ਪੰਜਾਬ ਸਿੱਖਿਆ ਬੋਰਡ ਦੀ 10ਵੀਂ ਤੇ 12ਵੀਂ ਕਲਾਸ ਦੀ ਡੇਟਸ਼ੀਟ ਜਾਰੀ, ਚੈਕ ਕਰੋ ਪੇਪਰਾਂ ਦਾ ਪੂਰਾ ਵੇਰਵਾ

By  Ravinder Singh January 25th 2023 04:41 PM -- Updated: January 25th 2023 06:42 PM

PSEB 2023 Exam Date Sheet: ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਬੋਰਡ ਪ੍ਰੀਖਿਆ ਦੀ ਸਮਾਂ ਸਾਰਣੀ ਦਾ ਐਲਾਨ ਕੀਤਾ ਗਿਆ ਹੈ। PSEB ਯਾਨੀ ਪੰਜਾਬ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।


ਪੰਜਾਬ ਸਕੂਲ ਸਿੱਖਿਆ ਬੋਰਡ ਦੀ 10 ਕਲਾਸ ਦੀ ਪ੍ਰੀਖਿਆ 24 ਮਾਰਚ ਤੋਂ ਸ਼ੁਰੂ ਹੋਵੇਗੀ। ਜਦਕਿ 12 ਕਲਾਸ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ ਸ਼ੁਰੂ ਹੋਣਗੀਆਂ।


ਉਹ ਸਾਰੇ ਵਿਦਿਆਰਥੀ ਜੋ PSEB ਜਮਾਤ  10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਬੈਠਣ ਜਾ ਰਹੇ ਹਨ, ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਆਪਣੀ ਜਮਾਤ ਦੀ ਪ੍ਰੀਖਿਆ ਦਾ ਸਮਾਂ-ਸਾਰਣੀ ਡਾਊਨਲੋਡ ਕਰ ਸਕਦੇ ਹਨ।

10ਵੀਂ ਕਲਾਸ ਦੀ ਡੇਟਸ਼ੀਟ ਵੇਖਣ ਲਈ ਇਥੇ ਕਰੋ ਕਲਿੱਕ

12ਵੀਂ ਕਲਾਸ ਦੀ ਡੇਟਸ਼ੀਟ ਵੇਖਣ ਲਈ ਇਥੇ ਕਰੋ ਕਲਿੱਕ

ਰਿਪੋਰਟ-ਗਗਨਦੀਪ ਆਹੂਜਾ

Related Post