ਦਿੱਲੀ ਕਾਂਝਵਾਲਾ ਕੇਸ 'ਚ ਹੋਇਆ ਸਨਸਨੀਖੇਜ ਖ਼ੁਲਾਸਾ : ਅੰਜਲੀ ਨੇ ਸਕੂਟੀ ਚਲਾਉਣ ਦੀ ਕੀਤੀ ਸੀ ਜ਼ਿੱਦ

By  Ravinder Singh January 4th 2023 01:29 PM -- Updated: January 6th 2023 08:00 AM

ਦਿੱਲੀ : ਦਿੱਲੀ ਪੁਲਿਸ ਨੇ ਕਾਂਝਵਾਲਾ 'ਚ ਦਰਦਨਾਕ ਸੜਕ ਹਾਦਸੇ ਤੇ ਕਾਰ ਰਾਹੀਂ ਲੜਕੀ ਦੀ ਲਾਸ਼ ਘੜੀਸਣ ਦੇ ਮਾਮਲੇ 'ਚ ਮ੍ਰਿਤਕਾ ਦੀ ਸਹੇਲੀ ਦੇ ਬਿਆਨ ਦਰਜ ਕੀਤੇ ਹਨ। ਘਟਨਾ ਸਮੇਂ ਮ੍ਰਿਤਕਾ ਦੀ ਸਹੇਲੀ ਵੀ ਉਸ ਦੇ ਨਾਲ ਸੀ ਤੇ ਉਹ ਇਸ ਮਾਮਲੇ ਦੀ ਮੁੱਖ ਗਵਾਹ ਹੈ। ਮ੍ਰਿਤਕਾ ਦੀ ਸਹੇਲੀ ਦੇ ਬਿਆਨਾਂ ਅਨੁਸਾਰ ਉਸ ਨੂੰ ਵੀ ਹਾਦਸੇ 'ਚ ਸੱਟਾਂ ਲੱਗੀਆਂ ਸਨ ਪਰ ਉਹ ਉੱਥੋਂ ਡਰਦੀ ਹੋਈ ਆਪਣੇ ਘਰ ਨੂੰ ਭੱਜ ਗਈ ਤੇ ਅੰਜਲੀ ਨੂੰ ਉੱਥੇ ਹੀ ਛੱਡ ਗਈ ਸੀ। ਉਸ ਨੇ ਇਹ ਵੀ ਦੱਸਿਆ ਕਿ ਅੰਜਲੀ ਬੁਰੀ ਤਰ੍ਹਾਂ ਕਾਰ ਵਿੱਚ ਫਸ ਗਈ ਸੀ ਤੇ ਕਾਰ ਸਵਾਰ ਉਸ ਨੂੰ ਘੜੀਸ ਕੇ ਲੈ ਗਏ।


ਮ੍ਰਿਤਕਾ ਦੀ ਸਹੇਲੀ ਨਿਧੀ ਨੇ ਦੱਸਿਆ ਕਿ ਕਿਵੇਂ ਦੋਵੇਂ ਨਵੇਂ ਸਾਲ ਦੀ ਪਾਰਟੀ ਮਨਾ ਕੇ ਹੋਟਲ ਤੋਂ ਵਾਪਸ ਆ ਰਹੀਆਂ ਸਨ। ਨਿਧੀ ਮੁਤਾਬਕ ਅੰਜਲੀ ਸ਼ਰਾਬ ਦੇ ਨਸ਼ੇ 'ਚ ਸੀ, ਫਿਰ ਵੀ ਉਸ ਨੇ ਸਕੂਟੀ ਚਲਾਉਣ ਦੀ ਜ਼ਿੱਦ ਕੀਤੀ। ਹਾਦਸੇ ਦੇ ਸਮੇਂ ਨਿਧੀ ਵੀ ਸਕੂਟੀ ਉਪਰ ਸਵਾਰ ਸੀ।

