Punjab News: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਪਣੀ ਨਵਜੰਮੀ ਬੇਟੀ ਅਤੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਲੰਘੇ ਦਿਨੀਂ ਘਰ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਮੇਰੇ ਪਰਿਵਾਰ ਲਈ ਬਹੁਤ ਵੱਡਾ ਦਿਨ ਹੈ। ਬੱਚੇ ਦੇ ਆਉਣ 'ਤੇ ਰਿਸ਼ਤੇਦਾਰਾਂ ਨਾਲ ਜਸ਼ਨ ਮਨਾਵਾਂਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣੀ ਬੇਟੀ ਦਾ ਨਾਂ 'ਨਿਆਮਤ' ਰੱਖ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਆਪਣੀ ਕਿਸਮਤ ਖੁਦ ਬਣਾਏਗੀ। ਦੱਸ ਦੇਈਏ ਕਿ ਕੱਲ੍ਹ ਡਾਕਟਰ ਗੁਰਪ੍ਰੀਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। CM ਮਾਨ ਖੁਦ ਆਪਣੀ ਬੇਟੀ ਅਤੇ ਪਤਨੀ ਨੂੰ ਲੈਣ ਹਸਪਤਾਲ ਗਏ ਸਨ। ਦੱਸਿਆ ਜਾ ਰਿਹਾ ਕਿ ਇਸਤੋਂ ਪਹਿਲਾਂ ਉਹ ਆਪਣੀ ਪਤਨੀ ਦੇ ਨਾਲ ਹਸਪਤਾਲ ਨਹੀਂ ਗਏ ਸਨ। ਉਹ ਡਾਕਟਰਾਂ ਨਾਲ ਫੋਨ 'ਤੇ ਹੀ ਗੱਲ ਕਰਦੇ ਰਹੇ।
ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ 28 ਮਾਰਚ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਬੇਟੀ ਨੂੰ ਜਨਮ ਦਿੱਤਾ ਹੈ। CM ਮਾਨ ਦੀਆਂ ਆਪਣੀ ਨਵਜੰਮੀ ਧੀ ਨੂੰ ਗੋਦ ਵਿੱਚ ਲੈ ਕੇ ਘਰ ਲਈ ਰਵਾਨਾ ਹੁੰਦਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਇਹ ਖਬਰਾਂ ਵੀ ਪੜ੍ਹੋ:
- 1 ਅਪ੍ਰੈਲ ਤੋਂ ਪੂਰੇ ਦੇਸ਼ ’ਚ ਕਿਹੜੇ-ਕਿਹੜੇ ਬਦਲਾਅ ਲਾਗੂ ਹੋਣ ਜਾ ਰਹੇ ਹਨ ? ਜਾਣੋ ਇੱਥੇ
- ਬੱਚਤ ਖਾਤੇ 'ਤੇ ਟੈਕਸ ਕਦੋਂ 'ਤੇ ਕਿਨ੍ਹੀ ਰਕਮ 'ਤੇ ਲਗਾਇਆ ਜਾਂਦਾ ਹੈ? ਜਾਣੋ ਇੱਥੇ
- ਆਪਣੀ ਰੋਜ਼ਾਨਾ ਦੀ ਰੁਟੀਨ 'ਚ ਸ਼ਾਮਲ ਕਰੋ ਇਹ ਨਿਯਮ, ਕਦੇ ਨਹੀਂ ਹੋਵੋਗੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ
- ਆਪਰੇਸ਼ਨ ਲੋਟਸ 'ਤੇ 'ਆਪ' ਦੇ ਦਾਅਵੇ ਹਕੀਕਤ ਬਣੇ, ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ : ਬਾਜਵਾ