Cheese Chili ਵਾਲੀ ਪਲੇਟ ’ਚ ਕਾਕਰੋਚ ਫ੍ਰਾਈ ਮਿਲਿਆ ਮੁਫ਼ਤ, ਪਟਿਆਲਾ ਦੇ ਇੱਕ ਨਾਮੀ ਢਾਬੇ ਦੀ ਘਟਨਾ

ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਦੇ ਇੱਕ ਨਾਮੀ ਢਾਬੇ ਉੱਤੋਂ ਇੱਕ ਪਰਿਵਾਰ ਵੱਲੋਂ ਚੀਜ਼ ਚਿੱਲੀ ਆਰਡਰ ਕੀਤਾ ਗਿਆ ਤਾਂ ਉਹ ਦੇਖ ਕੇ ਦੰਗ ਰਹਿ ਗਏ ਕਿ ਇਸ ਚੀਜ਼ ਚਿਲੀ ਦੇ ਵਿੱਚ ਕੋਕਰੇਚ ਫਰਾਈ ਵੀ ਮੁਫਤ ਮਿਲਿਆ ਸੀ।

By  Aarti June 15th 2024 03:57 PM

Cockroach Found in Conusmers Order: ਜੇਕਰ ਤੁਸੀਂ ਵੀ ਚੀਜ਼ ਚਿੱਲੀ ਖਾਣ ਦੇ ਸ਼ੌਕੀਨ ਹੋ ਤਾਂ ਜ਼ਰਾ ਸਾਵਧਾਨ! ਕਿਤੇ, ਤੁਹਾਡੇ ਚੀਜ਼ ਚਿੱਲੀ’ਚ ਵੀ ਕਾਕਰੋਚ ਤਾਂ ਨਹੀਂ। ਦੱਸ ਦਈਏ ਕਿ ਪਟਿਆਲਾ ਦੇ ਇੱਕ ਮਸ਼ਹੂਰ ਢਾਬੇ ’ਤੇ ਚੀਜ਼ ਚਿੱਲੀ ’ਚ ਕਾਕਰੋਚ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਢਾਬੇ ’ਤੇ ਕਾਫੀ ਹੰਗਾਮਾ ਹੋ ਗਿਆ। ਇਸ ਸਬੰਧੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਦੇ ਇੱਕ ਨਾਮੀ ਢਾਬੇ ਉੱਤੋਂ ਇੱਕ ਪਰਿਵਾਰ ਵੱਲੋਂ ਚੀਜ਼ ਚਿੱਲੀ ਆਰਡਰ ਕੀਤਾ ਗਿਆ ਤਾਂ ਉਹ ਦੇਖ ਕੇ ਦੰਗ ਰਹਿ ਗਏ ਕਿ ਇਸ ਚੀਜ਼ ਚਿਲੀ ਦੇ ਵਿੱਚ ਕੋਕਰੇਚ ਫਰਾਈ ਵੀ ਮੁਫਤ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਇੰਟਰਨੈਟ ਦੇ ਜ਼ਰੀਏ ਇਹ ਵੀਡੀਓ ਮੀਡੀਆ ਤੱਕ ਪਹੁੰਚਾਈ। ਇਹ ਵੀਡੀਓ ਪਿਓਰ ਪੰਜਾਬੀ ਢਾਬਾ ਦੀ ਦੱਸੀ ਜਾ ਰਹੀ ਹੈ। 

ਹੁਣ ਵੱਡਾ ਸਵਾਲ ਇਹ ਹੈ ਕਿ ਆਖਿਰ ਇਹ ਵੱਡੀਆਂ ਵੱਡੀਆਂ ਦੁਕਾਨਾਂ ਵਾਲੇ ਲੋਕ ਕਦੋਂ ਤੱਕ ਲੋਕਾਂ ਦੇ ਅੱਗੇ ਸਿਹਤ ਨੂੰ ਖਰਾਬ ਕਰਨ ਵਾਲਾ ਖਾਣ ਦਾ ਸਮਾਨ ਪਰੋਸਦੇ ਰਹਿਣਗੇ। ਆਖਿਰ ਕਦੋਂ ਤੱਕ ਸਿਹਤ ਵਿਭਾਗ ਇੰਤਜ਼ਾਰ ਕਰਦਾ ਰਹੇਗਾ ਕਿਸੇ ਵੱਡੀ ਘਟਨਾ ਦੇ ਵਾਪਰਨ ਦਾ। ਕਿਉਂ ਉਸ ਤੋਂ ਪਹਿਲਾਂ ਹੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਹਰ ਰੋਜ਼ ਚੈਕਿੰਗ ਅਤੇ ਕਿਸੇ ਕਿਸਮ ਦਾ ਕਾਨੂੰਨ ਕਿਉਂ ਨਹੀਂ ਬਣਾਇਆ ਜਾਂਦਾ ਜਿਸ ਨਾਲ ਅਜਿਹਾ ਹੋਣ ਤੋਂ ਪਹਿਲਾਂ ਲੋਕ ਡਰਨ। 

ਪਰ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਵੀਡੀਓ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਹੀ ਸਿਹਤ ਵਿਭਾਗ ਹਰਕਤ ’ਚ ਆਉਦਾ ਹੈ। ਪਰ ਸਿਰਫ ਸੈਂਪਲ ਭਰ ਕੇ ਜਾਂਚ ਤੱਕ ਸੀਮਤ ਰਹਿ ਜਾਂਦਾ ਹੈ। ਸਵਾਲ ਇਹ ਵੀ ਖੜਾ ਹੁੰਦਾ ਕਿ ਆਖਰ ਕੋਕਰੇਚ ਜਾਂ ਕਿਸੇ ਮੱਖੀ, ਮੱਛਰ ਵਾਲੀ ਚੀਜ਼ ਤਾਂ ਪਰੋਸ ਦਿੱਤੀ ਗਈ ਹੈ ਹੁਣ ਇਸ ਦੇ ਕਿਸ ਕਿਸਮ ਦੇ ਸੈਂਪਲ ਭਰੇ ਜਾਣਗੇ।

ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਗਾਹਕ ਨੇ ਮੰਗ ਕਰਦੇ ਹੋਏ ਕਿਹਾ ਹੈ ਕਿ ਅਜਿਹੇ ਅਣਗਹਿਲੀ ਵਰਤਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਨਸ਼ੇ ਦਾ ਕਹਿਰ: ਇੱਕੋ ਦਿਨ 'ਚ ਹੀ ਮਿਲੀਆਂ 3 ਲਾਸ਼ਾਂ, ਜਾਗੀ ਪੁਲਿਸ, ਘਰਾਂ ਦੀ ਲਈ ਜਾ ਰਹੀ ਹੈ ਤਲਾਸ਼ੀ

Related Post