Lotus Cucumber Benefits : ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ 'ਚ ਲਾਹੇਵੰਦ ਹੈ, ਕਮਲ ਖੀਰੇ ਦਾ ਸੇਵਨ
ਕਮਲ ਖੀਰੇ ਦੀ ਸਬਜ਼ੀ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਮਲ ਖੀਰੇ ਦੀ ਸਬਜ਼ੀ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ?
Lotus Cucumber Benefits : ਕਮਲ ਖੀਰੇ ਦੀ ਸਬਜ਼ੀ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੌਸ਼ਟਿਕ ਤੱਤ ਪਾਏ ਜਾਣਦੇ ਹਨ, ਜੋ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਨੂੰ ਅੰਗਰੇਜ਼ੀ 'ਚ Lotus Cucumber ਕਿਹਾ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਕਮਲ ਖੀਰੇ ਦੀ ਸਬਜ਼ੀ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ?
ਕਮਲ ਖੀਰੇ 'ਚ ਪਾਏ ਜਾਣ ਵਾਲੇ ਪੋਸ਼ਟਿਕ ਤੱਤ
ਕਮਲ ਖੀਰੇ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਕੇ, ਫਾਈਬਰ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ। ਮਾਹਿਰਾਂ ਮੁਤਾਬਕ ਇਸ 'ਚ ਪਾਏ ਜਾਣ ਵਾਲੇ ਪੋਸ਼ਟਿਕ ਤੱਤ ਸਮੁੱਚੀ ਸਿਹਤ ਨੂੰ ਸੁਧਾਰਨ 'ਚ ਮਦਦ ਕਰਦੇ ਹਨ। ਇਸ ਦਾ ਸੇਵਨ ਚਮੜੀ ਅਤੇ ਵਾਲਾਂ ਦੀ ਸਿਹਤ ਲਈ ਵੀ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਫਾਇਦੇਮੰਦ
ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਮਲ ਖੀਰੇ ਦੀ ਸਬਜ਼ੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਅਜਿਹੇ ਤੱਤ ਪਾਏ ਜਾਣਦੇ ਹਨ, ਜੋ ਅੰਤੜੀਆਂ ਦੀ ਸਿਹਤ ਨੂੰ ਕਾਫੀ ਹੱਦ ਤੱਕ ਸੁਧਾਰ ਸਕਦੇ ਹਨ। ਮਾਹਿਰਾਂ ਮੁਤਾਬਕ ਇਸ ਸਬਜ਼ੀ ਦਾ ਸੇਵਨ ਕਰਨ ਨਾਲ ਤੁਸੀਂ ਨਾ ਸਿਰਫ਼ ਆਪਣੀ ਪਾਚਨ ਸ਼ਕਤੀ ਨੂੰ ਸੁਧਾਰ ਸਕਦੇ ਹੋ ਸਗੋਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰ ਸਕਦੇ ਹੋ।
ਭਾਰ ਘਟਾਉਣ 'ਚ ਮਦਦਗਾਰ
ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਮਲ ਖੀਰੇ ਦੀ ਸਬਜ਼ੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪੇਟ ਨੂੰ ਲੰਬੇ ਸਮੇਂ ਤਕ ਭਰੀਆਂ ਰੱਖਣ 'ਚ ਮਦਦ ਕਰਦਾ ਹੈ। ਨਾਲ ਹੀ ਸ਼ੁਗਰ ਨੂੰ ਕੰਟਰੋਲ ਕਰਨ ਲਈ ਕਮਲ ਖੀਰੇ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਮਾਹਿਰਾਂ ਮੁਤਾਬਕ ਅਜਿਹੇ ਸਿਹਤ ਲਾਭ ਪ੍ਰਾਪਤ ਕਰਨ ਲਈ, ਸਹੀ ਮਾਤਰਾ 'ਚ ਕਮਲ ਖੀਰੇ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।
( ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। )
ਇਹ ਵੀ ਪੜ੍ਹੋ: YouTube ਰਾਹੀਂ ਝਾਰਖੰਡ ਦੇ ਟਰੱਕ ਡਰਾਈਵਰ ਰਾਜੇਸ਼ ਰਵਾਨੀ ਦੀ ਬਣੀ ਨਵੀਂ ਪਛਾਣ, ਕਰ ਰਿਹੈ ਲੱਖਾਂ ’ਚ ਕਮਾਈ !