Anti Corruption Day ਮੌਕੇ CM ਮਾਨ ਦਾ ਪੰਜਾਬੀਆਂ ਨੂੰ ਸੰਦੇਸ਼

By  Pardeep Singh December 9th 2022 12:14 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਤਾ ਸੰਭਾਲਣ ਤੋਂ ਪਹਿਲਾ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋ ਖਤਮ ਕਰਨ ਦਾ ਵਾਅਦਾ  ਕੀਤਾ ਸੀ। ਸੱਤਾ ਸੰਭਾਲ ਦੇ ਹੀ ਸੀਐਮ ਮਾਨ ਵੱਲੋਂ ਵੱਡੀਆਂ ਕਾਰਵਾਈਆ ਕੀਤੀਆ ਜਾ ਰਹੀਆ ਹਨ।

ਸੀਐਮ ਮਾਨ ਨੇ ਕੌਮਾਂਤਰੀ ਐਂਟੀ ਕਰੱਪਸ਼ਨ ਡੇਅ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ  ਅਪੀਲ ਕਰਦਿਆਂ ਲਿਖਿਆ ਹੈ ਕਿ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਅਜੋਕੇ ਦੌਰ ਦੀਆਂ ਸਭ ਤੋਂ ਭੈੜੀਆਂ ਬਿਮਾਰੀਆਂ ਨੇ,ਇਹ ਬਿਮਾਰੀਆਂ ਕਿਸੇ ਵੀ ਸਮਾਜ ਨੂੰ ਖੋਖਲਾ ਕਰ ਦਿੰਦੀਆਂ ਨੇ, ਦੇਸ਼ 'ਚ ਆਮ ਆਦਮੀ ਪਾਰਟੀ ਇਹਨਾਂ ਦੋਨੋਂ ਬਿਮਾਰੀਆਂ ਖ਼ਿਲਾਫ਼ ਮੁੱਢੋਂ ਹੀ ਲੜ ਰਹੀ ਹੈ।


ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਤੋਂ ਬਣਾਉਣ ਤੋਂ ਬਾਅਦ ਆਪਣੇ  ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ  ਲੱਗਣ ਤੋਂ ਬਾਅਦ ਕਾਰਵਾਈ ਕੀਤੀ ਅਤੇ ਸਿੰਗਲਾ ਨੂੰ ਜੇਲ੍ਹ ਵੀ ਜਾਣਾ ਪਿਆ।  ਵਿਜੀਲੈਂਸ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਕਾਰਵਾਈਆਂ ਕੀਤੀਆਂ ਗਈਆਂ ਹਨ।

Related Post