Moga Encounter News : ਮੋਗਾ ’ਚ ਪੁਲਿਸ ਐਨਕਾਉਂਟਰ ’ਚ ਜ਼ਖਮੀ ਹੋਇਆ ਬਦਮਾਸ਼. ਦੇਹਰਾਦੂਨ ਤੋਂ ਕਾਬੂ ਕਰਕੇ ਲੈ ਕੇ ਆਈ ਸੀ ਪੁਲਿਸ

ਮੁਲਜ਼ਮ ਦੀ ਪਛਾਣ ਸੁਨੀਲ ਬਾਬਾ ਦੇ ਨਾਂ ਵਜੋਂ ਹੋਈ ਹੈ। ਸੁਨੀਲ ਬਾਬਾ ’ਤੇ 17 ਅਪਰਾਧਿਕ ਮਾਮਲੇ ਦਰਜ ਹਨ ਜਿਸ ਨੂੰ ਬੀਤੇ ਦਿਨ ਪੁਲਿਸ ਉੱਤਰਾਖੰਡ ਤੋਂ ਫੜ ਕੇ ਲਿਆਈ ਸੀ।

By  Aarti November 21st 2024 02:53 PM -- Updated: November 21st 2024 02:54 PM

Moga Encounter News : ਮੋਗਾ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਦੇਹਰਾਦੂਨ ਤੋਂ ਗ੍ਰਿਫਤਾਰ ਕਰਕੇ ਪੰਜਾਬ ਦੇ ਮੋਗਾ ਲੈ ਕੇ ਆਏ ਇੱਕ ਬਦਮਾਸ਼ ਨੇ ਪੁਲਿਸ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਵੀ ਫਾਇਰਿੰਗ ਕੀਤੀ। ਪੁਲਿਸ ਦੀ ਗੋਲੀ ਲੱਗਣ ਨਾਲ ਬਦਮਾਸ਼ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮੁਲਜ਼ਮ ਦੀ ਪਛਾਣ ਸੁਨੀਲ ਬਾਬਾ ਦੇ ਨਾਂ ਵਜੋਂ ਹੋਈ ਹੈ। ਸੁਨੀਲ ਬਾਬਾ ’ਤੇ 17 ਅਪਰਾਧਿਕ ਮਾਮਲੇ ਦਰਜ ਹਨ ਜਿਸ ਨੂੰ ਬੀਤੇ ਦਿਨ ਪੁਲਿਸ ਉੱਤਰਾਖੰਡ ਤੋਂ ਫੜ ਕੇ ਲਿਆਈ ਸੀ। ਜਿਸ ਨੂੰ ਜਦੋਂ ਪੁਲਿਸ ਸਵੇਰੇ ਉਸ ਦੀ ਨਿਸ਼ਾਨਦੇਹੀ ’ਤੇ ਉਸ ਵੱਲੋਂ ਰੱਖੇ ਗਏ ਅਸਲੇ ਨੂੰ ਰਿਕਵਰ ਕਰਨ ਪਹੁੰਚੀ ਤਾਂ ਮੌਕਾ ਦੇਖਦੇ ਹੀ ਸੁਨੀਲ ਬਾਬਾ ਵੱਲੋਂ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ ਗਈ।

ਪੁਲਿਸ ਨੇ ਜਵਾਬ ਵਿੱਚ ਪੁਲਿਸ ਵੱਲੋਂ ਵੀ ਫਾਇਰ ਕੀਤੇ ਗਏ। ਜੋ ਵੀ ਫਾਇਰਿੰਗ ਵਿੱਚ ਦੋਸ਼ੀ ਸੁਨੀਲ ਬਾਬਾ ਦੇ ਲੱਤ ’ਤੇ ਲੱਗੀ ਗੋਲੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 

ਇਹ ਵੀ ਪੜ੍ਹੋ : Amritsar News : ਪਤਨੀ ਦੇ ਨਾਜ਼ਾਇਜ ਸਬੰਧਾਂ ਦੀ ਭੇਂਟ ਚੜ੍ਹਿਆ ਫੌਜੀ ! ਇੱਕ ਨਹੀਂ ਦੋ ਆਸ਼ਕਾਂ ਨਾਲ ਮਿਲ ਕੇ ਮਹਿਲਾ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

Related Post