Cristiano Ronaldo : ਰੋਨਾਲਡੋ ਨੇ 100 ਕਰੋੜ ਫਾਲੋਅਰ ਨਾਲ ਰਚਿਆ ਇਤਿਹਾਸ, ਕਾਮਯਾਬੀ ਹਾਸਲ ਕਰਨ ਵਾਲੇ ਬਣੇ ਪਹਿਲੇ ਵਿਅਕਤੀ
Ronaldo 1 billion followers : ਇਸ ਤੋਂ ਪਹਿਲਾਂ ਕ੍ਰਿਸਟੀਆਨੋ ਰੋਨਾਲਡੋ ਇੰਸਟਾਗ੍ਰਾਮ, ਟਵਿੱਟਰ ਅਤੇ ਫੇਸਬੁੱਕ 'ਤੇ ਹੀ ਮਸ਼ਹੂਰ ਸਨ ਪਰ ਜਿਵੇਂ ਹੀ ਉਨ੍ਹਾਂ ਨੇ ਯੂਟਿਊਬ 'ਤੇ ਕਦਮ ਰੱਖਿਆ ਤਾਂ ਉਨ੍ਹਾਂ ਨੇ ਨਵੀਆਂ ਉਪਲੱਬਧੀਆਂ ਨੂੰ ਛੂਹਣਾ ਸ਼ੁਰੂ ਕਰ ਦਿੱਤਾ।
Cristiano Ronaldo Creates Social Media History : ਮੀਡਿਆ ਰਿਪੋਰਟਾਂ ਮੁਤਾਬਕ ਮਹਾਨ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਫੁੱਟਬਾਲ ਦੇ ਮੈਦਾਨ 'ਤੇ ਹੀ ਨਹੀਂ ਸਗੋਂ ਡਿਜੀਟਲ ਦੁਨੀਆ 'ਚ ਵੀ ਰਿਕਾਰਡ ਬਣਾ ਰਹੇ ਹਨ ਅਤੇ ਤੋੜ ਰਹੇ ਹਨ। ਪੁਰਤਗਾਲ ਦੇ ਇਸ ਖਿਡਾਰੀ ਨੇ ਹੁਣ ਸੋਸ਼ਲ ਮੀਡੀਆ 'ਤੇ ਨਵਾਂ ਰਿਕਾਰਡ ਬਣਾਇਆ ਹੈ। ਉਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 1 ਬਿਲੀਅਨ ਫਾਲੋਅਰਜ਼ ਨੂੰ ਪਾਰ ਕਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਦਸ ਦਈਏ ਕਿ ਉਹ ਪਹਿਲਾਂ ਹੀ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਸਭ ਤੋਂ ਵੱਧ ਅਨੁਸਰਣ ਕੀਤੇ ਜਾਣ ਵਾਲੇ ਅਥਲੀਟ ਵਜੋਂ ਸਿਖਰ 'ਤੇ ਸੀ ਅਤੇ ਹੁਣ ਇੱਕ ਅਰਬ ਅਨੁਯਾਈਆਂ ਦੇ ਨਾਲ ਉਹ ਇਤਿਹਾਸ ਰਚਣ 'ਚ ਸਫਲ ਹੋ ਗਿਆ ਹੈ।
ਫੁਟਬਾਲਰ ਨੇ ਕੀਤਾ ਟਵੀਟ
ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਐਕਸ ਖਾਤੇ 'ਤੇ ਲਿਖਿਆ ਹੈ ਕਿ "ਅਸੀਂ ਇਤਿਹਾਸ ਰਚਿਆ ਹੈ। 1 ਬਿਲੀਅਨ ਫਾਲੋਅਰਜ਼! ਇਹ ਸਿਰਫ਼ ਇੱਕ ਨੰਬਰ ਨਹੀਂ ਹੈ - ਇਹ ਸਾਡੇ ਸਾਂਝੇ ਜਨੂੰਨ, ਪ੍ਰੇਰਨਾ ਅਤੇ ਖੇਡ ਲਈ ਅਤੇ ਇਸ ਤੋਂ ਅੱਗੇ ਪਿਆਰ ਦਾ ਪ੍ਰਮਾਣ ਹੈ। ਮੈਡੀਰਾ ਦੀਆਂ ਗਲੀਆਂ ਤੋਂ ਲੈ ਕੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਟੇਜਾਂ ਤੱਕ, ਮੈਂ ਹਮੇਸ਼ਾ ਆਪਣੇ ਪਰਿਵਾਰ ਅਤੇ ਤੁਹਾਡੇ ਲਈ ਖੇਡਿਆ ਹੈ, ਅਤੇ ਹੁਣ ਸਾਡੇ 'ਚੋਂ 1 ਬਿਲੀਅਨ ਇਕੱਠੇ ਖੜੇ ਹਨ। ਤੁਸੀਂ ਹਰ ਪੜਾਅ 'ਤੇ, ਸਾਰੇ ਉਤਰਾਅ-ਚੜ੍ਹਾਅ ਦੇ ਦੌਰਾਨ ਮੇਰੇ ਨਾਲ ਰਹੇ ਹੋ। ਇਹ ਯਾਤਰਾ ਸਾਡੀ ਯਾਤਰਾ ਹੈ ਅਤੇ ਅਸੀਂ ਮਿਲ ਕੇ ਦਿਖਾਇਆ ਹੈ ਕਿ ਅਸੀਂ ਜੋ ਪ੍ਰਾਪਤ ਕਰ ਸਕਦੇ ਹਾਂ ਉਸ ਦੀ ਕੋਈ ਸੀਮਾ ਨਹੀਂ ਹੈ। ਮੇਰੇ 'ਤੇ ਵਿਸ਼ਵਾਸ ਕਰਨ ਲਈ, ਤੁਹਾਡੇ ਸਮਰਥਨ ਲਈ ਅਤੇ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ। ਸਰਵੋਤਮ ਅਜੇ ਆਉਣਾ ਬਾਕੀ ਹੈ ਅਤੇ ਅਸੀਂ ਅੱਗੇ ਵਧਦੇ ਰਹਾਂਗੇ, ਜਿੱਤਦੇ ਰਹਾਂਗੇ ਅਤੇ ਇਕੱਠੇ ਇਤਿਹਾਸ ਰਚਦੇ ਰਹਾਂਗੇ।”