Mohali News: ਨਾਟਕ ਦੀ ਸ਼ੂਟਿੰਗ ਦੌਰਾਨ ਹੰਗਾਮਾ, ਨਿਹੰਗਾਂ ਨੇ ਰੋਕੀ ਸ਼ੂਟਿੰਗ, ਜਾਣੋ ਕਾਰਨ

ਖਰੜ ਵਿੱਚ ਇੱਕ ਨਾਟਕ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ ਤੇ ਨਿਹੰਗਾਂ ਨੇ ਮੌਕੇ ਉੱਤੇ ਪਹੁੰਚ ਸ਼ੂਟਿੰਗ ਨੂੰ ਰੋਕ ਦਿੱਤਾ। ਪੜ੍ਹੋ ਪੂਰੀ ਖਬਰ...

By  Dhalwinder Sandhu July 9th 2024 12:14 PM -- Updated: July 9th 2024 01:33 PM

Commotion during serial shooting in Mohali: ਮੁਹਾਲੀ ਵਿੱਚ ਇੱਕ ਪੰਜਾਬੀ ਨਾਟਕ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ। ਜਦੋਂ ਸ਼ੂਟਿੰਗ ਹੋ ਰਹੀ ਸੀ ਤਾਂ ਅਨੰਦ ਕਾਰਜ ਦੀ ਰਮਸ ਦਾ ਕੁਝ ਨਿਹੰਗ ਸਿੰਘਾਂ ਨੇ ਵਿਰੋਧ ਕੀਤਾ ਅਤੇ ਮੌਕੇ ਉੱਤੇ ਪਹੁੰਚ ਸ਼ੂਟਿੰਗ ਨੂੰ ਰੁਕਵਾ ਦਿੱਤਾ ਹੈ। 

ਬੇਅਦਬੀ ਦਾ ਲਗਾਇਆ ਇਲਜ਼ਾਮ

ਦੱਸ ਦਈਏ ਕਿ ਨਾਟਕ ਦੀ ਸ਼ੂਟਿੰਗ ਦੌਰਾਨ ਨਕਲੀ ਵਿਆਹ ਦੀ ਸ਼ੂਟਿੰਗ ਹੋਣ ਲੱਗੀ ਸੀ, ਪਰ ਇਸ ਦਾ ਕੁਝ ਲੋਕਾਂ ਨੇ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਅਨੰਦ ਕਾਰਜ ਕਰਵਾਕੇ ਬੇਅਦਬੀ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਉਹਨਾਂ ਨੇ ਕਿਹਾ ਕਿ ਨਕਲੀ ਥੜ੍ਹਾ ਸਾਹਿਬ ਬਣਾਕੇ ਨਿਸ਼ਾਨ ਸਾਹਿਬ ਲਗਾਇਆ ਗਿਆ ਤੇ ਹਜ਼ਾਰ ਰੁਪਏ ਦਿਹਾੜੇ ਉੱਤੇ ਪਾਠੀ ਸਿੰਘ ਲਿਆਂਦੇ ਗਏ ਸਨ। ਸਿੰਘਾਂ ਨੇ ਕਿਹਾ ਕਿ ਇਸ ਸਬੰਧੀ ਸਾਡੇ ਕੋਲ ਇੱਕ ਵੀਡੀਓ ਵੀ ਹੈ।


ਪੁਲਿਸ ਦਾ ਬਿਆਨ

ਮਾਮਲੇ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਕੋਲ ਇੱਕ ਮਾਮਲਾ ਆਇਆ ਹੈ, ਜਿਸ ਵਿੱਚ ਨਿਹੰਗ ਸਿੰਘਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਸ਼ੂਟਿੰਗ ਦੌਰਾਨ ਅਨੰਦ ਕਾਰਜ ਦੀ ਰਸਮ ਕਰਵਾਕੇ ਬੇਅਦਬੀ ਕੀਤੀ ਜਾ ਰਹੀ ਹੈ। ਉਹਨਾਂ ਨੇ ਦੂਜੀ ਧਿਰ ਨੇ ਇਲਜ਼ਾਮ ਲਗਾਏ ਹਨ ਕਿ ਨਿਹੰਗਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਤੇ ਸਾਡੇ ਸਮਾਨ ਦੀ ਭੰਨਤੋੜ ਵੀ ਕੀਤੀ ਹੈ। 

ਹੁਣ ਦੋਵਾਂ ਧਿਰਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਹੈ।

ਇਹ ਵੀ ਪੜ੍ਹੋ: Weather Update: ਮਾਨਸੂਨ ਦੀ ਰਫ਼ਤਾਰ ਹੋਈ ਮੱਠੀ, ਜਾਣੋ ਹੁਣ ਕਦੋਂ ਪਵੇਗਾ ਮੀਂਹ

Related Post