Sitaram Yechury Death: ਨਹੀਂ ਰਹੇ CPIM ਨੇਤਾ ਸੀਤਾਰਾਮ ਯੇਚੁਰੀ, 72 ਸਾਲ ਦੀ ਉਮਰ 'ਚ ਏਮਜ਼ 'ਚ ਲਏ ਆਖਰੀ ਸਾਹ

Sitaram Yechury Death: ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ) ਨੇਤਾ ਸੀਤਾਰਾਮ ਯੇਚੁਰੀ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ।

By  Amritpal Singh September 12th 2024 04:00 PM -- Updated: September 12th 2024 04:16 PM

Sitaram Yechury Death: ਸੀਪੀਆਈ (ਐਮ) ਦੇ ਜਨਰਲ ਸਕੱਤਰ ਅਤੇ ਸਾਬਕਾ ਰਾਜ ਸਭਾ ਮੈਂਬਰ ਸੀਤਾਰਾਮ ਯੇਚੁਰੀ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਯੇਚੁਰੀ 72 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਵੀਰਵਾਰ ਨੂੰ ਦਿੱਲੀ ਏਮਜ਼ 'ਚ ਆਖਰੀ ਸਾਹ ਲਿਆ।

ਸੀਤਾਰਾਮ ਯੇਚੁਰੀ ਨੂੰ ਦਿੱਲੀ ਏਮਜ਼ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਸਾਹ ਦੀ ਲਾਗ ਕਾਰਨ ਇਲਾਜ ਚੱਲ ਰਿਹਾ ਸੀ। ਯੇਚੁਰੀ ਪਿਛਲੇ ਕੁਝ ਦਿਨਾਂ ਤੋਂ ਆਕਸੀਜਨ ਦੇ ਸਹਾਰੇ 'ਤੇ ਸਨ, ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਸੀ। ਯੇਚੁਰੀ ਨੇ ਪ੍ਰਕਾਸ਼ ਕਰਤ ਦੀ ਜਗ੍ਹਾ 2015 ਵਿੱਚ ਸੀਪੀਐਮ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ ਸੀ।

1974 ਵਿੱਚ ਰਾਜਨੀਤੀ ਸ਼ੁਰੂ ਕੀਤੀ

ਯੇਚੁਰੀ ਨੇ 1974 ਵਿੱਚ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਵਿੱਚ ਸ਼ਾਮਲ ਹੋ ਕੇ ਵਿਦਿਆਰਥੀ ਰਾਜਨੀਤੀ ਦੀ ਸ਼ੁਰੂਆਤ ਕੀਤੀ। ਕੁਝ ਦਿਨਾਂ ਬਾਅਦ ਉਹ ਸੀਪੀਆਈ (ਐਮ) ਦਾ ਮੈਂਬਰ ਬਣ ਗਿਆ। ਯੇਚੁਰੀ ਨੂੰ ਐਮਰਜੈਂਸੀ ਦੌਰਾਨ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।


Related Post