ ਕੁੜੀਆਂ ਆਪਣੀ ਪਛਾਣ ਨਹੀਂ ਦੱਸਣਗੀਆਂ ਅਤੇ ਸ਼ਿਕਾਇਤ ਵੀ ਨਹੀਂ ਕਰਨਗੀਆਂ।
Delhi News : ਰਾਜਧਾਨੀ ਦਿੱਲੀ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਨੇ ਇੱਕ ਅਜਿਹੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਆਨਲਾਈਨ ਡੇਟਿੰਗ ਐਪਸ ਰਾਹੀਂ ਔਰਤਾਂ ਨੂੰ ਬਲੈਕਮੇਲ ਕਰਦਾ ਸੀ। ਇਹ ਵਿਅਕਤੀ 500 ਲੜਕੀਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਬਲੈਕਮੇਲ ਕਰਦਾ ਸੀ। ਇਹ ਵਿਅਕਤੀ ਆਪਣੇ ਆਪ ਨੂੰ ਅਮਰੀਕੀ ਮਾਡਲ ਦੱਸ ਕੇ ਆਨਲਾਈਨ ਡੇਟਿੰਗ ਐਪਸ 'ਤੇ ਲੜਕੀਆਂ ਨੂੰ ਫਸਾਉਂਦਾ ਸੀ।
ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪ੍ਰੋਫਾਈਲ ਬਣਾ ਕੇ ਲੜਕੀਆਂ ਨੂੰ ਬਲੈਕਮੇਲ ਕਰਨ, ਉਨ੍ਹਾਂ ਨੂੰ ਭਰੋਸੇ 'ਚ ਲੈ ਕੇ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਦੀਆਂ ਨਿੱਜੀ ਫੋਟੋਆਂ ਅਤੇ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਇਕ ਦੋਸ਼ੀ ਨੂੰ ਪੱਛਮੀ ਜ਼ਿਲ੍ਹੇ ਦਾ ਸਟੇਸ਼ਨ ਦੇ ਪੁਲਿਸ ਸਾਈਬਰ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਛਾਣ ਤੁਸ਼ਾਰ ਬਿਸ਼ਟ ਵਾਸੀ ਸ਼ਕਰਪੁਰ ਵਜੋਂ ਹੋਈ ਹੈ। ਉਸ ਨੇ ਬੀਬੀਏ ਦੀ ਪੜ੍ਹਾਈ ਕਰ ਚੁੱਕਿਆ ਹੈ।
ਡੀਸੀਪੀ ਵੈਸਟ ਵਚਿਤਰ ਵੀਰ ਨੇ ਦੱਸਿਆ ਕਿ ਪਹਿਲਾਂ ਉਹ ਸ਼ੌਕੀਨ ਤੌਰ ’ਤੇ ਬਣ ਕੇ ਇਸ ਤਰ੍ਹਾਂ ਦੀਆਂ ਕੁੜੀਆਂ ਕੋਲ ਜਾ ਕੇ ਉਨ੍ਹਾਂ ਨਾਲ ਗੱਲਬਾਤ ਕਰਦਾ ਸੀ। ਪਰ ਬਾਅਦ ਵਿੱਚ ਉਸ ਨੂੰ ਖ਼ਿਆਲ ਆਇਆ ਕਿ ਉਹ ਉਨ੍ਹਾਂ ਨੂੰ ਬਲੈਕਮੇਲ ਕਰਕੇ ਵੀ ਪੈਸੇ ਕਮਾ ਸਕਦਾ ਹੈ। ਕਿਉਂਕਿ ਕੁੜੀਆਂ ਆਪਣੀ ਪਛਾਣ ਨਹੀਂ ਦੱਸਣਗੀਆਂ ਅਤੇ ਸ਼ਿਕਾਇਤ ਵੀ ਨਹੀਂ ਕਰਨਗੀਆਂ। ਇਸ ਲਈ ਉਸ ਨੂੰ ਫੜੇ ਜਾਣ ਦਾ ਕੋਈ ਡਰ ਨਹੀਂ ਸੀ ਅਤੇ ਇਸ ਦਾ ਫਾਇਦਾ ਉਠਾਉਂਦੇ ਹੋਏ ਉਹ ਹੁਣ ਤੱਕ 500 ਤੋਂ ਵੱਧ ਲੜਕੀਆਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਾ ਹੈ। ਪੁਲਿਸ ਨੂੰ ਉਸ ਦੇ ਮੋਬਾਇਲ 'ਚੋਂ ਵੱਡੀ ਗਿਣਤੀ 'ਚ ਵੀਡੀਓ ਅਤੇ ਫੋਟੋਆਂ ਮਿਲੀਆਂ ਹਨ।
ਪਰ ਉਨ੍ਹਾਂ 'ਚੋਂ ਇਕ ਲੜਕੀ ਨੇ ਹਿੰਮਤ ਜਤਾਈ ਅਤੇ 13 ਦਸੰਬਰ ਨੂੰ ਪੱਛਮੀ ਜ਼ਿਲ੍ਹੇ ਦੀ ਸਾਈਬਰ ਸਟੇਸ਼ਨ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਜਾਂਚ ਦੌਰਾਨ ਪੁਲਿਸ ਨੇ ਤਕਨੀਕੀ ਨਿਗਰਾਨੀ ਦੀ ਮਦਦ ਨਾਲ ਇਸ ਬਾਰੇ ਪਤਾ ਲਗਾਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਆਪਣੇ ਮਹਿਲਾ ਸਟਾਫ਼ ਰਾਹੀਂ ਉਨ੍ਹਾਂ ਕੁੜੀਆਂ ਨਾਲ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ ਜੋ ਇਸ ਮਾਸਟਰਮਾਈਂਡ ਦਾ ਸ਼ਿਕਾਰ ਹੋਈਆਂ ਹਨ। ਪਰ ਉਹ ਆਪਣੀ ਪਛਾਣ ਉਜਾਗਰ ਹੋਣ ਦੇ ਡਰੋਂ ਅੱਗੇ ਨਹੀਂ ਆ ਸਕੀਆਂ।
ਇਹ ਵੀ ਪੜ੍ਹੋ : Jalandhar News : ਤੜਕਸਾਰ ਹੀ ਗੋਲੀਆਂ ਨਾਲ ਕੰਬਿਆ ਜਲੰਧਰ ! ਦੋਸਤ ਦੇ ਘਰ ਸੁੱਤੇ ਪਏ ਦੋ ਮੁੰਡਿਆਂ ਨੂੰ ਗੋਲੀਆਂ ਨਾਲ ਭੁੰਨਿਆ, ਹੋਈ ਮੌਤ