Attack On Bank Employee: ਚੰਡੀਗੜ੍ਹ ’ਚ ਬੈਂਕ ਕਰਮਚਾਰੀ ’ਤੇ ਜਾਨਲੇਵਾ ਹਮਲਾ, ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਨੌਜਵਾਨ

ਮਿਲੀ ਜਾਣਕਾਰੀ ਮੁਤਾਬਿਕ ਮਾਮਲਾ ਚੰਡੀਗੜ੍ਹ ਦੇ ਸੈਕਟਰ 44 ਦਾ ਹੈ ਜਿੱਥੇ ਦੇਰ ਰਾਤ 2 ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਮਲਾਵਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਦੋ ਹਵਾਈ ਫਾਇਰ ਕਰਕੇ ਫਰਾਰ ਹੋ ਗਏ ਹਨ।

By  Aarti July 8th 2024 05:06 PM

Attack On Bank Employee: ਚੰਡੀਗੜ੍ਹ ’ਚ ਬੈਂਕ ਕਰਮਚਾਰੀ ’ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਮਲਾਵਰਾਂ ਨੇ ਪਹਿਲਾਂ ਬੈਂਕ ਕਰਮਚਾਰੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਉਸ ਤੋਂ ਬਾਅਦ ਉਸ ’ਤੇ ਫਾਇਰਿੰਗ ਵੀ ਕੀਤੀ। ਇਸ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ ਹਨ। ਫਿਲਹਾਲ ਮੌਕੇ ’ਤੇ ਚੰਡੀਗੜ੍ਹ ਪੁਲਿਸ ਦੇ ਕਈ ਅਧਿਕਾਰੀ ਪਹੁੰਚ ਚੁੱਕੇ ਹਨ। 

ਮਿਲੀ ਜਾਣਕਾਰੀ ਮੁਤਾਬਿਕ ਮਾਮਲਾ ਚੰਡੀਗੜ੍ਹ ਦੇ ਸੈਕਟਰ 44 ਦਾ ਹੈ ਜਿੱਥੇ ਦੇਰ ਰਾਤ 2 ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਮਲਾਵਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਦੋ ਹਵਾਈ ਫਾਇਰ ਕਰਕੇ ਫਰਾਰ ਹੋ ਗਏ ਹਨ। ਹਮਲਾ ਕਰਨ ਵਾਲੇ ਇੱਕ ਬਾਈਕ ਤੇ ਦੋ ਕਾਰ ’ਚ ਸਵਾਰ ਸੀ। 

ਫਿਲਹਾਲ ਜ਼ਖਮੀ ਨੌਜਵਾਨ ਨੂੰ ਸੈਕਟਰ 32 ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਥਾਣਾ ਪੁਲਿਸ ਅਤੇ ਖੂਫੀਆ ਏਜੰਸੀਆਂ ਮਾਮਲੇ ਦੀ ਜਾਂਚ ’ਚ ਜੁਟੀ ਪਈ ਹੈ। ਜ਼ਖਮੀ ਨੌਜਵਾਨ ਦੀ ਪਛਾਣ ਦਿੱਲੀ ਦੇ ਰਹਿਣ ਵਾਲੇ ਅੰਕੁਰ ਵਜੋਂ ਹੋਈ ਹੈ। ਜੋ ਕਿ ਬੈਂਕ ’ਚ ਕੰਮ ਕਰਦਾ ਹੈ। 

ਦੱਸ ਦਈਏ ਕਿ ਪੁਲਿਸ ਨੇ ਮੌਕੇ ਤੋਂ 1 ਜ਼ਿੰਦਾ ਅਤੇ 1 ਚੱਲਿਆ ਹੋਇਆ ਖੋਲ੍ਹ ਬਰਾਮਦ ਕੀਤਾ ਹੈ। ਫੋਰੈਂਸਿਕ ਟੀਮ ਨੇ ਵੀਡੀਓਗ੍ਰਾਫੀ ਅਤੇ ਨਮੂਨੇ ਬਰਾਮਦ ਕੀਤੇ ਗਏ ਹਨ। 

ਇਹ ਵੀ ਪੜ੍ਹੋ: Woman Brutally Murder: ਗੁਰੂ ਨਗਰੀ ’ਚ ਦਿਨ ਦਿਹਾੜੇ ਕਤਲ, ਉਜਾੜ ਦਿੱਤਾ ਹੱਸਦਾ ਵੱਸਦਾ ਪਰਿਵਾਰ !

Related Post