Cristiano Ronaldo : ਰੋਨਾਲਡੋ ਦੀ Youtube 'ਤੇ ਰਿਕਾਰਡ ਐਂਟਰੀ, ਸਿਰਫ਼ 90 ਮਿੰਟਾਂ 'ਚ ਮਿਲੇ 1 ਮਿਲੀਅਨ ਸਬਸਕ੍ਰਾਈਬਰ

Cristiano Ronaldo youtube subscibers : ਰੋਨਾਲਡੋ ਵੱਲੋਂ ਚੈਨਲ ਲਾਂਚ ਕਰਨ ਦੇ 90 ਮਿੰਟਾਂ 'ਚ 1 ਮਿਲੀਅਨ ਸਬਸਕ੍ਰਾਈਬ ਹੋ ਗਏ ਸਨ, ਜਦਕਿ ਫੁੱਟਬਾਲਰ ਵੱਲੋਂ ਹੁਣ ਇਸ ਖ਼ਬਰ ਦੇ ਸਮੇਂ ਤੱਕ 4 ਘੰਟੇ ਪਹਿਲਾਂ ਆਪਣੇ ਚੈਨਲ 'ਤੇ ਪਹਿਲਾ ਵੀਡੀਓ ਸ਼ੇਅਰ ਕੀਤਾ ਸੀ।

By  KRISHAN KUMAR SHARMA August 22nd 2024 09:46 AM -- Updated: August 22nd 2024 09:54 AM

Cristiano Ronaldo youtube subscibers : ਫੁੱਟਬਾਲ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਡਿਜੀਟਲ ਦੁਨੀਆ ਵਿੱਚ ਕਦਮ ਰੱਖ ਲਿਆ ਹੈ। ਉਸਨੇ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਹੈ ਅਤੇ ਕੁਝ ਹੀ ਮਿੰਟਾ ਵਿੱਚ ਲੱਖਾਂ ਲੋਕ ਉਸਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਚੁੱਕੇ ਹਨ। ਰੋਨਾਲਡੋ ਵੱਲੋਂ ਚੈਨਲ ਲਾਂਚ ਕਰਨ ਦੇ 90 ਮਿੰਟਾਂ 'ਚ 1 ਮਿਲੀਅਨ ਸਬਸਕ੍ਰਾਈਬ ਹੋ ਗਏ ਸਨ, ਜਦਕਿ ਫੁੱਟਬਾਲਰ ਵੱਲੋਂ ਹੁਣ ਇਸ ਖ਼ਬਰ ਦੇ ਸਮੇਂ ਤੱਕ 4 ਘੰਟੇ ਪਹਿਲਾਂ ਆਪਣੇ ਚੈਨਲ 'ਤੇ ਪਹਿਲਾ ਵੀਡੀਓ ਸ਼ੇਅਰ ਕੀਤਾ ਸੀ। ਇਸਦੇ ਸਬਸਕ੍ਰਾਈਬਰਸ ਦੀ ਗਿਣਤੀ ਲਗਭਗ 5 ਮਿਲੀਅਨ ਯਾਨੀ 50 ਲੱਖ ਤੱਕ ਪਹੁੰਚ ਗਈ ਹੈ।

ਪੁਰਤਗਾਲੀ ਸਟਾਰ ਫੁੱਟਬਾਲਰ ਦੇ ਯੂਟਿਊਬ ਚੈਨਲ ਦਾ ਨਾਂ 'ਯੂਆਰ ਕ੍ਰਿਸਟੀਆਨੋ' ਹੈ। ਰੋਨਾਲਡੋ ਦਾ ਚੈਨਲ ਸਭ ਤੋਂ ਤੇਜ਼ੀ ਨਾਲ ਸਬਸਕ੍ਰਾਈਬਰ ਹਾਸਲ ਕਰਨ ਵਾਲਾ ਚੈਨਲ ਬਣਨ ਵੱਲ ਵਧ ਰਿਹਾ ਹੈ। ਇਹ ਰਿਕਾਰਡ ਫਿਲਹਾਲ ਮਿਸਟਰ ਬੀਸਟ ਨਾਂ ਦੇ ਯੂ-ਟਿਊਬ ਚੈਨਲ ਦੇ ਨਾਂ ਹੈ।

ਕ੍ਰਿਸਟੀਆਨੋ ਰੋਨਾਲਡੋ ਦੀ ਪਹਿਲੀ ਵੀਡੀਓ

ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਪਹਿਲੇ ਯੂਟਿਊਬ ਵੀਡੀਓ ਵਿੱਚ ਇੱਕ ਝਲਕ ਦਿੱਤੀ ਹੈ ਕਿ ਕਿਵੇਂ ਉਸਦਾ ਦਿਨ ਫੁੱਟਬਾਲ ਤੋਂ ਬਾਹਰੀ ਦੁਨੀਆ ਵਿੱਚ ਬੀਤਦਾ ਹੈ। ਉਸ ਨੇ ਯੂ-ਟਿਊਬ ਚੈਨਲ ਬਾਰੇ ਆਪਣਾ ਉਤਸ਼ਾਹ ਜ਼ਾਹਰ ਕਰਦਿਆਂ ਕਿਹਾ ਕਿ ਉਸ ਦਾ ਉਦੇਸ਼ ਪ੍ਰਸ਼ੰਸਕਾਂ ਨਾਲ ਬਿਹਤਰ ਤਾਲਮੇਲ ਬਣਾਈ ਰੱਖਣਾ ਹੈ। ਉਸ ਨੇ ਕਿਹਾ, "ਮੈਂ ਹਮੇਸ਼ਾ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਬੰਧਨ ਦਾ ਆਨੰਦ ਮਾਣਿਆ ਹੈ। ਹੁਣ ਮੇਰਾ ਯੂਟਿਊਬ ਚੈਨਲ ਮੈਨੂੰ ਪ੍ਰਸ਼ੰਸਕਾਂ ਨਾਲ ਬਿਹਤਰ ਤਰੀਕੇ ਨਾਲ ਜੁੜਨ ਵਿੱਚ ਮਦਦ ਕਰੇਗਾ।"

ਸੰਭਵ ਹੈ ਕਿ ਰੋਨਾਲਡੋ ਦਾ ਇਹ ਫੁੱਟਬਾਲ ਦੀ ਦੁਨੀਆ ਦਾ ਸਭ ਤੋਂ ਵੱਧ ਗਾਹਕੀ ਵਾਲਾ ਚੈਨਲ ਵੀ ਬਣ ਸਕਦਾ ਹੈ। ਚੈਨਲ ਦਾ ਸਭ ਤੋਂ ਮਹੱਤਵਪੂਰਨ ਮਕਸਦ ਇਹ ਹੋ ਸਕਦਾ ਹੈ ਕਿ ਰੋਨਾਲਡੋ ਨਿੱਜੀ ਤੌਰ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜਨਾ ਚਾਹੁੰਦੇ ਹਨ।

Related Post