ਨਿਗਮ ਅਧਿਕਾਰੀ ਤੇ ਦੁਕਾਨਦਾਰ ਆਹਮੋ-ਸਾਹਮਣੇ

By  Ravinder Singh December 21st 2022 03:12 PM

ਲੁਧਿਆਣਾ : ਲੁਧਿਆਣਾ ਵਿਚ ਨਿਗਮ ਅਧਿਕਾਰੀ ਅਤੇ ਦੁਕਾਨਦਾਰ ਆਹਮੋ-ਸਾਹਮਣੇ ਹੋ ਗਏ। ਲੁਧਿਆਣਾ 'ਚ ਨਗਰ ਨਿਗਮ ਨੇ ਸ਼ਹਿਰ 'ਚ ਨਾਜਾਇਜ਼ ਤੌਰ 'ਤੇ ਬਣੀਆਂ ਇਮਾਰਤਾਂ ਤੇ ਦੁਕਾਨਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਅੱਜ ਸਵੇਰੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਪੁਲਿਸ ਫੋਰਸ ਸਮੇਤ ਸ਼ਿਵਪੁਰੀ 'ਚ ਨਾਜਾਇਜ਼ ਤੌਰ ਉਤੇ ਬਣੀਆਂ ਕਰੀਬ 10 ਦੁਕਾਨਾਂ ਨੂੰ ਢਾਹੁਣ ਲਈ ਪੁੱਜੇ।


ਇਹ ਕਾਰਵਾਈ ਅੱਜ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਵੱਲੋਂ ਪੁਲਿਸ ਫੋਰਸ ਦੀ ਮਦਦ ਨਾਲ ਕੀਤੀ ਜਾਣੀ ਸੀ। ਇਸ ਦੌਰਾਨ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੁਕਾਨਾਂ ਦੀ ਰਜਿਸਟਰੀ ਵੀ ਉਨ੍ਹਾਂ ਕੋਲ ਹੈ। ਨਗਰ ਨਿਗਮ ਦੇ ਅਧਿਕਾਰੀ ਉਨ੍ਹਾਂ ਨਾਲ ਛੇੜਛਾੜ ਕਰ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਕਾਨਾਂ ਖ਼ਾਲੀ ਕਰਨ ਲਈ 7 ਦਿਨ ਪਹਿਲਾਂ ਹੀ ਨੋਟਿਸ ਭੇਜੇ ਗਏ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਇਨ੍ਹਾਂ ਦੁਕਾਨਾਂ ਉਤੇ ਬੈਠੇ ਨੂੰ 40 ਸਾਲ ਹੋ ਗਏ ਹਨ। ਇਸ ਦੌਰਾਨ ਹਰ ਤਰ੍ਹਾਂ ਦੇ ਲੋਕ ਟੈਕਸ ਅਦਾ ਕਰ ਰਹੇ ਹਨ।


ਦੁਕਾਨਦਾਰਾਂ ਦੇ ਧਰਨੇ ਦੌਰਾਨ ਕਰੀਬ ਚਾਰ ਥਾਣਿਆਂ ਦੀ ਪੁਲਿਸ ਮੌਕੇ ਉਤੇ ਪੁੱਜ ਗਈ ਹੈ। ਏ.ਸੀ.ਪੀ ਰਮਨਦੀਪ ਭੁੱਲਰ, ਐਸ.ਐਚ.ਓ ਦਰੇਸੀ, ਐਸ.ਐਚ.ਓ ਬਸਤੀ ਜੋਧੇਵਾਲ ਉਚ ਅਧਿਕਾਰੀ ਹਾਜ਼ਰ ਹਨ। ਸੁਰੱਖਿਆ ਪ੍ਰਬੰਧਾਂ ਲਈ 50 ਤੋਂ 70 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਹਨ। ਨਿਗਮ ਅਧਿਕਾਰੀਆਂ ਅਨੁਸਾਰ ਉਹ ਪਹਿਲਾਂ ਵੀ ਕਈ ਵਾਰ ਨਾਜਾਇਜ਼ ਬਣੀਆਂ ਦੁਕਾਨਾਂ ਨੂੰ ਖਾਲੀ ਕਰਨ ਲਈ ਕਹਿ ਚੁੱਕੇ ਹਨ ਪਰ ਇਹ ਦੁਕਾਨਦਾਰ ਹਰ ਵਾਰ ਇਸ ਮਾਮਲੇ ਨੂੰ ਅਣਗੌਲਿਆਂ ਕਰ ਦਿੰਦੇ ਹਨ।

ਇਹ ਵੀ ਪੜੋ: ਮਾਂ-ਬੋਲੀ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਦੀ ਪਹਿਲਕਦਮੀ, ਨੇਮ ਪਲੇਟ 'ਤੇ ਪੰਜਾਬੀ 'ਚ ਲਿਖਿਆ ਨਾਮ

Related Post