ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਚ ਲਾਇਆ ਦਸਤਾਰਾਂ ਦਾ ਲੰਗਰ
ਸ੍ਰੀ ਫਤਿਹਗੜ੍ਹ ਸਾਹਿਬ: ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ 'ਚ ਅੱਜ ਫਤਿਹ ਨਿਸ਼ਾਨ ਭਵਨ, ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਅਤੇ ਭਾਈ ਗੁਰਪ੍ਰੀਤ ਸਿੰਘ ਮਣੀ ਵੱਲੋਂ ਸ਼ਹੀਦਾਂ ਦੇ ਇਸ ਪਾਵਨ ਅਸਥਾਨ 'ਤੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ। ਜਿੱਥੇ ਅੰਬਾਲਾ ਤੋਂ ਖ਼ਾਸ ਤੌਰ 'ਤੇ ਲਿਆਂਦੀਆਂ ਕੇਸਰੀ ਦਸਤਾਰਾਂ ਦਾ ਲੰਗਰ ਲੱਗਿਆ।
ਜਿੱਥੇ ਇਸ ਭਵਨ 'ਚ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦੇ ਹੋਏ ਹਰ ਸਾਲ 20 ਦਸੰਬਰ ਤੋਂ 5 ਜਨਵਰੀ ਤੱਕ ਚਾਹ, ਰੋਟੀ, ਪਾਣੀ, ਸਬਜ਼ੀਆਂ ਅਤੇ ਪ੍ਰਸ਼ਾਦਿਆਂ ਦਾ ਲੰਗਰ ਲਾਇਆ ਜਾਂਦਾ, ਉਥੇ ਹੀ ਇਸ ਵਾਰ ਇਹ ਵਿਸ਼ੇਸ਼ ਉਪਰਾਲਾ ਜਿਹੜਾ ਕੀਤਾ ਗਿਆ, ਉਥੇ ਦਸਤਾਰਾਂ ਦੇ ਇਸ ਲੰਗਰ ' ਚ ਸੜਕਾਂ ਉੱਤੇ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਸਨ।
ਇੱਥੇ ਨਿੱਕੇ ਬਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵਿੱਚ ਦਸਤਾਰਾਂ ਸਜਾਉਣ ਨੂੰ ਲੈਕੇ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਖ਼ਾਸ ਤੌਰ 'ਤੇ ਦਸਤਾਰ ਸਜਾਉਣ ਵਾਲੇ ਮਾਹਰਾਂ ਨੌਜਵਾਨਾਂ ਨੂੰ ਲਿਆ ਕਿ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ।
/ptc-news/media/media_files/b1cEojXOf2LrvGM4OR3N.jpg)
ਇਸ ਦਰਮਿਆਨ ਕਈ ਨੌਜਵਾਨਾਂ ਦੇ ਅੱਖਾਂ 'ਚ ਦਸਤਾਰਾਂ ਸਜਾਉਂਦੇ ਵੇਲੇ ਅੱਖਾਂ ਚ ਹੰਝੂ ਸਨ, ਜਿਨ੍ਹਾਂ ਦਸਤਾਰਾਂ ਸਜਾਉਦਿਆਂ ਇਹ ਪ੍ਰਣ ਵੀ ਕੀਤਾ ਕਿ ਉਹ ਹੁਣ ਨਸ਼ਾ ਤਿਆਗ ਗੁਰੂ ਵਾਲੇ ਬਣਨਗੇ ਅਤੇ ਹੁਣ ਤੋਂ ਕੇਸਾਂ ਦੀ ਬੇਅਦਬੀ ਨਹੀਂ ਕਰਨਗੇ ਅਤੇ ਰੋਜ਼ ਦਸਤਾਰ ਸਜਾਉਣਗੇ।