Inter Caste Marriage : ਧੀ ਨੇ ਮਰਜ਼ੀ ਨਾਲ ਕਰਵਾਇਆ ਵਿਆਹ, ਕਿਹਾ- ਟੈਨਸ਼ਨ ਨਾ ਲਓ... ਮਾਪਿਆਂ ਨੇ ਫੂਕ ਦਿੱਤੀਆਂ ਸਾਰੀਆਂ ਨਿਸ਼ਾਨੀਆਂ

ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਦੇ ਇੱਕ ਪਿੰਡ 'ਚ ਇੱਕ ਲੜਕੀ ਨੇ ਆਪਣੀ ਮਰਜ਼ੀ ਨਾਲ ਅੰਤਰਜਾਰੀ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਤੋਂ ਬਾਅਦ ਪਰਿਵਾਰ ਨੇ ਗੁੱਸੇ ਵਿੱਚ ਆ ਧੀ ਦੀਆਂ ਸਾਰੀਆਂ ਨਿਸ਼ਾਨੀਆਂ ਸਾੜ ਦਿੱਤੀਆਂ ਹਨ। ਪੜ੍ਹੋ ਪੂਰੀ ਖ਼ਬਰ...

By  Dhalwinder Sandhu July 26th 2024 04:37 PM -- Updated: July 26th 2024 05:48 PM

Inter Caste Marriage : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ 'ਚ ਜਦੋਂ ਇੱਕ ਲੜਕੀ ਨੇ ਅੰਤਰਜਾਤੀ ਵਿਆਹ ਕਰਵਾ ਲਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਆਪਣੀ ਧੀ ਨਾਲ ਜੁੜੀ ਹਰ ਚੀਜ਼ ਨੂੰ ਸਾੜ ਦਿੱਤਾ। ਇੱਕ 25 ਸਾਲ ਦੀ ਬਾਲਗ ਲੜਕੀ ਨੇ ਅਦਾਲਤ ਵਿੱਚ ਉਸੇ ਪਿੰਡ ਦੇ ਇੱਕ ਨੌਜਵਾਨ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਸਮਝਾ ਕੇ ਘਰ ਲਿਆਉਣ ਦੀ ਕੋਸ਼ਿਸ਼ ਕੀਤੀ। ਪਰ ਧੀ ਨਾ ਮੰਨੀ। ਇਸ ਤੋਂ ਗੁੱਸੇ 'ਚ ਆ ਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਘਰ 'ਚੋਂ ਲੜਕੀ ਦਾ ਸਾਰਾ ਸਮਾਨ ਬਾਹਰ ਕੱਢ ਕੇ ਖੇਤਾਂ 'ਚ ਘਰ ਦੇ ਨਾਲ-ਨਾਲ ਸੜ ਕੇ ਸੁਆਹ ਕਰ ਦਿੱਤਾ। 


ਦਰਾਅਸਰ ਇਹ ਮਾਮਲਾ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਦੀ ਮਹਾਦੇਵ ਪੰਚਾਇਤ ਦੇ ਇੱਕ ਪਿੰਡ ਦਾ ਹੈ। ਇਸ ਤੋਂ ਪਹਿਲਾਂ ਲੜਕੀ ਨੇ ਵੀਡੀਓ ਬਣਾ ਕੇ ਆਪਣੇ ਮਾਤਾ-ਪਿਤਾ ਨੂੰ ਭੇਜੀ ਸੀ, ਜਿਸ 'ਚ ਉਹ ਕਹਿ ਰਹੀ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ ਅਤੇ ਦਬਾਅ 'ਚ ਵਾਪਸ ਨਹੀਂ ਆਉਣਾ ਹੈ।

