Gas Cylinder Prices : ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੀਆਂ ਕੀਮਤਾਂ

Gas Cylinder Prices : ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਤੋਂ ਬਾਅਦ ਭਾਰਤ ਵਿੱਚ ਵੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। 1 ਜੁਲਾਈ 'ਤੇ ਕੰਪਨੀਆਂ ਨੇ ਦੇਸ਼ ਵਿੱਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 'ਚ 30 ਤੋਂ 31 ਰੁਪਏ ਤੱਕ ਘਟਾਈਆਂ ਹਨ।

By  KRISHAN KUMAR SHARMA July 1st 2024 09:10 AM -- Updated: July 1st 2024 09:19 AM

Gas Cylinder Prices : ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਤੋਂ ਬਾਅਦ ਭਾਰਤ ਵਿੱਚ ਵੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। 1 ਜੁਲਾਈ 'ਤੇ ਕੰਪਨੀਆਂ ਨੇ ਦੇਸ਼ ਵਿੱਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 'ਚ 30 ਤੋਂ 31 ਰੁਪਏ ਤੱਕ ਘਟਾਈਆਂ ਹਨ।

ਦੱਸ ਦੇਈਏ ਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਪਾਰਕ ਸਿਲੰਡਰਾਂ ਦੀਆਂ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਯਾਨੀ ਅੱਜ ਤੋਂ ਨਵੇਂ ਰੇਟਾਂ 'ਤੇ ਕਮਰਸ਼ੀਅਲ ਸਿਲੰਡਰ ਮਿਲਣਗੇ।

ਵੱਡੇ ਸ਼ਹਿਰਾਂ 'ਚ ਗੈਸ ਸਿਲੰਡਰ ਦੀਆਂ ਕੀਮਤਾਂ

ਨਵੀਆਂ ਕੀਮਤਾਂ ਜਾਰੀ ਹੋਣ ਤੋਂ ਬਾਅਦ ਹੁਣ ਦਿੱਲੀ ਵਿੱਚ ਵਪਾਰਕ ਸਿਲੰਡਰ 1676 ਰੁਪਏ ਦੀ ਬਜਾਏ 1646 ਰੁਪਏ ਵਿੱਚ ਮਿਲੇਗਾ। ਜਦਕਿ ਕੋਲਕਾਤਾ 'ਚ ਇਹ ਸਿਲੰਡਰ ਹੁਣ 1756 ਰੁਪਏ 'ਚ ਮਿਲ ਰਿਹਾ ਹੈ, ਪਹਿਲਾਂ ਇਸ ਦੀ ਕੀਮਤ 1787 ਰੁਪਏ ਸੀ।

ਮੁੰਬਈ 'ਚ ਸਿਲੰਡਰ ਦੀ ਕੀਮਤ 1629 ਰੁਪਏ ਤੋਂ 31 ਰੁਪਏ ਘੱਟ ਕੇ 1598 ਰੁਪਏ ਹੋ ਗਈ ਹੈ। ਸਿਲੰਡਰ ਚੇਨਈ ਵਿੱਚ 1809.50 ਰੁਪਏ ਵਿੱਚ ਉਪਲਬਧ ਹੈ। ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਦਿੱਲੀ ਵਿੱਚ ₹803 ਅਤੇ ਮੁੰਬਈ ਵਿੱਚ ₹802.50 ਵਿੱਚ ਉਪਲਬਧ ਹੈ।

Related Post