Haryana & JK Exit Poll Results : ਹਰਿਆਣਾ 'ਚ 'ਕਮਲ' 'ਤੇ ਚੱਲਿਆ 'ਪੰਜੇ' ਦਾ ਜ਼ੋਰ! ਵੇਖੋ ਕੀ ਕਹਿੰਦੇ ਹਨ ਜੰਮੂ-ਕਸ਼ਮੀਰ ਦੇ ਐਗਜ਼ਿਟ ਪੋਲ

Haryana Exit Poll Results : ਹਰਿਆਣਾ 'ਚ ਜਿਥੇ ਕਾਂਗਰਸ ਨੂੰ ਜ਼ਿਆਦਾਤਰ ਐਗਜ਼ਿਟ ਪੋਲ 'ਚ ਬਹੁਮਤ ਮਿਲਦਾ ਵਿਖਾਇਆ ਗਿਆ, ਉਥੇ ਹੀ ਜੰਮੂ ਕਸ਼ਮੀਰ 'ਚ ਸਖਤ ਮੁਕਾਬਲਾ ਹੈ। ਦੱਸ ਦਈਏ ਕਿ ਜੰਮੂ-ਕਸ਼ਮੀਰ 'ਚ ਤਿੰਨ ਗੇੜਾਂ 'ਚ ਵੋਟਿੰਗ ਹੋਈ, ਜਦਕਿ ਹਰਿਆਣਾ 'ਚ ਅੱਜ ਇਕ ਪੜਾਅ 'ਚ ਵੋਟਿੰਗ ਮੁਕੰਮਲ ਹੋ ਗਈ ਹੈ।

By  KRISHAN KUMAR SHARMA October 5th 2024 08:11 PM -- Updated: October 5th 2024 08:16 PM

Congress Haryana Jammu & Kashmir (JK) Exit Poll Result 2024 : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖ਼ਤਮ ਹੁੰਦੇ ਹੀ ਵੱਖ-ਵੱਖ ਸਰਵੇਖਣ ਏਜੰਸੀਆਂ ਵੱਲੋਂ ਕਰਵਾਏ ਗਏ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਹਰਿਆਣਾ 'ਚ ਜਿਥੇ ਕਾਂਗਰਸ ਨੂੰ ਜ਼ਿਆਦਾਤਰ ਐਗਜ਼ਿਟ ਪੋਲ 'ਚ ਬਹੁਮਤ ਮਿਲਦਾ ਵਿਖਾਇਆ ਗਿਆ, ਉਥੇ ਹੀ ਜੰਮੂ ਕਸ਼ਮੀਰ 'ਚ ਸਖਤ ਮੁਕਾਬਲਾ ਹੈ। ਦੱਸ ਦਈਏ ਕਿ ਜੰਮੂ-ਕਸ਼ਮੀਰ 'ਚ ਤਿੰਨ ਗੇੜਾਂ 'ਚ ਵੋਟਿੰਗ ਹੋਈ, ਜਦਕਿ ਹਰਿਆਣਾ 'ਚ ਅੱਜ ਇਕ ਪੜਾਅ 'ਚ ਵੋਟਿੰਗ ਮੁਕੰਮਲ ਹੋ ਗਈ ਹੈ।

Dainik Bhaskar Reports Poll : ਕਾਂਗਰਸ ਲੀਡ 'ਚ ਹੈ, ਹਾਲਾਂਕਿ ਬਹੁਮਤ ਤੋਂ ਛੇ ਸੀਟਾਂ ਦੂਰ, 44 ਤੋਂ 54 ਸੀਟਾਂ ਦਾ ਅਨੁਮਾਨ ਹੈ, ਜਦੋਂ ਕਿ ਭਾਜਪਾ ਨੂੰ 15 ਤੋਂ 29 ਸੀਟਾਂ ਦਾ ਅਨੁਮਾਨ ਹੈ।

Matriz Poll : ਇਸ ਮੁਤਾਬਕ ਹਰਿਆਣਾ ਵਿੱਚ ਕਾਂਗਰਸ ਬਹੁਮਤ ਨਾਲ ਸੱਤਾ ਵਿੱਚ ਆ ਰਹੀ ਹੈ। ਇੱਥੇ ਕਾਂਗਰਸ ਨੂੰ 55 ਤੋਂ 62 ਅਤੇ ਭਾਜਪਾ ਨੂੰ 18 ਤੋਂ 24 ਸੀਟਾਂ ਮਿਲਣ ਦੀ ਉਮੀਦ ਹੈ।

