Shyam Rangeela: PM ਮੋਦੀ ਖਿਲਾਫ਼ ਚੋਣ ਲੜੇਗਾ 'ਸ਼ਿਆਮ ਰੰਗੀਲਾ', ਜਾਣੋ ਕੌਣ ਹੈ ‘Modi mimic’ ਇਹ ਸ਼ਖਸ

ਸ਼ਿਆਮ ਰੰਗੀਲਾ ਸਾਲ 2022 'ਚ ਆਮ ਆਦਮੀ ਪਾਰਟੀ (AAP)'ਚ ਸ਼ਾਮਲ ਹੋਏ ਸਨ ਪਰ ਕੁਝ ਸਮੇਂ ਬਾਅਦ ਹੀ ਸ਼ਿਆਮ ਰੰਗੀਲਾ ਨੇ ਇਹ ਕਹਿ ਕੇ ਪਾਰਟੀ ਤੋਂ ਦੂਰੀ ਬਣਾ ਲਈ ਕਿ ਉਹ ਆਜ਼ਾਦ ਤੌਰ 'ਤੇ ਕੰਮ ਕਰਨਾ ਚਾਹੁੰਦੇ ਹਨ।

By  KRISHAN KUMAR SHARMA May 2nd 2024 03:01 PM

Shyam Rangeela: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਵਾਜ਼ ਦੀ ਹੂ-ਬ-ਹੂ ਨਕਲ (Mimicry) ਕਰਨ ਵਾਲੇ ਸ਼ਿਆਮ ਰੰਗੀਲਾ ਨੇ ਵਾਰਾਣਸੀ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਪਿੱਛੋਂ ਸ਼ਿਆਮ ਰੰਗੀਲਾ ਅਚਾਨਕ ਚਰਚਾ ਵਿੱਚ ਆ ਗਏ ਹਨ। ਰੰਗੀਲਾ ਪੇਸ਼ੇ ਤੋਂ ਇੱਕ ਕਾਮੇਡੀਅਨ ਹਨ। ਦੱਸ ਦਈਏ ਕਿ ਸ਼ਿਆਮ ਰੰਗੀਲਾ ਪੀਐਮ ਮੋਦੀ (PM Modi) ਦੀ ਆਵਾਜ਼ ਵਿੱਚ ਬੋਲਣ ਲਈ ਕਾਫੀ ਮਸ਼ਹੂਰ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।

ਸ਼ਿਆਮ ਰੰਗੀਲਾ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਪੀਲੀਬੰਗਾ ਤਹਿਸੀਲ ਦੇ ਪਿੰਡ ਮਾਨਕਥੇਰੀ ਦਾ ਵਸਨੀਕ ਹੈ। ਸ਼ਿਆਮ ਰੰਗੀਲਾ ਦਾ ਅਸਲੀ ਨਾਂ ਸ਼ਿਆਮ ਸੁੰਦਰ ਹੈ ਅਤੇ ਉਨ੍ਹਾਂ ਦਾ ਜਨਮ 25 ਅਗਸਤ 1994 ਨੂੰ ਹੋਇਆ ਸੀ। ਸ਼ਿਆਮ ਰੰਗੀਲਾ ਆਪਣੇ ਸਕੂਲ-ਕਾਲਜ ਦੇ ਦਿਨਾਂ ਤੋਂ ਹੀ ਕਾਮੇਡੀ ਕਰਦੇ ਸਨ ਅਤੇ ਲੋਕਾਂ ਦੀ ਨਕਲ ਕਰਨ ਵਿੱਚ ਉਨ੍ਹਾਂ ਨੂੰ ਮੁਹਾਰਤ ਹੈ। ਇਸ ਕਾਬਲੀਅਤ ਕਾਰਨ ਸ਼ਿਆਮ ਰੰਗੀਲਾ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਟੀਵੀ ਸ਼ੋਅ ਤੱਕ ਪਹੁੰਚੇ ਅਤੇ ਇਸ ਸ਼ੋਅ ਰਾਹੀਂ ਉਹ ਦੇਸ਼ ਦੇ ਹਰ ਘਰ ਵਿੱਚ ਜਾਣੇ ਜਾਣ ਲੱਗੇ। ਟੀਵੀ ਤੋਂ ਬਾਅਦ ਸ਼ਿਆਮ ਰੰਗੀਲਾ ਨੇ ਸੋਸ਼ਲ ਮੀਡੀਆ ਰਾਹੀਂ ਕਾਮੇਡੀ ਅਤੇ ਮਿਮਿਕਰੀ ਜਾਰੀ ਰੱਖੀ।

ਕਿਉਂ ਕੀਤਾ ਵਾਰਾਣਸੀ ਤੋਂ ਚੋਣ ਲੜਨ ਦਾ ਐਲਾਨ?

