ਪੰਜਾਬੀ ਯੂਨੀਵਰਸਿਟੀ ਵਿਦਿਆਰਥਣ ਦੀ ਮੌਤ ਮਗਰੋਂ ਵਿਦਿਆਰਥੀਆਂ ਵੱਲੋਂ ਆਰੋਪੀ ਪ੍ਰੋਫ਼ੈਸਰ ਦੀ ਕੁੱਟਮਾਰ

By  Shameela Khan September 14th 2023 02:33 PM -- Updated: September 14th 2023 04:35 PM

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਕਥਿਤ ਤੌਰ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਇੱਕ ਪ੍ਰੋਫ਼ੈਸਰ ਵੱਲੋਂ ਉਸਨੂੰ ਯੂਨਿਵਰਸਿਟੀ ਦੇ ਹੀ ਇੱਕ ਪ੍ਰੋਫ਼ੈਸਰ ਵੱਲੋਂ ਮਾਨਸਿਕ ਤੌਰ 'ਤੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਕਰਕੇ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਵਾਇਸ-ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 


ਧਰਨੇ ਵਿੱਚ ਮੌਜੂਦ ਵਿਦਿਆਰਥੀ ਆਗੂ ਅਮਨਦੀਪ ਨੇ ਦੱਸਿਆ, "ਜਸ਼ਨਪ੍ਰੀਤ ਕੌਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਚਾਉਕੇ ਦੀ ਰਹਿਣ ਵਾਲੀ ਸੀ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਖੇ 5 ਸਾਲਾ ਏਕਗ੍ਰਿਤ ਕੋਰਸ ਵਿੱਚ ਪੜ੍ਹਾਈ ਕਰ ਰਹੀ ਸੀ। ਪਿਛਲੇ ਕਾਫ਼ੀ ਸਮੇਂ ਤੋਂ ਇਹ ਵਿਦਿਆਰਥਣ ਬਿਮਾਰ ਚੱਲ ਰਹੀ ਸੀ ਜਿਸਦੇ ਚੱਲਦਿਆਂ ਉਸਨੇ ਆਪਣੇ ਪ੍ਰੋਫ਼ੈਸਰ ਤੋਂ ਇਲਾਜ ਸਬੰਧੀ ਇੱਕ ਹਫ਼ਤੇ ਦੀ ਛੁੱਟੀ ਦੀ ਮੰਗ ਕੀਤੀ, ਜੋ ਕਿ ਉਸਨੂੰ ਨਹੀਂ ਦਿੱਤੀ ਗਈ। ਜਿਸਦੇ ਚਲਦਿਆਂ ਜਸ਼ਨਪ੍ਰੀਤ ਕੌਰ ਦੀ ਬਿਮਾਰੀ ਕਾਰਨ ਮੌਤ ਹੋ ਗਈ। "

ਦੱਸ ਦਈਏ ਕਿ ਜਿਸ ਵੇਲੇ ਉਸਦੀ ਮੌਤ ਹੋਈ ਉਸ ਉਹ ਆਪਣੇ ਘਰ ਪਿੰਡ ਚਾਉਕੇ ਜ਼ਿਲ੍ਹਾਂ ਬਠਿੰਡਾ ਵਿੱਖੇ ਮੌਜੂਦ ਸੀ। 

ਯੂਨਿਵਰਸਿਟੀ ਦੀ ਇੱਕ ਹੋਰ ਵਿਦਿਆਰਥਣ ਰਮਨਦੀਪ ਕੌਰ ਨੇ ਦੱਸਿਆ ਕਿ ਪ੍ਰੋਫ਼ੈਸਰ ਵੱਲੋਂ ਵਿਦਿਆਰਥੀਆਂ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ ਮਾੜੀ ਭਾਸ਼ਾ ਵੀ ਵਰਤੀ ਜਾਂਦੀ ਹੈ। ਜਸ਼ਨਪ੍ਰੀਤ ਵੀ ਇਸੇ ਵਿਹਾਰ ਕਰਕੇ ਮਾਨਸਿਕ ਪਰੇਸ਼ਾਨ ਚੱਲ ਰਹੀ ਸੀ। 

ਦੱਸ ਦਈਏ ਕਿ ਕਥਿਤ ਤੌਰ 'ਤੇ ਯੂਨੀਵਰਸਿਟੀ ਦੇ ਚਾਂਸਲਰ ਵੱਲੋਂ ਕੋਈ ਪ੍ਰਤੀਕਰਮ ਨਾ ਆਉਂਣ ਕਰਕੇ ਯੂਨਿਵਰਸਿਟੀ ਦਾ  ਮਾਹੌਲ ਕਾਬੂ  ਹੋ ਗਿਆ । ਜਿਸ ਤੋਂ ਬਾਅਦ ਕਥਿਤ ਤੌਰ 'ਤੇ ਲਗਾਏ ਇਲਜ਼ਾਮਾਂ ਦੇ ਤਹਿਤ ਯੂਨੀਵਰਸਟੀ ਦੇ ਵਿਦਿਆਰਥੀਆਂ ਵੱਲੋਂ ਇਸ ਪ੍ਰੋਫ਼ੈਸਰ ਨਾਲ ਕੁੱਟਮਾਰ ਕੀਤੀ ਗਈ। ਦੱਸ ਦਈਏ ਕਿ ਇਹ ਇਲਜ਼ਾਮ ਪ੍ਰੋਫ਼ੈਸਰ ਸੁਰਜੀਤ ਸਿੰਘ ਤੇ ਲਗਾਏ ਗਏ ਹਨ , ਜੋ ਕਿ ਪੰਜਾਬੀ ਵਿਭਾਗ ਵਿੱਚ ਬਤੌਰ ਸੇਵਾ ਨਿਭਾ ਰਹੇ ਹਨ। ਘਟਨਾ ਦੇ ਪਤਾ ਚੱਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਕਾਬੂ ਵਿੱਚ ਕਰ ਲਏ। 

