Punjab News : ਪੰਜਾਬ ਸਰਕਾਰ ਨੇ ਮਹਿਲਾ ਡਾਕਟਰਾਂ ਅਤੇ ਸਟਾਫ਼ ਨਰਸਾਂ ਤੋਂ ਵਾਪਸ ਲਈ ਛੋਟ, ਪੜ੍ਹੋ ਪੂਰੀ ਖ਼ਬਰ

Women Doctor Night Duty : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਇਹ ਵੱਡੀ ਸਹੂਲਤ ਖੋਹ ਲਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਪੱਤਰ 'ਚ ਇਹ ਸਹੂਲਤ ਤੁਰੰਤ ਪ੍ਰਭਾਵ ਨਾਲ ਵਾਪਸ ਲਏ ਜਾਣ ਦਾ ਜ਼ਿਕਰ ਕੀਤਾ ਗਿਆ ਹੈ।

By  KRISHAN KUMAR SHARMA October 18th 2024 08:13 PM -- Updated: October 18th 2024 08:20 PM

ਪੰਜਾਬ ਦੀਆਂ ਮਹਿਲਾ ਡਾਕਟਰਾਂ ਅਤੇ ਸਟਾਫ਼ ਨਰਸਾਂ ਨੂੰ ਹੁਣ ਰਾਤ ਦੀ ਡਿਊਟੀ ਤੋਂ ਕੋਈ ਛੋਟ ਨਹੀ ਮਿਲੇਗੀ। ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਇਹ ਵੱਡੀ ਸਹੂਲਤ ਖੋਹ ਲਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਪੱਤਰ 'ਚ ਇਹ ਸਹੂਲਤ ਤੁਰੰਤ ਪ੍ਰਭਾਵ ਨਾਲ ਵਾਪਸ ਲਏ ਜਾਣ ਦਾ ਜ਼ਿਕਰ ਕੀਤਾ ਗਿਆ ਹੈ।


ਜਾਰੀ ਪੱਤਰ ਵਿੱਚ ਸਿਹਤ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਵਿਭਾਗ 'ਚ 22-02-2001 ਤੋਂ ਕੰਮ ਕਰਦੀਆਂ ਮਹਿਲਾ ਡਾਕਟਰਾਂ, ਸਟਾਫ਼ ਨਰਸਾਂ ਅਤੇ ਸਮੂਹ ਪੈਰਾ ਮੈਡੀਕਲ ਸਟਾਫ਼, ਜਿਨ੍ਹਾਂ ਦੇ ਬੱਚੇ 18 ਮਹੀਨਿਆਂ ਦੀ ਉਮਰ ਤੋਂ ਘੱਟ ਦੇ ਹਨ, ਨੂੰ ਰਾਤ ਦੀ ਡਿਊਟੀ ਤੋਂ ਛੋਟ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀ ਗਈਆਂ ਸਨ, ਪਰ ਹੁਣ ਇਹ ਮਾਮਲਾ ਸਰਕਾਰ ਵੱਲੋਂ ਮੁੜ ਵਿਚਾਰਨ ਪਿੱਛੋਂ ਇਨ੍ਹਾਂ ਹਦਾਇਤਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਂਦਾ ਹੈ।

Related Post