Cyber ​​Insurance : ਸਾਈਬਰ ਬੀਮਾ ਕੀ ਹੁੰਦਾ ਹੈ? ਜਾਣੋ ਖਰੀਦਣ ਸਮੇਂ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦੈ ਧਿਆਨ

ਮਾਹਿਰਾਂ ਮੁਤਾਬਕ ਸਾਈਬਰ ਬੀਮਾ ਇੱਕ ਕਿਸਮ ਦਾ ਬੀਮਾ ਹੀ ਹੁੰਦਾ ਹੈ, ਜੋ ਔਨਲਾਈਨ ਧੋਖਾਧੜੀ ਕਾਰਨ ਹੋਣ ਵਾਲੇ ਵਿੱਤੀ ਨੁਕਸਾਨ ਤੋਂ ਬਚਾਉਂਦਾ ਹੈ। ਇਸ 'ਚ ਫਿਸ਼ਿੰਗ, ਰੈਨਸਮਵੇਅਰ ਅਤੇ ਹੋਰ ਸਾਈਬਰ ਅਪਰਾਧ ਸ਼ਾਮਲ ਹੁੰਦੇ ਹਨ।

By  KRISHAN KUMAR SHARMA August 28th 2024 01:43 PM -- Updated: August 28th 2024 01:49 PM

Cyber ​​Insurance : ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜਕਲ੍ਹ ਸਾਡੀਆਂ ਜ਼ਿਆਦਾਤਰ ਗਤੀਵਿਧੀਆਂ ਔਨਲਾਈਨ ਹੁੰਦੀਆਂ ਹਨ। ਚਾਹੇ ਕੋਈ ਖਰੀਦਦਾਰੀ ਕਰਨੀ ਹੋਵੇ, ਬੈਂਕ ਦਾ ਕੋਈ ਕੰਮ ਕਰਨਾ ਹੋਵੇ ਜਾਂ ਦੋਸਤਾਂ ਅਤੇ ਪਰਿਵਾਰ ਨਾਲ ਔਨਲਾਈਨ ਗੱਲ ਕਰਨੀ ਹੋਵੇ। ਪਰ ਇਸ ਡਿਜਿਟਲ ਯੁੱਗ 'ਚ ਇੱਕ ਵੱਡਾ ਖ਼ਤਰਾ ਲੁਕਿਆ ਹੋਇਆ ਹੈ, ਉਹ ਹੈ ਸਾਈਬਰ ਧੋਖਾਧੜੀ। ਹਾਲ ਹੀ ਵਿੱਚ ਇੱਕ ਸੇਵਾਮੁਕਤ ਜਵਾਨ ਸਾਈਬਰ ਧੋਖਾਧੜੀ ਕਾਰਨ ਆਪਣੀ ਜ਼ਿੰਦਗੀ ਦੀ ਕਮਾਈ ਗਵਾ ਬੈਠਾ। ਮਾਹਿਰਾਂ ਮੁਤਾਬਕ ਇਹ ਕੋਈ ਇੱਕ ਘਟਨਾ ਨਹੀਂ ਹੈ। ਕਿਉਂਕਿ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਤਾਂ ਆਉ ਜਾਣਦੇ ਹਾਂ ਸਾਈਬਰ ਬੀਮਾ ਕੀ ਹੁੰਦਾ ਹੈ? ਇਸ ਦੇ ਫਾਇਦੇ ਅਤੇ ਖਰੀਦਣ ਸਮੇਂ ਕਿਹੜੀਆਂ ਗਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ?

ਸਾਈਬਰ ਬੀਮਾ ਕੀ ਹੁੰਦਾ ਹੈ?

