ਕਾਂਗਰਸੀ ਵਿਧਾਇਕ ਦੇ ਭਤੀਜੇ ਦੀ ਕੈਨੇਡਾ ਚ ਮੌਤ, ਰਾਈਡਿੰਗ ਦੌਰਾਨ ਵਾਪਰਿਆ ਹਾਦਸਾ
ਨੌਜਵਾਨ ਜਸਮੇਰ ਸਿੰਘ, ਜਲੰਧਰ ਦਾ ਰਹਿਣ ਵਾਲਾ ਸੀ। ਨੌਜਵਾਨ ਦੇ ਪਿਤਾ ਅਜਮੇਰ ਸਿੰਘ ਖਾਲਸਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਨ।ਜਾਣਕਾਰੀ ਅਨੁਸਾਰ ਜਸਮੇਰ ਸਿੰਘ ਆਪਣੇ ਦੋਸਤਾਂ ਨਾਲ ਰਾਈਡਿੰਗ 'ਤੇ ਗਿਆ ਸੀ, ਜਿਸ ਦੌਰਾਨ ਹਾਦਸਾ ਵਾਪਰਨ ਕਾਰਨ ਉਸ ਦੀ ਮੌਤ ਹੋ ਗਈ।
ਕੈਨੇਡਾ ਤੋਂ ਪੰਜਾਬ ਲਈ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਜਲੰਧਰ ਦੇ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਜਸਮੇਰ ਸਿੰਘ (ਉਮਰ 35 ਸਾਲ) ਦੀ ਕੈਨੇਡਾ 'ਚ ਮੌਤ ਹੋ ਗਈ ਹੈ।
ਨੌਜਵਾਨ ਜਸਮੇਰ ਸਿੰਘ, ਜਲੰਧਰ ਦਾ ਰਹਿਣ ਵਾਲਾ ਸੀ। ਨੌਜਵਾਨ ਦੇ ਪਿਤਾ ਅਜਮੇਰ ਸਿੰਘ ਖਾਲਸਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਨ।ਜਾਣਕਾਰੀ ਅਨੁਸਾਰ ਜਸਮੇਰ ਸਿੰਘ ਆਪਣੇ ਦੋਸਤਾਂ ਨਾਲ ਰਾਈਡਿੰਗ 'ਤੇ ਗਿਆ ਸੀ, ਜਿਸ ਦੌਰਾਨ ਹਾਦਸਾ ਵਾਪਰਨ ਕਾਰਨ ਉਸ ਦੀ ਮੌਤ ਹੋ ਗਈ।
ਪਰਿਵਾਰਿਕ ਮੈਂਬਰ ਤੇ ਕਾਂਗਰਸੀ ਆਗੂ ਅਸ਼ਿਵੰਦਰ ਪਾਲ ਸਿੰਘ ਨੀਟੂ ਨੇ ਦੱਸਿਆ ਕਿ ਜਸਮੇਲ ਸਿੰਘ ਦੀ ਪਤਨੀ ਤੇ 2 ਧੀਆਂ ਆਪਣੇ ਪਿੰਡ ਮਲਸੀਆਂ ਵਿੱਚ ਆਈਆਂ ਹੋਈਆਂ ਸਨ। ਉਹ ਵਾਪਿਸ ਕੈਨੇਡਾ ਜਾਣ ਲਈ ਜਦੋਂ ਦਿੱਲੀ ਏਅਰਪੋਰਟ ’ਤੇ ਪੁੱਜੀਆਂ ਤਾਂ ਉਨ੍ਹਾਂ ਨੂੰ ਇਹ ਖਬਰ ਮਿਲੀ ਤੇ ਉਹ ਵਾਪਿਸ ਆ ਗਈਆਂ। ਉਨ੍ਹਾਂ ਦੱਸਿਆ ਕਿ ਜਸਮੇਲ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।