ਸ਼ਿਆਮ ਰੰਗੀਲਾ ਨੇ ਕਿਹਾ ਕਿ ਜੋ ਸੂਰਤ ਅਤੇ ਇੰਦੌਰ ਵਿੱਚ ਹੋਇਆ ਉਹ ਵਾਰਾਣਸੀ ਵਿੱਚ ਨਹੀਂ ਹੋਣਾ ਚਾਹੀਦਾ, ਇਸ ਲਈ ਉਸ ਨੇ ਵਾਰਾਣਸੀ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸੂਰਤ ਲੋਕ ਸਭਾ ਸੀਟ ਲਈ ਕਾਂਗਰਸ ਸਮੇਤ ਕਈ ਹੋਰ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਹੋ ਗਈਆਂ ਸਨ। ਜਦਕਿ ਇੰਦੌਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਤੋਂ ਬਾਅਦ ਆਪਣੇ ਨਾਂ ਵਾਪਸ ਲੈ ਲਏ ਹਨ। ਇਸ ਤਰ੍ਹਾਂ ਭਾਜਪਾ ਉਮੀਦਵਾਰ ਲਈ ਦੋਵੇਂ ਸੀਟਾਂ ਜਿੱਤਣ ਦਾ ਰਸਤਾ ਸਾਫ਼ ਹੋ ਗਿਆ ਹੈ। ਸ਼ਿਆਮ ਰੰਗੀਲਾ ਦਾ ਕਹਿਣਾ ਹੈ ਕਿ ਵਾਰਾਣਸੀ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ।

ਪੀਐਮ ਦੀ ਨਕਲ ਕਰਕੇ ਹੋਏ ਮਸ਼ਹੂਰ

ਸ਼ਿਆਮ ਰੰਗੀਲਾ ਖਾਸ ਕਰਕੇ ਪੀਐਮ ਮੋਦੀ ਦੀ ਨਕਲ ਕਰਕੇ ਬਹੁਤ ਮਸ਼ਹੂਰ ਹੋਏ। ਸ਼ਿਆਮ ਰੰਗੀਲਾ ਸਾਲ 2022 'ਚ ਆਮ ਆਦਮੀ ਪਾਰਟੀ (AAP)'ਚ ਸ਼ਾਮਲ ਹੋਏ ਸਨ ਪਰ ਕੁਝ ਸਮੇਂ ਬਾਅਦ ਹੀ ਸ਼ਿਆਮ ਰੰਗੀਲਾ ਨੇ ਇਹ ਕਹਿ ਕੇ ਪਾਰਟੀ ਤੋਂ ਦੂਰੀ ਬਣਾ ਲਈ ਕਿ ਉਹ ਆਜ਼ਾਦ ਤੌਰ 'ਤੇ ਕੰਮ ਕਰਨਾ ਚਾਹੁੰਦੇ ਹਨ।

ਸ਼ਿਆਮ ਰੰਗੀਲਾ ਪੀਐਮ ਮੋਦੀ ਦੀ ਨਕਲ ਕਰਕੇ ਕਈ ਵਾਰ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਸਾਲ 2021 ਵਿੱਚ ਸ਼ਿਆਮ ਰੰਗੀਲਾ ਨੇ ਇੱਕ ਪੈਟਰੋਲ ਪੰਪ 'ਤੇ ਪੀਐਮ ਮੋਦੀ ਦੀ ਨਕਲ ਕਰਨ ਅਤੇ ਜੈਪੁਰ ਦੇ ਝਲਾਨਾ ਦੇ ਜੰਗਲ ਵਿੱਚ ਪੀਐਮ ਮੋਦੀ ਦੀ ਨਕਲ ਦੀ ਵੀਡੀਓ ਬਣਾਈ ਸੀ।

Related Post