ਮਾਹਿਰਾਂ ਮੁਤਾਬਕ ਸਾਈਬਰ ਬੀਮਾ ਇੱਕ ਕਿਸਮ ਦਾ ਬੀਮਾ ਹੀ ਹੁੰਦਾ ਹੈ, ਜੋ ਔਨਲਾਈਨ ਧੋਖਾਧੜੀ ਕਾਰਨ ਹੋਣ ਵਾਲੇ ਵਿੱਤੀ ਨੁਕਸਾਨ ਤੋਂ ਬਚਾਉਂਦਾ ਹੈ। ਇਸ 'ਚ ਫਿਸ਼ਿੰਗ, ਰੈਨਸਮਵੇਅਰ ਅਤੇ ਹੋਰ ਸਾਈਬਰ ਅਪਰਾਧ ਸ਼ਾਮਲ ਹੁੰਦੇ ਹਨ।

ਸਾਈਬਰ ਬੀਮੇ ਦੇ ਫਾਇਦੇ

ਵਿੱਤੀ ਸੁਰੱਖਿਆ : ਸਾਈਬਰ ਧੋਖਾਧੜੀ ਦੇ ਕਾਰਨ ਵਿੱਤੀ ਨੁਕਸਾਨ ਤੋਂ ਬਚਾਉਂਦਾ ਹੈ।

ਡੇਟਾ ਰਿਕਵਰੀ ਸਹੂਲਤ : ਡੇਟਾ ਰਿਕਵਰੀ 'ਚ ਹੋਏ ਖਰਚੇ ਕਵਰ ਕੀਤੇ ਜਾਣਦੇ ਹਨ।

ਕਾਨੂੰਨੀ ਸਹਾਇਤਾ : ਸਾਈਬਰ ਧੋਖਾਧੜੀ ਤੋਂ ਬਾਅਦ ਕਾਨੂੰਨੀ ਲੜਾਈਆਂ 'ਚ ਹੋਏ ਖਰਚਿਆਂ ਲਈ ਕਵਰੇਜ ਸ਼ਾਮਲ ਹੁੰਦੀ ਹੈ।

ਮਾਹਿਰਾਂ ਦੀ ਸਲਾਹ : ਸਾਈਬਰ ਸਲਾਹਕਾਰ ਮਾਹਿਰਾਂ ਕੋਲ ਜਾ ਸਕਦੇ ਹਨ।

ਕਿਹੜੇ ਬੈਂਕ ਸਾਈਬਰ ਬੀਮੇ ਦੀ ਪੇਸ਼ਕਸ਼ ਕਰਦੇ ਹਨ?

HDFC, ICICI ਬੈਂਕ, ਐਕਸਿਸ ਬੈਂਕ, ਸਟੇਟ ਬੈਂਕ ਆਫ ਇੰਡੀਆ, ਕੋਟਕ ਮਹਿੰਦਰਾ ਬੈਂਕ

ਖਰੀਦਣ ਸਮੇਂ ਕਿਹੜੀਆਂ ਗਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ?

ਪਾਲਿਸੀ ਦੀ ਮਿਆਦ ਦੀ ਸ਼ਰਤ

  • ਕਵਰੇਜ ਖੇਤਰ
  • ਰਿਫੰਡ ਸੀਮਾ
  • ਰਿਫੰਡ ਪ੍ਰਕਿਰਿਆ
  • ਰਿਫੰਡ ਸਮਾਂ

ਸਾਈਬਰ ਧੋਖਾਧੜੀ ਤੋਂ ਬਚਣ ਲਈ ਸਾਈਬਰ ਬੀਮਾ ਇੱਕ ਵਧੀਆ ਵਿਕਲਪ ਹੈ। ਇਹ ਤੁਹਾਡੀ ਵਿੱਤੀ ਸੁਰੱਖਿਆ ਅਤੇ ਡਾਟਾ ਰਿਕਵਰੀ ਦੀ ਗਰੰਟੀ ਦਿੰਦਾ ਹੈ। ਜੇਕਰ ਤੁਸੀਂ ਆਨਲਾਈਨ ਟ੍ਰਾਂਜੈਕਸ਼ਨ ਕਰਦੇ ਹੋ ਜਾਂ ਇੰਟਰਨੈਟ 'ਤੇ ਨਿੱਜੀ ਜਾਣਕਾਰੀ ਸਾਂਝੀ ਕਰਦੇ ਹੋ, ਤਾਂ ਤੁਹਾਡੇ ਲਈ ਸਾਈਬਰ ਬੀਮਾ ਕਰਵਾਉਣਾ ਫਾਇਦੇਮੰਦ ਹੋਵੇਗਾ।

Related Post