ਬਸਪਾ ਪ੍ਰਧਾਨ ਤੇ ਪਰਿਵਾਰ ਵੱਲੋਂ ਨੂੰਹ ਦੀ ਸ਼ਰੇਆਮ ਕੁੱਟਮਾਰ, ਵੀਡੀਓ ਵਾਇਰਲ
ਹੁਸ਼ਿਆਰਪੁਰ : ਗੜ੍ਹਸ਼ੰਕਰ ਤਹਿਸੀਲ ਅਧੀਨ ਪੈਂਦੇ ਕਸਬਾ ਮਾਹਿਲਪੁਰ 'ਚ ਬਸਪਾ ਪ੍ਰਧਾਨ ਤੇ ਉਸ ਦੇ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਸ਼ਰੇਆਮ ਗਲੀ ਵਿਚ ਡਾਂਗਾਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਮਨਜੀਤ ਕੌਰ ਦਾ ਸਿਰਫ਼ ਇਹੀ ਕਸੂਰ ਸੀ ਕਿ ਉਸ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਆਪਣੀ ਸਭ ਤੋਂ ਵੱਡੀ ਲੜਕੀ ਨੂੰ ਕਰਜ਼ਾ ਚੁੱਕ ਕੇ ਦੁਬਈ ਭੇਜ ਦਿੱਤਾ।
ਇਸ ਤੋਂ ਬਾਅਦ ਸਹੁਰਾ ਬਸਪਾ ਆਗੂ ਬਖ਼ਸੀਸ਼ ਸਿੰਘ ਗਾਂਧੀ, ਦਿਓਰ ਪਰਮਿੰਦਰ ਸਿੰਘ ਜੋਹਨੀ, ਸੱਸ ਬਲਜੀਤ ਕੌਰ ਨੇ ਆਪਣੀ ਨੂੰਹ ਨੂੰ ਘਰ ਤੋਂ ਬਾਹਰ ਘੜੀਸ ਕੇ ਗਲੀ ਵਿਚ ਡਾਂਗਾਂ ਨਾਲ ਕੁੱਟਿਆ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਹਕਰਤ ਵਿਚ ਆ ਗਈ ਤੇ ਉਸ ਨੇ ਪੀੜਤ ਮਨਜੀਤ ਕੌਰ ਦੇ ਬਿਆਨਾਂ 'ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਦੇਣ ਤੋਂ ਕਰ ਰਿਹੈ ਗੁਰੇਜ਼
ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬਖਸ਼ੀਸ਼ ਸਿੰਘ ਗਾਂਧੀ ਆਪਣੇ ਪਰਿਵਾਰ ਨਾਲ ਨੂੰਹ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਿਹਾ ਹੈ ਤੇ ਉਸ ਨੂੰ ਘਰ ਤੋਂ ਬਾਹਰ ਘੜੀਸ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।