Dhruv Research Poll : ਧਰੁਵ ਰਿਸਰਚ ਮੁਤਾਬਕ ਹਰਿਆਣਾ ਵਿੱਚ ਕਾਂਗਰਸ ਬਹੁਮਤ ਨਾਲ ਸੱਤਾ ਵਿੱਚ ਆ ਰਹੀ ਹੈ। ਕਾਂਗਰਸ ਨੂੰ 50 ਤੋਂ 64 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਭਾਜਪਾ ਨੂੰ 22 ਤੋਂ 32 ਸੀਟਾਂ ਮਿਲ ਸਕਦੀਆਂ ਹਨ।


ਪੀਪਲਜ਼ ਪਲਸ ਪੋਲ : ਪੀਪਲਜ਼ ਪਲਸ ਦੇ ਅਨੁਸਾਰ, ਹਰਿਆਣਾ ਵਿੱਚ ਕਾਂਗਰਸ ਨੂੰ 49 ਤੋਂ 61 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਭਾਜਪਾ ਨੂੰ 20 ਤੋਂ 32 ਸੀਟਾਂ ਮਿਲਣ ਦੀ ਉਮੀਦ ਹੈ।

ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਕਾਂਗਰਸ ਬਾਰੇ ਐਗਜ਼ਿਟ ਪੋਲ ਕੀ ਕਹਿੰਦੇ ਹਨ?

Dainik Bhaskar Reports Poll : ਦੈਨਿਕ ਭਾਸਕਰ ਦੇ ਐਗਜ਼ਿਟ ਪੋਲ ਮੁਤਾਬਕ ਜੰਮੂ-ਕਸ਼ਮੀਰ ਵਿੱਚ ਕਾਂਗਰਸ ਅਤੇ ਐਨਸੀ ਨੂੰ 35 ਤੋਂ 40 ਸੀਟਾਂ ਮਿਲ ਰਹੀਆਂ ਹਨ। ਜਦਕਿ ਭਾਜਪਾ ਨੂੰ 20 ਤੋਂ 25 ਸੀਟਾਂ ਮਿਲਣ ਦੀ ਉਮੀਦ ਹੈ।


Matriz Poll : ਇਸ ਮੁਤਾਬਕ ਕਾਂਗਰਸ-ਐਨਸੀ ਨੂੰ 28 ਤੋਂ 30 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਭਾਜਪਾ ਨੂੰ ਵੀ 28 ਤੋਂ 30 ਸੀਟਾਂ ਮਿਲਣ ਦੀ ਉਮੀਦ ਹੈ।

ਪੀਪਲਜ਼ ਪਲਸ ਪੋਲ : ਪੀਪਲਜ਼ ਪਲਸ ਸਰਵੇਖਣ ਮੁਤਾਬਕ ਕਾਂਗਰਸ-ਐਨਸੀ ਨੂੰ 46 ਤੋਂ 50 ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਨੂੰ 23 ਤੋਂ 27 ਸੀਟਾਂ ਮਿਲਣ ਦੀ ਉਮੀਦ ਹੈ।


ਇੰਡੀਆ ਟੂਡੇ ਸੀ ਵੋਟਰ : ਇੰਡੀਆ ਟੂਡੇ-ਸੀ ਵੋਟਰ ਦੇ ਸਰਵੇਖਣ ਅਨੁਸਾਰ ਜੰਮੂ-ਕਸ਼ਮੀਰ ਵਿੱਚ ਕਾਂਗਰਸ ਨੂੰ 40 ਤੋਂ 48 ਸੀਟਾਂ ਮਿਲਣ ਦੀ ਸੰਭਾਵਨਾ ਹੈ, ਜਦਕਿ ਭਾਜਪਾ ਨੂੰ 27 ਤੋਂ 32 ਸੀਟਾਂ ਮਿਲਣ ਦੀ ਸੰਭਾਵਨਾ ਹੈ। ਪੀਡੀਪੀ ਨੂੰ 6 ਤੋਂ 12 ਸੀਟਾਂ ਮਿਲ ਸਕਦੀਆਂ ਹਨ।

Related Post