ਤਾਬੂਤ 'ਚ ਬਟਾਲਾ ਪਹੁੰਚੀ ਕੈਨੇਡਾ ਸੜਕ ਹਾਦਸੇ 'ਚ ਮ੍ਰਿਤਕ 21 ਸਾਲਾ ਕੋਮਲ ਦੀ ਦੇਹ, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
Batala News : ਮ੍ਰਿਤਕਾ ਲਖਵਿੰਦਰ ਕੌਰ ਕੋਮਲ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਸੁੱਖਾ ਚਿੱੜਾ 'ਚ ਪਹੁੰਚੀ।ਇਸ ਦੁੱਖ ਦੀ ਘੜੀ ਜਦੋਂ ਪਰਿਵਾਰ ਨੇ ਧੀ ਦੀ ਤਾਬੂਤ 'ਚ ਬੰਦ ਹੋ ਕੇ ਆਇਆ ਵੇਖਿਆ ਤਾਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।
Punjabi Girl death in Canada Car Accident : ਬੀਤੇ ਜੁਲਾਈ ਮਹੀਨੇ 'ਚ ਕੈਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਬਟਾਲਾ ਦੇ ਪਿੰਡ ਸੁੱਖਾ ਚਿੱੜਾ ਦੀ 21 ਸਾਲਾਂ ਲੜਕੀ ਲਖਵਿੰਦਰ ਕੌਰ ਕੋਮਲ ਦੀ ਮੌਤ ਹੋਣ ਗਈ ਸੀ। ਅੱਜ ਮ੍ਰਿਤਕਾ ਲਖਵਿੰਦਰ ਕੌਰ ਕੋਮਲ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਸੁੱਖਾ ਚਿੱੜਾ 'ਚ ਪਹੁੰਚੀ।ਇਸ ਦੁੱਖ ਦੀ ਘੜੀ ਜਦੋਂ ਪਰਿਵਾਰ ਨੇ ਧੀ ਦੀ ਤਾਬੂਤ 'ਚ ਬੰਦ ਹੋ ਕੇ ਆਇਆ ਵੇਖਿਆ ਤਾਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਰਿਵਾਰ ਦੀਆਂ ਹੰਝੂ ਭਰੀਆਂ ਅੱਖਾਂ ਨੇ ਇਲਾਕੇ ਭਰ ਤੋਂ ਆਏ ਲੋਕਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਲੈ ਆਏ।
ਰਿਸ਼ਤੇਦਾਰਾਂ ਤੋਂ ਲੈ ਕੇ ਪਰਿਵਾਰ ਦੇ ਜਾਣ-ਪਛਾਣ ਵਾਲੇ ਹਰ ਇੱਕ ਵਿਅਕਤੀ ਦੀਆਂ ਅੱਖਾਂ ਅੰਤਿਮ ਸਸਕਾਰ ਦੌਰਾਨ ਨਮ ਸਨ। ਕੋਮਲ ਦੇ ਪਿਤਾ ਅਤੇ ਮਾਤਾ 'ਤੇ ਦੁੱਖਾਂ ਦਾ ਪਹਾੜ ਸੀ। ਉਨ੍ਹਾਂ ਨੇ ਰੋਂਦੇ ਹੋਏ ਦੱਸਿਆ ਕਿ ਆਪਣੀ ਧੀ ਨੂੰ ਉਨ੍ਹਾਂ ਨੇ ਚੰਗੇ ਭਵਿੱਖ ਲਈ ਕਰਜ਼ਾ ਚੁੱਕ ਕੇ ਕੈਨੇਡਾ ਭੇਜਿਆ ਸੀ ਅਤੇ ਅਜੇ ਉਹ ਪਿਛਲੇ ਸਾਲ ਇੱਕ ਸਤੰਬਰ 2023 ਨੂੰ ਵਿਦੇਸ਼ ਗਈ ਸੀ, ਜਿਸ ਦੀ ਸਾਰੇ ਪਰਿਵਾਰ ਨੂੰ ਖੁਸ਼ੀਆਂ ਅਤੇ ਚਾਅ ਸਨ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਦਿਨ ਦੇਖਣਾ ਪਵੇਗਾ, ਆਪਣੀ ਧੀ ਨੂੰ ਤਾਬੂਤ ਵਿੱਚ ਵੇਖਣਾ ਨਸੀਬ ਹੋਵੇਗਾ? ਉਨ੍ਹਾਂ ਨੇ ਕਦੇ ਇਸ ਦੀ ਕਲਪਨਾ ਵੀ ਨਹੀਂ ਕੀਤੀ ਸੀ ਕਿ ਪੂਰੇ ਇੱਕ ਸਾਲ ਉਨ੍ਹਾਂ ਨਾਲ ਰੱਬ ਇਸ ਤਰ੍ਹਾਂ ਕਰੇਗਾ।
ਮ੍ਰਿਤਕਾ ਕੁੜੀ ਦੇ ਚਾਚਾ ਦਾ ਕਹਿਣਾ ਸੀ ਕੋਮਲ ਅਤੇ ਉਸ ਨਾਲ ਹੋਰ ਲੜਕੀਆਂ ਵੀ ਸਨ, ਜੋ ਗੱਡੀ 'ਤੇ ਸਵਾਰ ਸਨ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਦਰੱਖਤਾਂ ਨਾਲ ਟਕਰਾ ਗਈ, ਜਿਸ ਕਾਰਨ ਸੜਕ ਹਾਦਸਾ ਹੋਇਆ ਸੀ। ਹਾਦਸੇ 'ਚ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਲੜਕੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।