31 ਦਸੰਬਰ ITR ਫਾਈਲ ਕਰਨ ਦੀ ਆਖਰੀ ਮੌਕਾ, ਜਾਣੋ ਪੂਰੀ ਡਿਟੇਲ

By  Pardeep Singh December 26th 2022 07:29 PM

ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ 2022-23 ਲਈ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ 2022 ਦਿੱਤੀ ਸੀ। ਇਸ ਮਿਤੀ 'ਤੇ ITR ਫਾਈਲ ਕਰਨ ਵਿੱਚ ਅਸਮਰੱਥ ਟੈਕਸ ਭਰਨ ਵਾਲਿਆ ਨੂੰ ਇੱਕ ਹੋਰ ਮੌਕਾ ਦਿੱਤਾ ਗਿਆ ਹੈ।ਟੈਕਸ  ਫਾਈਲ ਕਰਨ ਦੀ ਆਖਰੀ ਮਿਤੀ 31 ਦਸੰਬਰ, 2022 ਦਿੱਤੀ ਗਈ ਹੈ।ਵਿੱਤ ਵਿਭਾਗ ਦਾ ਕਹਿਣਾ ਹੈ ਕਿ ਜੇਕਰ 31 ਦਸੰਬਰ ਤੱਕ ਆਈਟੀਆਰ ਨਾ ਫਾਈਲ ਕੀਤੀ ਤਾਂ ਤੁਹਾਡੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ।

ਇਨਕਮ ਟੈਕਸ ਐਕਟ ਦੇ ਤਹਿਤ ਰਾਹਤ

ਵਿੱਤ ਮੰਤਰਾਲੇ ਦੇ ਅਨੁਸਾਰ, 2.5 ਲੱਖ ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲਿਆਂ ਨੂੰ ਟੈਕਸ ਭਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਦੋਂ ਕਿ 5 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲਿਆਂ ਲਈ ਆਈਟੀਆਰ ਫਾਈਲ ਕਰਨਾ ਲਾਜ਼ਮੀ ਕੀਤਾ ਗਿਆ ਹੈ। ਇਸ ਦੇ ਲਈ 31 ਜੁਲਾਈ 2022 ਤੈਅ ਕੀਤੀ ਗਈ ਸੀ। ਜਿਹੜੇ ਲੋਕ ਇਸ ਮਿਤੀ ਤੱਕ ITR ਫਾਈਲ ਨਹੀਂ ਕਰ ਸਕੇ ਹਨ, ਉਨ੍ਹਾਂ ਲਈ 31 ਦਸੰਬਰ 2022 ਤੱਕ ITR ਫਾਈਲ ਕਰਨ ਦਾ ਆਖਰੀ ਮੌਕਾ ਹੈ। ਇਹ ਰਾਹਤ ਇਨਕਮ ਟੈਕਸ ਐਕਟ ਦੇ 139(4) ਦੇ ਤਹਿਤ ਟੈਕਸਦਾਤਾਵਾਂ ਨੂੰ ਦਿੱਤੀ ਗਈ ਹੈ।

ਕਿਸ ਨੂੰ ਸੰਸ਼ੋਧਿਤ ਅਤੇ ਦੇਰੀ ਨਾਲ ਆਈਟੀਆਰ ਫਾਈਲ ਕਰਨੀ ਪੈਂਦੀ ਹੈ?

ਜਿਹੜੇ ਇਨਕਮ ਟੈਕਸ ਦੇਣ ਵਾਲੇ 31 ਜੁਲਾਈ ਤੱਕ ਆਈਟੀਆਰ ਫਾਈਲ ਨਹੀਂ ਕਰ ਸਕੇ ਹਨ, ਉਨ੍ਹਾਂ ਨੂੰ 31 ਦਸੰਬਰ ਤੱਕ ਆਈਟੀਆਰ ਫਾਈਲ ਕਰਨੀ ਹੋਵੇਗੀ। ਜਦੋਂ ਕਿ, ਜਿਨ੍ਹਾਂ ਟੈਕਸਦਾਤਾਵਾਂ ਨੇ ਆਈਟੀਆਰ ਫਾਈਲ ਕੀਤੀ ਹੈ ਪਰ ਦਿੱਤੀ ਗਈ ਜਾਣਕਾਰੀ ਸਹੀ ਨਹੀਂ ਹੈ ਜਾਂ ਗਲਤੀ ਕੀਤੀ ਹੈ, ਤਾਂ ਇਸ ਨੂੰ ਸੋਧਣਾ ਹੋਵੇਗਾ। ਅਜਿਹੇ ਟੈਕਸਦਾਤਾਵਾਂ ਨੂੰ 31 ਦਸੰਬਰ ਤੱਕ ਰਿਵਾਈਜ਼ਡ ਆਈਟੀਆਰ ਫਾਈਲ ਕਰਨੀ ਹੋਵੇਗੀ। ਸੋਧੇ ਹੋਏ ITR ਨੂੰ ਅੱਪਡੇਟਿਡ ITR ਵੀ ਕਿਹਾ ਜਾਂਦਾ ਹੈ।

ਐਕਟ 234F ਤਹਿਤ ਜੁਰਮਾਨਾ ਭਰਨਾ ਪਵੇਗਾ

ਟੈਕਸ ਭਰਨ ਵਾਲੇ ਵਿਅਕਤੀ ਨੇ ਸੰਸ਼ੋਧਿਤ ਅਤੇ ਦੇਰੀ ਨਾਲ ਆਈਟੀਆਰ ਫਾਈਲ ਕਰਨ ਲਈ ਇਨਕਮ ਟੈਕਸ ਐਕਟ ਦੀ ਧਾਰਾ 234F ਦੇ ਤਹਿਤ ਦੇਰੀ ਨਾਲ ਜੁਰਮਾਨਾ ਜਮ੍ਹਾ ਕਰਨਾ ਹੋਵੇਗਾ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਦੇ ਅਨੁਸਾਰ, 5 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਟੈਕਸਦਾਤਾਵਾਂ ਨੂੰ ਦੇਰੀ ਨਾਲ ਜੁਰਮਾਨੇ ਵਜੋਂ 1,000 ਰੁਪਏ ਅਦਾ ਕਰਨੇ ਪੈਣਗੇ। ਜਦੋਂ ਕਿ 5 ਲੱਖ ਰੁਪਏ ਤੋਂ ਵੱਧ ਆਮਦਨ ਵਾਲੇ ਟੈਕਸਦਾਤਾਵਾਂ ਨੂੰ 5,000 ਰੁਪਏ ਜੁਰਮਾਨਾ ਭਰਨਾ ਪਵੇਗਾ।

Related Post