Batala News : ਤਿਬੜੀ ਆਰਮੀ ਕੈਂਟ ’ਚ ਤੈਨਾਤ ਹੌਲਦਾਰ ਨੇ ਸਾਥੀਆਂ ਨਾਲ ਮਿਲ ਕੇ ਤੋੜਿਆ ATM; Youtube ਤੋਂ ਲਈ ਸੀ ਸਿਖਲਾਈ, ਕੀਤਾ ਗ੍ਰਿਫਤਾਰ
ਪੁਲਿਸ ਲਾਈਨ ’ਚ ਐਸਪੀ ਡੀ ਗੁਰਪ੍ਰੀਤ ਸਿੰਘ ਸਹੋਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਤਿਬੜੀ ਕੈਂਟ ਗੁਰਦਾਸਪੁਰ ’ਚ 14 ਜਾਟ ਰੈਜਿਮੈਂਟ ’ਚ ਤੈਨਾਤ ਫੌਜ ਦਾ ਹੌਲਦਾਰ ਪ੍ਰਵੀਣ ਕੁਮਾਰ ਆਪਣੇ ਦੋ ਸਾਥੀਆਂ ਹੀਰਾ ਮਸੀਹ ਤਿਬੜੀ ਕੈਂਟ ’ਚ ਪ੍ਰਾਈਵੇਟ ਕੰਮ ਕਰਦਾ ਹੈ ਅਤੇ ਇਸ ਨੂੰ ਆਰਮੀ ਕੈਂਟ ’ਚ ਜਾਣ ਲਈ ਪਾਸ ਵੀ ਜਾਰੀ ਹੋ ਰੱਖੇ ਹਨ
ਬਟਾਲਾ ਪੁਲਿਸ ਨੇ ਤਿੱਬੜੀ ਆਰਮੀ ਕੈਂਟ ਗੁਰਦਾਸਪੁਰ ਵਿਖੇ ਤਾਇਨਾਤ ਹੌਲਦਾਰ ਅਤੇ ਉਸਦੇ ਦੋ ਸਾਥੀਆਂ ਨੂੰ ਬੈਂਕ ਦੇ ਏਟੀਐਮ ਤੋੜਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ 'ਚ ਗਿ੍ਫ਼ਤਾਰ ਕੀਤਾ ਹੈ। ਬਟਾਲਾ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੇ ਹੁਣ ਤੱਕ ਜਿਲ੍ਹਾ ਗੁਰਦਾਸਪੁਰ ਵਿਚ ਦੋ ਏ.ਟੀ.ਐਮ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਹੀ ਨਹੀਂ ਇਨ੍ਹਾਂ ਨੇ ਏਟੀਐਮ ਤੋੜਨ ਦੀ ਸਿਖਲਾਈ ਯੂ-ਟਿਊਬ ਤੋਂ ਲਈ ਸੀ। ਏਟੀਐਮ ਤੋੜਨ ਦਾ ਸਾਮਾਨ ਆਨਲਾਈਨ ਮੰਗਵਾਇਆ ਸੀ ਅਤੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਲਾਈਨ ’ਚ ਐਸਪੀ ਡੀ ਗੁਰਪ੍ਰੀਤ ਸਿੰਘ ਸਹੋਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਤਿਬੜੀ ਕੈਂਟ ਗੁਰਦਾਸਪੁਰ ’ਚ 14 ਜਾਟ ਰੈਜਿਮੈਂਟ ’ਚ ਤੈਨਾਤ ਫੌਜ ਦਾ ਹੌਲਦਾਰ ਪ੍ਰਵੀਣ ਕੁਮਾਰ ਆਪਣੇ ਦੋ ਸਾਥੀਆਂ ਹੀਰਾ ਮਸੀਹ ਤਿਬੜੀ ਕੈਂਟ ’ਚ ਪ੍ਰਾਈਵੇਟ ਕੰਮ ਕਰਦਾ ਹੈ ਅਤੇ ਇਸ ਨੂੰ ਆਰਮੀ ਕੈਂਟ ’ਚ ਜਾਣ ਲਈ ਪਾਸ ਵੀ ਜਾਰੀ ਹੋ ਰੱਖੇ ਹਨ ਅਤੇ ਗੋਲਡੀ ਦੋਵੇਂ ਵਾਸੀ ਸੋਰੀਆਂ ਬਾਂਗਰ ਥਾਣਾ ਕਾਹਨੂੰਵਾਨ ਦੇ ਨਾਲ ਮਿਲ ਕੇ ਹੁਣ ਤੱਕ ਦੋ ਏਟੀਐਮ ਕੱਟਣ ਦੀ ਕੋਸ਼ਿਸ਼ ਕਰ ਚੁੱਕਾ ਹੈ। ਜਿਸ ’ਚ ਬਟਾਲਾ ਦੇ ਪਿੰਡ ਡੇਰੀ ਵਾਲ ਦਰੋਗਾ ’ਚ ਐਸਬੀਆਈ ਦਾ ਏਟੀਐਮ 6 ਜਨਵਰੀ ਨੂੰ ਗੈਸ ਕੱਟਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਜਦਕਿ 7 ਜਨਵਰੀ ਦੀ ਰਾਤ ਨੂੰ ਹੀ ਦੀਨਾਨਗਰ ’ਚ ਪਿੰਡ ਭਟੋਆ ’ਚ ਵੀ ਪੀਐਨਬੀ ਦਾ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ ਸੀ।
ਪੁਲੀਸ ਅਨੁਸਾਰ ਮੁਲਜ਼ਮਾਂ ਨੇ ਯੂ-ਟਿਊਬ ਦੇਖ ਕੇ ਏਟੀਐਮ ਕੱਟਣ ਦੀ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਗੈਸ ਸਿਲੰਡਰ ਅਤੇ ਕਟਰ ਆਨਲਾਈਨ ਮੰਗਵਾਏ ਅਤੇ ਤਿੰਨਾਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਤਿੰਨਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਮਾਣਯੋਗ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ |
ਇਹ ਵੀ ਪੜ੍ਹੋ : Sri Muktsar Sahib ’ਚ ਪਿੰਡ ਲੁਬਾਣਿਆਵਾਲੀ ਨੇੜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ; ਤਿੰਨ ਬਦਮਾਸ਼ ਪੁਲਿਸ ਨੇ ਕੀਤੇ ਕਾਬੂ