ਸਿੱਧੂ ਮੂਸੇਵਾਲਾ ਦੇ ਗੀਤ 'ਵਾਰ' ਤੋਂ ਵਿਵਾਦਤ ਪੰਗਤੀ ਹਟਾਈ
ਚੰਡੀਗੜ੍ਹ, 10 ਨਵੰਬਰ: ਬੀਤੇ ਦਿਨੀਂ ਰਿਲੀਜ਼ ਹੋਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਵਾਰ' 'ਤੇ ਮੁਸਲਿਮ ਭਾਈਚਾਰੇ ਨੇ ਇਤਰਾਜ਼ ਜਤਾਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਤਰਾਜ਼ ਤੋਂ ਬਾਅਦ ਵਿਵਾਦਪੂਰਨ ਪੰਗਤੀ ਨੂੰ ਹੁਣ ਗਾਣੇ ਤੋਂ ਹਟਾ ਦਿੱਤਾ ਗਿਆ ਹੈ। ਪਤਾ ਲੱਗਿਆ ਹੈ ਕਿ ਗੀਤ ਦੇ ਆਡੀਓ ਫਾਰਮੈਟ 'ਚ ਇਹ ਬਦਲਾਅ ਕੀਤਾ ਗਿਆ ਹੈ। ਦੱਸ ਦੇਈਏ ਕਿ ਗੀਤ ਵਿੱਚ ਸਿੱਧੂ ਮੂਸੇਵਾਲਾ ਨੇ ਹਰੀ ਸਿੰਘ ਨਲੂਆ ਅਤੇ ਮੁਹੰਮਦ ਖਾਨ ਵਿਚਾਲੇ ਹੋਈ ਲੜਾਈ ਦਾ ਜ਼ਿਕਰ ਕੀਤਾ ਸੀ ਪਰ ਮੁਸਲਿਮ ਭਾਈਚਾਰੇ ਵੱਲੋਂ ਇਸਨੂੰ ਪੈਗੰਬਰ ਹਜ਼ਰਤ ਮੁਹੰਮਦ ਨਾਲ ਜੋੜ ਲਿਆ ਗਿਆ ਸੀ। ਹਾਲਾਂਕਿ ਇਸ ਸਬੰਧੀ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਵੀ ਸਪੱਸ਼ਟੀਕਰਨ ਦਿੱਤਾ ਜਾ ਚੁੱਕਿਆ ਹੈ।
ਸ਼ਾਹੀ ਇਮਾਮ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਕੀਤੀ ਗੱਲਬਾਤ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਾਰ 'Vaar' ਰਿਲੀਜ਼ ਹੋਇਆ ਸੀ ਉਸ ਤੋਂ ਬਾਅਦ ਨਵੇਂ ਗੀਤ ਨਾਲ ਇੱਕ ਵਿਵਾਦ ਜੁੜ ਗਿਆ। ਹਰੀ ਸਿੰਘ ਨਲੁਆ 'ਤੇ ਗਾਈ ਵਾਰ 'ਚ 'ਮੁਹੰਮਦ' ਸ਼ਬਦ ਦਾ ਜ਼ਿਕਰ ਹੋਣ 'ਤੇ ਮੁਸਲਿਮ ਭਾਈਚਾਰੇ 'ਚ ਰੋਸ ਹੈ। ਇਸ 'ਤੇ ਸਵਾਲ ਚੁੱਕਦਿਆ ਸ਼ਾਹੀ ਇਮਾਮ ਪਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਸ਼ਾਹੀ ਇਮਾਮ ਨੇ ਵੀਡੀਓ ਵੀ ਜਾਰੀ ਕੀਤੀ ਸੀ। ਪੂਰਾ ਪੜ੍ਹਨ ਲਈ ਕਲਿੱਕ ਕਰੋ।
ਪੈਗੰਬਰ ਹਜ਼ਰਤ ਮੁਹੰਮਦ ਨਹੀਂ ਮੁਹੰਮਦ ਖ਼ਾਨ ਦਾ ਕੀਤਾ ਜ਼ਿਕਰ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਪਸ਼ਟੀਕਰਨ ਦਿੰਦੇ ਕਿਹਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ 'ਚ ਕੁੱਝ ਗ਼ਲਤ ਨਹੀਂ ਬੋਲਿਆ ਗਿਆ ਹੈ। ਇਹ ਗੀਤ ਵਿੱਚ ਹਰੀ ਸਿੰਘ ਨਲੂਆ ਦੀ ਮੁਹੰਮਦ ਖ਼ਾਨ ਤੇ ਉਸ ਦੇ ਪੰਜ ਪੁੱਤਰਾਂ ਨਾਲ ਹੋਈ ਜੰਗ ਬਾਰੇ ਵਰਨਣ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸਾਡੇ ਲਈ ਸਨਮਾਨਯੋਗ ਹਨ।