Ludhiana: ਮੋਬਾਈਲ ਦੇ ਚਾਰਜਰ ਨੂੰ ਲੈ ਕੇ ਹਵਾਲਾਤੀਆਂ ਨੇ ਇੱਕ ਦੂਜੇ ’ਤੇ ਕੀਤਾ ਜਾਨਲੇਵਾ ਹਮਲਾ

By  Aarti February 25th 2024 04:49 PM

Ludhiana Jail: ਲੁਧਿਆਣਾ ਦੀ ਕੇਂਦਰੀ ਜੇਲ੍ਹ ਮੁੜ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਦੱਸ ਦਈਏ ਕਿ ਜੇਲ੍ਹ ’ਚ ਹਵਾਲਾਤੀਆਂ ਵਿਚਾਲੇ ਝਗੜਾ ਹੋ ਗਿਆ ਜਿਸ ਕਾਰਨ ਇੱਕ ਹਵਾਲਾਤੀ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਉਣਾ ਪਿਆ। 

ਮਿਲੀ ਜਾਣਕਾਰੀ ਮੁਤਾਬਿਕ ਮੋਬਾਈਲ ਦੇ ਚਾਰਜਰ ਨੂੰ ਲੈ ਕੇ ਹਵਾਲਾਤੀਆਂ ਵਿਚਾਲੇ ਵਿਵਾਦ  ਹੋਇਆ ਹੈ। ਇਸ ਨੂੰ ਲੈ ਕੇ ਹਵਾਲਾਤੀਆਂ ਨੇ ਇੱਕ ਦੂਜੇ ’ਤੇ ਜਾਨਲੇਵਾ ਹਮਲਾ ਕੀਤਾ। ਜਿਸ ਕਾਰਨ ਇੱਕ ਹਵਾਲਾਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਜਿਸ ਨੂੰ ਤੁਰੰਤ ਹਸਪਤਾਲ ਚ ਭਰਤੀ ਕਰਵਾਇਆ ਗਿਆ। 

ਇਸ ਮਾਮਲੇ ਸਬੰਧੀ ਜੇਲ੍ਹ ਸੁਪਰੀਡੈਂਟ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਪਹਿਲਾਂ ਹੀ ਪੰਜਾਬ ਦੀਆਂ ਜੇਲ੍ਹਾਂ ’ਚੋਂ ਮੋਬਾਈਲ, ਨਸ਼ਾ ਬਰਾਮਦ ਹੁੰਦਾ ਰਿਹਾ ਹੈ। ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ਦੀ ਸੁਰੱਖੀਆਂ ਸਵਾਲਾਂ ਦੇ ਘੇਰੇ ’ਚ ਰਹੀ ਹੈ। ਹੁਣ ਹਵਾਲਾਤੀਆਂ ਵਿਚਾਲੇ ਚਾਰਜਰ ਨੂੰ ਲੈ ਕੇ ਝੜਪ ਹੋਈ ਜਿਸ ਕਾਰਨ ਇੱਕ ਵਾਰ ਫਿਰ ਤੋਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਸੁਰਖੀਆਂ ਚ ਆ ਗਈ ਹੈ। 

ਲੁਧਿਆਣਾ ਜੇਲ੍ਹ ਵਿੱਚ ਕੈਦੀਆਂ ਵਿੱਚ ਲਗਾਤਾਰ ਝੜਪਾਂ, ਮੋਬਾਈਲ ਅਤੇ ਨਸ਼ੇ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਕਾਰਨ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਨਸ਼ੇ ਅਤੇ ਮੋਬਾਈਲ ਦੇ ਬਦਮਾਸ਼ ਹਰ ਰੋਜ਼ ਆਸਾਨੀ ਨਾਲ ਜੇਲ੍ਹ ਵਿੱਚ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਵੀ ਕੈਦੀਆਂ ਨੇ ਜੇਲ੍ਹ ਦੇ ਬਾਥਰੂਮ ਦੀ ਕੰਧ ਤੋਂ ਇੱਕ ਇੱਟ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਜੇਲ੍ਹ ਤੋਂ ਆਏ ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਸਬੰਧੀ ਚੁੱਪ ਧਾਰੀ ਰੱਖੀ।

ਇਹ ਵੀ ਪੜ੍ਹੋ: ਅਗਲੇ ਤਿੰਨ ਮਹੀਨਿਆਂ ਲਈ 'ਮਨ ਕੀ ਬਾਤ' 'ਤੇ ਲੱਗੇਗੀ ਬਰੇਕ, PM ਮੋਦੀ ਨੇ ਦੱਸਿਆ ਕਾਰਨ

Related Post