ਵੀਡੀਓ 'ਚ ਲੜਕੀ ਆਪਣੇ ਮਾਤਾ-ਪਿਤਾ ਨੂੰ ਅਜਿਹਾ ਕੋਈ ਕਦਮ ਨਾ ਚੁੱਕਣ ਲਈ ਕਹਿ ਰਹੀ ਹੈ ਜਿਸ ਨਾਲ ਉਸ ਦੇ ਪਤੀ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹਾ ਕਰਨ ਨਾਲ ਉਹ ਤੁਹਾਡੇ ਵਿਰੁੱਧ ਹੋ ਜਾਵੇਗਾ। ਲੜਕੀ ਦੱਸ ਰਹੀ ਹੈ ਕਿ ਉਹ 11-12 ਸਾਲਾਂ ਤੋਂ ਇਕੱਠੇ ਹਨ। ਉਹ ਕਹਿ ਰਹੀ ਹੈ ਕਿ ਮੇਰੇ 'ਤੇ ਕਿਸੇ ਨੇ ਦਬਾਅ ਨਹੀਂ ਪਾਇਆ। ਇਹ ਮੁੰਡਾ ਮੈਨੂੰ ਹਮੇਸ਼ਾ ਖੁਸ਼ ਰੱਖੇਗਾ। ਮੇਰੇ ਕੋਲ ਜੋ ਵੀ ਹੈ, ਇਹ ਹੈ।

ਵਿਆਹ ਤੋਂ ਬਾਅਦ ਮਾਸੀ ਦੀ ਧੀ ਨੂੰ ਫੋਟੋ-ਵੀਡੀਓ ਭੇਜੀ

ਲੜਕੀ ਦਾ 15 ਜੁਲਾਈ 2024 ਨੂੰ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਨਾਲ ਅੰਤਰਜਾਤੀ ਵਿਆਹ ਹੋਇਆ ਸੀ। ਬਿਲਾਸਪੁਰ ਅਦਾਲਤ 'ਚ ਵਿਆਹ ਕਰਵਾਉਣ ਤੋਂ ਬਾਅਦ ਲੜਕੀ ਨੇ ਫੋਟੋ ਅਤੇ ਕਾਗਜ਼ਾਤ ਆਪਣੀ ਮਾਸੀ ਦੀ ਲੜਕੀ ਨੂੰ ਭੇਜ ਦਿੱਤੇ, ਤਾਂ ਜੋ ਪਰਿਵਾਰ ਨੂੰ ਪਤਾ ਲੱਗ ਸਕੇ ਕਿ ਉਸ ਦਾ ਵਿਆਹ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਜਿਵੇਂ ਹੀ ਫੋਟੋਆਂ ਦੇਖੀਆਂ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਪਰਿਵਾਰਕ ਮੈਂਬਰ ਸ਼ਿਕਾਇਤ ਲੈ ਕੇ ਐਸਡੀਐਮ ਪੁੱਜੇ

ਧੀ ਦੇ ਇਸ ਕਦਮ ਤੋਂ ਬਾਅਦ ਪਰਿਵਾਰ ਸ਼ਿਕਾਇਤ ਲੈ ਕੇ ਐੱਸਡੀਐੱਮ ਸੁੰਦਰਨਗਰ ਪਹੁੰਚਿਆ। ਐਸਡੀਐਮ ਨੇ ਦੋਵਾਂ ਧਿਰਾਂ ਨੂੰ 24 ਜੁਲਾਈ ਨੂੰ ਆਹਮੋ-ਸਾਹਮਣੇ ਬੁਲਾ ਕੇ ਪੁੱਛਿਆ। ਪਰ ਲੜਕੀ ਨੇ ਆਪਣੇ ਪਰਿਵਾਰ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਸੀ।

ਇਹ ਵੀ ਪੜ੍ਹੋ: Mohali Schools : ਮਾਪੇ ਹੋ ਜਾਣ ਅਲਰਟ ! ਸੈਂਕੜੇ ਸਕੂਲਾਂ ’ਚ ਵਿਦਿਆਰਥੀ ਪੀ ਰਹੇ ਹਨ ਜ਼ਹਿਰ, ਪੀਣ ਵਾਲੇ ਪਾਣੀ ਦੇ ਸੈਂਪਲ ਹੋਏ ਫੇਲ੍ਹ

Related Post