ਦੇਸ਼ ਦਾ ਪਹਿਲਾ ਸੋਨੇ ਦਾ ATM, ਨੋਟਾਂ ਦੀ ਬਜਾਏ ਨਿਕਲਣਗੇ ਸੋਨੇ ਦੇ ਸਿੱਕੇ

By  Jasmeet Singh December 6th 2022 05:56 PM

World's First Gold ATM In Hyderabad: ਦੇਸ਼ ਵਿੱਚ ਪਹਿਲੀ ਵਾਰ ਅਜਿਹਾ ATM ਲਗਾਇਆ ਗਿਆ ਹੈ ਜਿਸ ਤੋਂ ਤੁਸੀਂ ਸੋਨੇ ਦੇ ਸਿੱਕੇ ਕਢਵਾ ਸਕਦੇ ਹੋ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਪੈਸੇ ਕਢਵਾਉਣ ਲਈ ਆਮ ATM ਵਰਗਾ ਦਿਸਣ ਵਾਲਾ ਇਹ ATM ਲਗਾਇਆ ਗਿਆ ਹੈ। ਗੋਲਡਕੋਇਨ ਨਾਮਕ ਕੰਪਨੀ ਦੁਆਰਾ ਇਹ ਏਟੀਐਮ ਸਥਾਪਿਤ ਕੀਤਾ ਗਿਆ ਜੋ ਕਿ ਸੋਨੇ ਦੀ ਖਰੀਦ ਅਤੇ ਵਿਕਰੀ ਦੇ ਕਾਰੋਬਾਰ ਵਿੱਚ ਹੈ। ਇਸ ਗੋਲਡ ਏਟੀਐਮ ਰਾਹੀਂ ਲੋਕ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਸੋਨੇ ਦੇ ਸਿੱਕੇ ਖਰੀਦ ਸਕਦੇ ਹਨ।

ਸੋਨਾ ਰੱਖਣ ਦੀ ਸਮਰੱਥਾ

ਗੋਲਡ ਏਟੀਐਮ ਵਿੱਚ 5 ਕਿਲੋ ਸੋਨਾ ਰੱਖਣ ਦੀ ਸਮਰੱਥਾ ਹੈ। ਇਸ ਵਿਚੋਂ 0.5 ਗ੍ਰਾਮ, 1 ਗ੍ਰਾਮ, 2 ਗ੍ਰਾਮ, 5 ਗ੍ਰਾਮ, 10 ਗ੍ਰਾਮ, 20 ਗ੍ਰਾਮ, 50 ਗ੍ਰਾਮ ਅਤੇ 100 ਗ੍ਰਾਮ ਵਿਕਲਪਾਂ ਵਾਲੇ ਸੋਨੇ ਦੇ ਸਿੱਕੇ ਕੱਢੇ ਜਾ ਸਕਦੇ ਹਨ। 


ਕੀਮਤ ਦੀ ਲਾਈਵ ਅੱਪਡੇਟ

ਗੋਲਡਕੋਇਨ ਕੰਪਨੀ ਦੇ ਸੀਈਓ ਨੂੰ ਏਟੀਐਮ ਮਸ਼ੀਨ ਰਾਹੀਂ ਸੋਨੇ ਦੇ ਸਿੱਕੇ ਕਢਵਾਉਣ ਦਾ ਨਵਾਂ ਆਇਡਿਯਾ ਆਇਆ ਸੀ। ਥੋੜੀ ਜਿਹੀ ਖੋਜ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਸੰਭਵ ਹੈ। ਕੰਪਨੀ ਦੇ ਇਨ-ਹਾਊਸ ਵਿਭਾਗ ਨੇ ਇਸ ਨੂੰ ਤਕਨੀਕੀ ਸਹਾਇਤਾ ਨਾਲ ਡਿਜ਼ਾਇਨ ਅਤੇ ਵਿਕਸਿਤ ਕੀਤਾ। ਇਸ ATM ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਤੋਂ ਸੋਨੇ ਦੇ ਸਿੱਕੇ ਕਢਵਾਉਣ ਦੇ ਨਾਲ-ਨਾਲ ਸੋਨੇ ਦੀ ਕੀਮਤ ਲਾਈਵ ਅਪਡੇਟ ਕੀਤੀ ਜਾਵੇਗੀ।

24 ਘੰਟੇ ਮਿਲੇਗੀ ਸਹੂਲਤ

ਗੋਲਡ ਏਟੀਐਮ ਦਾ ਉਦੇਸ਼ ਗਾਹਕਾਂ ਨੂੰ ਸੋਨਾ ਖਰੀਦਣ ਲਈ 24x7 ਸਹੂਲਤ ਪ੍ਰਦਾਨ ਕਰਨਾ ਹੈ। ਗੋਲਡ ਏਟੀਐਮ ਤੋਂ ਵੰਡੇ ਗਏ ਸਿੱਕੇ 24K ਸੋਨਾ ਅਤੇ 999 ਪ੍ਰਮਾਣਿਤ ਦੇ ਹਨ। ਇਸਦੀ ਸਕਰੀਨ 'ਤੇ ਸੋਨੇ ਦੀ ਲਾਈਵ ਕੀਮਤ ਵੀ ਦਿਖਾਈ ਦੇਵੇਗੀ। ਲੋਕ ਗਹਿਣਿਆਂ ਦੀਆਂ ਦੁਕਾਨਾਂ 'ਤੇ ਜਾਣ ਦੀ ਬਜਾਏ ਇੱਥੇ ਆ ਕੇ ਸਿੱਧੇ ਸਿੱਕੇ ਲੈ ਸਕਣਗੇ।

Related Post