Son Kills Father : ਕਲਯੁੱਗੀ ਪੁੱਤ ਨੇ ਬਜ਼ੁਰਗ ਪਿਓ ਨੂੰ ਇੱਟਾਂ ਮਾਰ ਉਤਾਰਿਆ ਮੌਤ ਦੇ ਘਾਟ; ਮਾਂ ਨੇ ਭੱਜ ਕੇ ਬਚਾਈ ਜਾਨ

ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਸਾਹਿਬ ਸਿੰਘ ਨਾਲ ਉਸ ਦਾ ਲੜਕਾ ਕੁਲਦੀਪ ਸਿੰਘ ਅਕਸਰ ਹੀ ਲੜਦਾ ਝਗੜਦਾ ਰਹਿੰਦਾ ਸੀ, ਅਤੇ ਅੱਜ ਤਾਂ ਉਦੋਂ ਹੱਦ ਹੋ ਗਈ ਜਦੋਂ ਕੁਲਦੀਪ ਸਿੰਘ ਨੇ ਮਾਮੂਲੀ ਤਕਰਾਰ ਨੂੰ ਲੈ ਕੇ ਆਪਣੇ ਪਿਤਾ ਦਾ ਹੀ ਕਤਲ ਕਰ ਦਿੱਤਾ,

By  Aarti April 14th 2025 01:53 PM -- Updated: April 14th 2025 01:54 PM
Son Kills Father : ਕਲਯੁੱਗੀ ਪੁੱਤ ਨੇ ਬਜ਼ੁਰਗ ਪਿਓ ਨੂੰ ਇੱਟਾਂ ਮਾਰ ਉਤਾਰਿਆ ਮੌਤ ਦੇ ਘਾਟ; ਮਾਂ ਨੇ ਭੱਜ ਕੇ ਬਚਾਈ ਜਾਨ

Son Kills Father News :  ਨਾਭਾ ਵਿਖੇ ਉਸ ਸਮੇਂ ਰਿਸ਼ਤੇ ਤਾਰ-ਤਾਰ ਹੋ ਗਏ ਜਦੋਂ ਇੱਕ ਕਲਯੁੱਗੀ ਪੁੱਤ ਨੇ ਆਪਣੇ ਹੀ ਪਿਓ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਮਾਮਲਾ ਨਾਭਾ ਬਲਾਕ ਦੇ ਪਿੰਡ ਦੁਲੱਦੀ ਸਥਿਤ ਡੱਲਾ ਕਲੋਨੀ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਦੇਰ ਰਾਤ ਨੌਜਵਾਨ ਨੇ ਘਰੇਲੂ ਕਲੇਸ਼ ਦੇ ਚੱਲਦੇ ਆਪਣੇ ਪਿਓ ਦਾ ਕਤਲ ਕਰ ਦਿੱਤਾ। 

ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਸਾਹਿਬ ਸਿੰਘ ਨਾਲ ਉਸ ਦਾ ਲੜਕਾ ਕੁਲਦੀਪ ਸਿੰਘ ਅਕਸਰ ਹੀ ਲੜਦਾ ਝਗੜਦਾ ਰਹਿੰਦਾ ਸੀ, ਅਤੇ ਅੱਜ ਤਾਂ ਉਦੋਂ ਹੱਦ ਹੋ ਗਈ ਜਦੋਂ ਕੁਲਦੀਪ ਸਿੰਘ ਨੇ ਮਾਮੂਲੀ ਤਕਰਾਰ ਨੂੰ ਲੈ ਕੇ ਆਪਣੇ ਪਿਤਾ ਦਾ ਹੀ ਕਤਲ ਕਰ ਦਿੱਤਾ, ਜਿਸ ਵਿੱਚ ਕੁਲਦੀਪ ਸਿੰਘ ਦੀ ਮਾਤਾ ਨੇ ਵੀ ਆਪਣੀ ਭੱਜ ਕੇ ਜਾਨ ਬਚਾਈ। 

ਬਜ਼ੁਰਗ ਮਾਤਾ ਨੇ ਦੱਸਿਆ ਕਿ ਮੇਰਾ ਪੁੱਤ ਕਲਦੀਪ ਸਿੰਘ ਮੇਰੀ ਵੀ ਪਿੱਛੇ ਇੱਟ ਲੈ ਕੇ ਭੱਜਣ ਲੱਗਾ ਤਾਂ ਮੈਂ ਭੱਜ ਕੇ ਮਸਾ ਹੀ ਜਾਨ ਬਚਾਈ, ਅਤੇ ਬਾਅਦ ਵਿੱਚ ਮੇਰੇ ਪੁੱਤ ਨੇ ਮੇਰੇ ਪਤੀ ਦਾ ਹੀ ਕਤਲ ਕਰ ਦਿੱਤਾ। ਦੂਜੇ ਪਾਸੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਝਗੜੇ ਵਿੱਚ ਕਾਤਲ ਕੁਲਦੀਪ ਸਿੰਘ ਵੀ ਜਖਮੀ ਹੋ ਗਿਆ ਹੈ ਜੋ ਕਿ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। 

ਮਾਮਲੇ ਸਬੰਧੀ ਨਾਭਾ ਸਦਰ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਘਰੇਲੂ ਆਪਸੀ ਕਲੇਸ਼ ਨੂੰ ਲੈ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਅਸੀਂ ਇਸ ਬਾਬਤ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਰੱਖ ਦਿੱਤਾ ਹੈ ਅਤੇ ਪਰਿਵਾਰ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਵਿੱਚ ਮ੍ਰਿਤਕ ਕੁਲਦੀਪ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ ਅਤੇ ਉਹ ਵੀ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਇਹ ਵੀ ਪੜ੍ਹੋ : Majitha Firing News : ਬਿਕਰਮ ਸਿੰਘ ਮਜੀਠੀਆ ਨੇ ਘੇਰੀ ਮਾਨ ਸਰਕਾਰ ,ਕਿਹਾ -'ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਇਟੈਲੀਜੈਂਸ ਕੰਮ ਕਿਉਂ ਨਹੀਂ ਕਰਦਾ ,ਪੰਜਾਬ ਨਾਲੋਂ ਵੱਧ ਤਾਂ ਜੰਮੂ ਕਸ਼ਮੀਰ ਸੁਰੱਖਿਅਤ

Related Post