ਚੰਡੀਗੜ੍ਹ: ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਠੱਪ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਦਸੰਬਰ ਮਹੀਨੇ ਤੋਂ ਪੰਜਾਬ ਨੂੰ ਸ਼ੁਰੂ ਹੋਈ ਕੋਲੇ ਦੀ ਸਪਲਾਈ 20 ਦਿਨਾਂ ਹੀ ਬੰਦ ਹੋ ਗਈ ਹੈ। 16 ਦਸੰਬਰ ਨੂੰ ਰੋਪੜ ਸਥਿਤ ਪਾਵਰ ਪਲਾਂਟ ਉੱਤੇ ਪਛਵਾੜਾ ਕੋਲੇ ਦੀ ਖਾਣ ਤੋਂ ਪਹਿਲਾਂ ਰੈਕ ਪੁੱਜਿਆ ਸੀ, ਜਿਸ ਤੋਂ ਬਾਅਦ ਹਰ ਰੋਜ਼ 5 ਰੈਕ ਪਹੁੰਚਣੇ ਸਨ ਪਰ ਇਹ ਆਸ ਪੂਰੀ ਨਾ ਹੋ ਸਕੀ। ਹੁਣ ਤੱਕ ਸਿਰਫ਼ 9 ਰੈਕ ਹੀ ਰੋਪੜ ਪਹੁੰਚ ਸਕੇ ਹਨ।
ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਪਛਵਾੜਾ ਕੋਲ ਖਾਣ ’ਤੇ ਪਹਿਲੇ ਠੇਕੇਦਾਰ ਵੱਲੋਂ ਮਜਦੂਰਾਂ ਦੀ ਪੂਰੀ ਅਦਾਇਗੀ ਨਹੀਂ ਕੀਤੀ ਗਈ ਸੀ, ਜਿਸ ਕਰਕੇ ਹੁਣ ਕੋਲਾ ਚੁੱਕਣ ਦੇ ਕੰਮ ਵਿਚ ਅੜਿੱਕਾ ਪੈ ਰਿਹਾ ਹੈ।
ਉਧਰ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਬੀਤੇ ਦਿਨੀ ਇਕ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਪਛਵਾੜਾ ਕੋਲਾ ਖਾਣ ਦੇ ਚਾਲੂ ਹੋਣ ਨਾਲ ਇਕ ਸਾਲ ਵਿੱਚ 500 ਕਰੋੜ ਰੁਪਏ ਦੀ ਬਚਤ ਹੋਵੇਗੀ। ਦੱਸ ਦੇਈ ਕਿ 7 ਮਿਲੀਅਨ ਟਨ ਪ੍ਰਤੀ ਸਲਾਨਾ ਦੀ ਮਾਈਨਿੰਗ ਸਮਰੱਥਾ ਵਾਲੀ ਪਛਵਾੜਾ ਕੋਲਾ ਖਾਣ ਨੂੰ ਭਾਰਤ ਸਰਕਾਰ ਦੁਆਰਾ PSPCL ਨੂੰ ਅ ਲਾਂਟ ਕੀਤੀ ਗਈ ਸੀ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਾਅਵਿਆ ਦੀ ਪੋਲ ਖੁੱਲ੍ਹ ਗਈ ਹੈ। ਮੰਤਰੀ ਜਿੱਥੇ 500 ਕਰੋੜ ਰੁਪਏ ਸਲਾਨਾ ਲਾਭ ਦੇ ਦਾਅਵੇ ਕਰਦੇ ਹਨ ਉਥੇ ਪਛਵਾੜਾ ਕੋਲੇ ਦੀ ਖਾਣ ਤੋਂ ਸਪਲਾਈ ਠੱਪ ਹੋ ਗਈ ਹੈ।
ਰਿਪੋਰਟ-ਗਗਨਦੀਪ ਅਹੂਜਾ