ਟੱਕਰ ਲੱਗਣ ਕਾਰਨ ਉਹ ਦੂਰ ਜਾ ਡਿੱਗੀ, ਜਦਕਿ ਅੰਜਲੀ ਕਾਰ ਦੇ ਹੇਠਾਂ ਆ ਗਈ ਤੇ ਮੁਲਜ਼ਮਾਂ ਵੱਲੋਂ ਉਸ ਨੂੰ ਕਈ ਕਿਲੋਮੀਟਰ ਤੱਕ ਘਸੀਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨਿਧੀ ਅਨੁਸਾਰ ਕਾਰ 'ਚ ਸਵਾਰ ਲੜਕਿਆਂ ਨੇ ਜਾਣਬੁੱਝ ਕੇ ਉਸ ਨੂੰ ਟੱਕਰ ਮਾਰੀ ਤੇ ਅੰਜਲੀ ਦੇ ਕਾਰ ਦੇ ਹੇਠਾਂ ਫਸੇ ਹੋਣ ਦਾ ਪਤਾ ਹੋਣ ਦੇ ਬਾਵਜੂਦ ਉਹ ਕਾਰ ਭਜਾਉਂਦੇ ਰਹੇ। ਹੁਣ ਪੁਲਿਸ ਨਿਧੀ ਤੇ ਉਸਦੇ ਦੋਸਤਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੀੜਤਾ ਦੀ ਤਾਜ਼ਾ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। 

ਇਹ ਵੀ ਪੜ੍ਹੋ : ਗਲ਼ੀ 'ਚ ਖੜ੍ਹੇ ਹੋਣ ਨੂੰ ਲੈ ਕੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ

ਰਿਪੋਰਟ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਮੁਤਾਬਕ ਰਗੜਨ ਕਾਰਨ ਅੰਜਲੀ ਦਾ ਜ਼ਿਆਦਾਤਰ ਦਿਮਾਗ ਕੱਟਿਆ ਗਿਆ ਸੀ। ਉਸ ਦੀ ਖੋਪੜੀ ਪੂਰੀ ਤਰ੍ਹਾਂ ਖੁੱਲ੍ਹ ਗਈ ਸੀ। ਛਾਤੀ ਦੇ ਪਿੱਛੇ ਦੀਆਂ ਪਸਲੀਆਂ ਟੁੱਟ ਗਈਆਂ ਸਨ, ਰੀੜ੍ਹ ਦੀ ਹੱਡੀ ਟੁੱਟ ਗਈ ਸੀ ਤੇ ਉਸ ਦੇ ਸਾਰੇ ਸਰੀਰ 'ਤੇ ਘੱਟੋ-ਘੱਟ 40 ਜ਼ਖ਼ਮ ਸਨ। ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਤਿੰਨ ਡਾਕਟਰਾਂ ਦੇ ਪੈਨਲ ਨੇ ਲਾਸ਼ ਦੀ ਜਾਂਚ ਕੀਤੀ, ਜਿਸ ਦੀ ਰਿਪੋਰਟ ਸਾਹਮਣੇ ਆਈ ਹੈ।

ਅੰਜਲੀ, ਨਿਧੀ ਤੇ ਉਨ੍ਹਾਂ ਦੇ ਹੋਰ ਦੋਸਤਾਂ ਨੇ ਦਿੱਲੀ ਦੇ ਇਕ ਹੋਟਲ ਵਿੱਚ ਨਵਾਂ ਸਾਲ ਮਨਾਇਆ ਸੀ। ਹੁਣ ਹੋਟਲ ਸਟਾਫ਼ ਅਤੇ ਉਸ ਸਮੇਂ ਹੋਟਲ ਵਿੱਚ ਮੌਜੂਦ ਲੋਕਾਂ ਦੇ ਬਿਆਨ ਵੀ ਸਾਹਮਣੇ ਆਏ ਹਨ। ਸਾਰਿਆਂ ਨੇ ਦੱਸਿਆ ਕਿ ਅੰਜਲੀ ਅਤੇ ਉਸ ਦੀਆਂ ਸਹੇਲੀਆਂ ਨੇ ਸ਼ਰਾਬ ਪੀ ਕੇ ਕਾਫੀ ਹੰਗਾਮਾ ਕੀਤਾ। ਇਸ ਕਾਰਨ ਹੋਟਲ 'ਚ ਮੌਜੂਦ ਹੋਰ ਲੋਕ ਵੀ ਪਰੇਸ਼ਾਨ ਹੋ ਗਏ। ਇਹ ਲੋਕ ਆਪਸ ਵਿੱਚ ਵੀ ਲੜ ਪਏ।

Related Post