Bathinda Railway Track : ਪੰਜਾਬ ’ਚ ਟਲਿਆ ਵੱਡਾ ਟ੍ਰੇਨ ਹਾਦਸਾ; ਬਠਿੰਡਾ ਰੇਲਵੇ ਟਰੈਕ ’ਤੇ ਰੱਖੇ ਮਿਲੇ ਸਰੀਏ, ਡਰਾਈਵਰ ਨੇ ਵਰਤੀ ਚੌਕਸੀ

ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਦਿੱਲੀ ਰੇਲਵੇ ਟਰੈਕ ’ਤੇ ਕਰੀਬ ਇੱਕ ਦਰਜਨ ਸਰੀਏ ਰੱਖੇ ਗਏ। ਪਰ ਰੇਲਵੇ ਡਰਾਈਵਰ ਦੀ ਚੌਕਸੀ ਦੇ ਚੱਲਦਿਆਂ ਵੱਡਾ ਹਾਦਸਾ ਟਲ ਗਿਆ।

By  Aarti September 22nd 2024 01:24 PM

Bathinda Railway Track : ਦੇਸ਼ ’ਚ ਵੱਖ-ਵੱਖ ਸੂਬਿਆਂ ’ਚ ਜਿੱਥੇ ਆਏ ਦਿਨ ਟ੍ਰੇਨ ਹਾਦਸੇ ਦੇ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਹੀ ਦੂਜੇ ਪਾਸੇ ਸ਼ਰਾਰਤੀ ਅਨਸਰਾਂ ਵੱਲੋਂ ਟ੍ਰੇਨ ਪਲਟਾਉਣ ਦੀ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਕਿੱਧਰੇ ਰੇਲਵੇ ਟਰੈਕ ’ਤੇ ਵੱਡੇ ਪੱਥਰ ਮਿਲ ਰਹੇ ਹਨ ਅਤੇ ਕਿੱਧਰੇ ਖੰਭੇ ਅਤੇ ਹੋਰ ਚੀਜ਼ਾਂ ਨੂੰ ਰੱਖ ਕੇ ਹਾਦਸੇ ਕਰਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 


ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਦਿੱਲੀ ਰੇਲਵੇ ਟਰੈਕ ’ਤੇ ਕਰੀਬ ਇੱਕ ਦਰਜਨ ਸਰੀਏ ਰੱਖੇ ਗਏ। ਪਰ ਰੇਲਵੇ ਡਰਾਈਵਰ ਦੀ ਚੌਕਸੀ ਦੇ ਚੱਲਦਿਆਂ ਵੱਡਾ ਹਾਦਸਾ ਟਲ ਗਿਆ। 


ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਬੰਗੀ ਨਗਰ ’ਚ ਰੇਲਵੇ ਟ੍ਰੈਕ ’ਤੇ ਸਰੀਏ ਰੱਖੇ ਗਏ ਸੀ। ਜਿਸ ਕਾਰਨ ਦਿੱਲੀ ਰੇਲਵੇ ਟਰੈਕ ’ਤੇ ਬਠਿੰਡਾ ਆ ਰਹੀ ਮਾਲ ਗੱਡੀ ਨੂੰ 45 ਮਿੰਟ ਤੱਕ ਰੁਕਣਾ ਪਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤ ਆਰਪੀਐਫ ਦੀ ਟੀਮ ਪਹੁੰਚੀ। ਜਿਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ : Abohar News : ਕਰੀਬ ਤਿੰਨ ਮਹੀਨੇ ਪਹਿਲਾ ਹੋਈ ਸੀ ਲਵ ਮੈਰਿਜ; ਨੌਜਵਾਨ ਨੇ ਲੈ ਲਿਆ ਫਾਹਾ, ਮਰਨ ਤੋਂ ਪਹਿਲਾ ਸਟੇਟਸ ਲਾ ਪਤਨੀ ਨੂੰ ਕਿਹਾ "ਗੁਡ ਬਾਏ "

Related Post