ਕ੍ਰਿਸਟੀਆਨੋ ਰੋਨਾਲਡੋ ਸਾਊਦੀ ਅਰਬ ਦੇ ਕਲੱਬ 'ਚ ਹੋਏ ਸ਼ਾਮਲ, ਜਾਣੋ ਪੈਕੇਜ
ਲੰਡਨ: ਪੁਰਤਗਾਲ ਦੇ ਸੁਪਰਸਟਾਰ ਕ੍ਰਿਸਟੀਆਨੋ ਰੋਨਾਲਡੋ ਸਾਊਦੀ ਅਰਬ ਦੇ ਫੁੱਟਬਾਲ ਕਲੱਬ ਅਲ ਨਾਸਰ ਨਾਲ ਜੁੜ ਗਏ ਹਨ। ਫੁੱਟਬਾਲ ਦੀ ਦੁਨੀਆ ਵਿਚ ਇਸ ਨੂੰ ਸ਼ਾਨਦਾਰ ਸੌਦਾ ਮੰਨਿਆ ਜਾ ਰਿਹਾ ਹੈ। ਅਲ ਨਾਸਰ ਨੇ ਸੋਸ਼ਲ ਮੀਡੀਆ 'ਤੇ ਟੀਮ ਦੀ ਜਰਸੀ ਫੜੀ ਪੰਜ ਵਾਰ ਦੇ ਬੈਲਨ ਡੀਓਰ ਜੇਤੂ ਰੋਨਾਲਡੋ ਦੀ ਤਸਵੀਰ ਸਾਂਝੀ ਕੀਤੀ। ਰੋਨਾਲਡੋ ਨੇ ਇਸ ਤੋਂ ਪਹਿਲਾਂ ਜੂਨ 2025 ਤੱਕ ਇਸ ਕਲੱਬ ਨਾਲ ਕਰਾਰ ਕੀਤਾ ਸੀ।
ਕਲੱਬ ਨੇ ਕਿਹਾ, ''ਇਹ ਸੌਦਾ ਨਾ ਸਿਰਫ ਕਲੱਬ ਨੂੰ ਵੱਡੀਆਂ ਸਫਲਤਾਵਾਂ ਹਾਸਲ ਕਰਨ ਲਈ ਪ੍ਰੇਰਿਤ ਕਰੇਗਾ, ਸਗੋਂ ਇਹ ਸਾਨੂੰ ਆਪਣੀ ਲੀਗ, ਆਪਣੇ ਦੇਸ਼ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਵੀ ਪ੍ਰੇਰਿਤ ਕਰੇਗਾ।'' 37 ਸਾਲਾ ਫੁੱਟਬਾਲ ਸਟਾਰ ਦਾ ਸ਼ਾਇਦ ਭਵਿੱਖ ਦਾ ਆਖਰੀ ਸੌਦਾ ਹੋ ਸਕਦਾ ਹੈ ਜਿਸ ਲਈ ਉਨ੍ਹਾਂ ਨੂੰ ਮੋਟੀ ਰਕਮ ਮਿਲੇਗੀ। ਮੀਡੀਆ ਰਿਪੋਰਟਾਂ ਅਨੁਸਾਰ ਪੁਰਤਗਾਲ ਸਟਾਰ ਸੌਦੇ ਤੋਂ ਇਕ ਸਾਲ 'ਚ 200 ਮਿਲੀਅਨ ਡਾਲਰ (ਲਗਭਗ 17 ਬਿਲੀਅਨ ਰੁਪਏ) ਤੱਕ ਦੀ ਕਮਾਈ ਕਰ ਸਕਦਾ ਹੈ, ਜਿਸ ਨਾਲ ਉਹ ਫੁੱਟਬਾਲ ਦੇ ਇਤਿਹਾਸ 'ਚ ਸਭ ਤੋਂ ਵੱਧ ਤਨਖ਼ਾਹ ਲੈਣ ਵਾਲਾ ਖਿਡਾਰੀ ਬਣ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਕੁੱਤਿਆਂ ਨੇ ਨੋਚਿਆ ਬੱਚਾ, ਸਰਪੰਚ ਨੇ ਬਚਾਈ ਜਾਨ
ਰੋਨਾਲਡੋ ਨੇ ਇਕ ਬਿਆਨ 'ਚ ਕਿਹਾ ਕਿ ਉਹ ਇਕ ਵੱਖਰੇ ਦੇਸ਼ 'ਚ ਨਵੀਂ ਫੁੱਟਬਾਲ ਲੀਗ ਦਾ ਤਜਰਬਾ ਹਾਸਲ ਕਰਨ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ, ''ਮੈਂ ਖੁਸ਼ਕਿਸਮਤ ਹਾਂ ਕਿ ਮੈਂ ਯੂਰਪੀਅਨ ਫੁੱਟਬਾਲ 'ਚ ਸਭ ਕੁਝ ਹਾਸਲ ਕਰ ਸਕਿਆ ਤੇ ਮੈਨੂੰ ਲੱਗਦਾ ਹੈ ਕਿ ਏਸ਼ੀਆ 'ਚ ਆਪਣਾ ਤਜਰਬਾ ਸਾਂਝਾ ਕਰਨ ਦਾ ਇਹ ਸਹੀ ਸਮਾਂ ਹੈ।'' ਰੋਨਾਲਡੋ ਦਾ ਕਤਰ 'ਚ ਵਿਸ਼ਵ ਕੱਪ ਨਿਰਾਸ਼ਾਜਨਕ ਰਿਹਾ ਜਿੱਥੇ ਉਨ੍ਹਾਂ ਨੂੰ ਸ਼ੁਰੂਆਤੀ ਇਲੈਵਨ 'ਚ ਸ਼ਾਮਲ ਨਹੀਂ ਕੀਤਾ ਗਿਆ।