ਯੂਨੀਵਰਸਿਟੀ ਪ੍ਰਸ਼ਾਸਨ ਨੇ ਕੀਤੀ ਨਿਖੇਧੀ:  

ਦੂਜੇ ਪਾਸੇ ਇਸ ਮੌਕੇ 'ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ 'ਤੇ ਚੁੱਪੀ ਤੋੜੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਪਬਲਿਕ ਰਿਲੇਸ਼ਨ ਵਿਭਾਗ ਦੇ ਮੁਖੀ ਦਲਜੀਤ ਅਮੀ ਨੇ ਦੱਸਿਆ, " ਜਸ਼ਨਦੀਪ ਕੌਰ ਪੰਜਾਬੀ ਯੂਨੀਵਰਸਿਟੀ ਵਿੱਚ 5 ਸਾਲਾ ਇੰਟੀਗ੍ਰੇਟਿ਼ ਕੋਰਸਿਸ ਦੀ ਵਿਦਿਆਰਥਣ ਸੀ, ਜੋ ਕਿ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਬੀਤੇ ਦਿਨੀ ਯਾਨੀ ਕੱਲ ਉਸਨੂੰ ਦਿਨ ਦੇ ਵਿੱਚ ਦਰਦ ਮਹਿਸੂਸ ਹੋਇਆ ਜਿਸ ਤੋਂ ਬਾਅਦ ਉਸਦਾ ਯੂਨਿਵਰਸਿਟੀ ਦੇ ਹੈਲਥ ਸੈਂਟਰ ਵਿੱਚ ਲਿਜਾ ਕੇ ਇਲਾਜ ਕਰਵਾਇਆ ਗਿਆ। ਜਿਸਦੀ ਸੂਚਨਾ ਉਸਦੇ ਮਾਂ-ਬਾਪ ਨੂੰ ਦਿਤੀ ਗਈ ਅਤੇ ਉਸਦੇ ਮਾਂ-ਬਾਪ ਉਸਨੂੰ ਕੱਲ੍ਹ ਹੀ ਇੱਥੋਂ ਲੈ ਗਏ ਸੀ। ਜਿਸ ਤੋਂ ਬਾਅਦ ਜਸ਼ਨਦੀਪ ਕੌਰ ਦੀ ਕੱਲ ਆਪਣੇ ਘਰ ਵਿੱਚ ਹੀ ਮੌਤ ਹੋ ਗਈ । ਇੰਨ੍ਹੀ ਛੋਟੀ ਉਮਰ ਵਿੱਚ ਇਸ ਜਹਾਨ ਤੋਂ ਰੁੱਖ਼ਸਤ ਹੋਣਾ ਬਹੁਤ ਦੁੱਖਦਾਈ ਹੈ।"

ਉਨ੍ਹਾਂ ਅਗੇ ਕਿਹਾ ਕਿ ਸੱਮੁਚੀ ਪੰਜਾਬੀ ਯੂਨੀਵਰਸਿਟੀ ਅਤੇ ਵਾਇਸ- ਚਾਂਸਲਰ ਇਸ ਸੋਗ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਕਥਿਤ ਤੌਰ 'ਤੇ  ਪੰਜਾਬੀ ਵਿਭਾਗ ਦੇ ਪ੍ਰੋ. ਸੁਰਜੀਤ 'ਤੇ ਲੱਗੇ  ਇਲਜ਼ਾਮਾਂ ਦਾ ਨਾਂ ਤਾਂ ਹਾਲੇ ਕੋਈ ਸਬੂਤ ਹੈ ਅਤੇ ਨਾਂ ਕੋਈ ਪਿਛੋਕੜ ਹੇੈ ਸੋ ਇਸ ਤਰਜ 'ਤੇ ਇਹ ਇਲਜ਼ਾਮਾਤ ਬੇ-ਬੁਣਿਆਦੀ ਹਨ। 

ਯੂਨਵਿਰਸਿਟੀ ਵਿੱਚ ਬੇਕਾਬੂ ਹੋਏ ਮਾਹੌਲ ਅਤੇ ਪ੍ਰੋ. ਸੁਰਜੀਤ ਦੇ ਉੱਪਰ ਹੋਏ ਹਮਲੇ ਦੀ ਨਿਖੇਦੀ ਕਰਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਬਹੁਤ ਸੰਜੀਦਾ ਅਤੇ ਤਰ੍ਹਾਂ ਦੀ ਹੁੱਲੜਬਾਜ਼ੀ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

-ਰਿਪੋਟਰ ਗਗਨਦੀਪ ਸਿੰਘ ਅਹੁਜਾ ਦੇ ਸਹਿਯੋਗ ਨਾਲ 
















Related Post